ਚੰਡੀਗੜ੍ਹ (ਬਿਊਰੋ)– ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਜਿਥੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਪਹੁੰਚ ਰਹੇ ਹਨ, ਉਥੇ ਭਗਵੰਤ ਮਾਨ ਦੇ ਦੋਸਤ ਤੇ ਕਾਂਗਰਸੀ ਐੱਮ. ਪੀ. ਮੁਹੰਮਦ ਸਦੀਕ ਵੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਏ ਹਨ।
ਮੁਹੰਮਦ ਸਦੀਕ ਨੇ ਇਸ ਦੌਰਾਨ ਕਿਹਾ, ‘ਮੈਨੂੰ ਸੱਦਾ ਪੱਤਰ ਮਿਿਲਆ, ਇਸ ਕਰਕੇ ਮੇਰਾ ਆਉਣਾ ਜ਼ਰੂਰੀ ਸੀ ਕਿਉਂਕਿ ਕੋਈ ਬੰਦਾ ਸੱਦਾ ਪੱਤਰ ਭੇਜੇ ਤੇ ਅਦਬ ਕਰੇ ਤਾਂ ਉਥੇ ਪਹੁੰਚਣਾ ਬਹੁਤ ਜ਼ਰੂਰੀ ਹੈ। ਦੂਜੀ ਗੱਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਭੂਮੀ ’ਤੇ ਪੰਜਾਬ ਦੇ ਮੁੱਖ ਮੰਤਰੀ ਸਹੁੰ ਚੁੱਕ ਰਹੇ ਹਨ, ਇਹ ਪਹਿਲੀ ਵਾਰ ਹੋ ਰਿਹਾ ਹੈ।’
ਇਹ ਖ਼ਬਰ ਵੀ ਪੜ੍ਹੋ : ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਪਹੁੰਚੇ ਗੁਰਦਾਸ ਮਾਨ ਨੇ ‘ਆਪ’ ਤੋਂ ਕੀਤੀ ਇਹ ਉਮੀਦ (ਵੀਡੀਓ)
ਉਨ੍ਹਾਂ ਅੱਗੇ ਕਿਹਾ, ‘ਭਗਵੰਤ ਮਾਨ ਜਦੋਂ ਕਾਲਜ ’ਚ ਪੜ੍ਹਦੇ ਸਨ ਤਾਂ ਉਦੋਂ ਉਨ੍ਹਾਂ ਨੇ ਸਟੇਜ ਮੇਰੇ ਨਾਲ ਸ਼ੁਰੂ ਕੀਤੀ ਸੀ। ਆਪਣੇ ਪ੍ਰੋਗਰਾਮ ਤੋਂ ਬਾਅਦ ਗੱਡੀ ’ਚ ਬੈਠ ਕੇ ਅਸੀਂ ਦੋਵੇਂ ਇਹੀ ਗੱਲਬਾਤ ਕਰਦੇ ਸੀ ਕਿ ਮੁਲਕ ਦੀ ਗਰੀਬੀ ਕਿਵੇਂ ਦੂਰ ਹੋ ਸਕਦੀ ਹੈ। ਭਗਵੰਤ ਮਾਨ ਦੀ ਸੋਚ ਬਹੁਤ ਵਧੀਆ ਹੈ। ਉਹ ਹਮੇਸ਼ਾ ਆਮ ਗੱਲਾਂ ਕਰਦਾ ਹੈ ਤੇ ਆਮ ਲੋਕਾਂ ਬਾਰੇ ਗੱਲਾਂ ਕਰਦਾ ਹੈ।’
ਆਪਣੀ ਪਾਰਟੀ ਦੀ ਹਾਰ ਬਾਰੇ ਗੱਲ ਕਰਦਿਆਂ ਮੁਹੰਮਦ ਸਦੀਕ ਨੇ ਕਿਹਾ, ‘ਮੈਂ ਸਮਝਦਾ ਹਾਂ ਕਿ ਲੋਕ ਬਦਲਾਅ ਚਾਹੁੰਦੇ ਸਨ ਤੇ ਉਨ੍ਹਾਂ ਨੇ ਬਦਲਾਅ ਲਿਆਂਦਾ ਹੈ। ਇਹ ਲੋਕ ਰਾਜ ਹੈ ਤੇ ਲੋਕ ਰਾਜ ’ਚ ਇੰਝ ਹੀ ਹੁੰਦਾ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਪਹੁੰਚੇ ਗੁਰਦਾਸ ਮਾਨ ਨੇ ‘ਆਪ’ ਤੋਂ ਕੀਤੀ ਇਹ ਉਮੀਦ (ਵੀਡੀਓ)
NEXT STORY