ਮੁੰਬਈ (ਬਿਊਰੋ) - ਟੀ. ਵੀ. ਅਦਾਕਾਰਾ ਤੋਂ ਬਾਲੀਵੁੱਡ ਦਾ ਸਫ਼ਰ ਕਰਨ ਵਾਲੀ ਮੌਨੀ ਰੌਏ ਨੇ ਮੁੰਬਈ 'ਚ ਇਕ ਸ਼ਾਨਦਾਰ ਘਰ ਖਰੀਦਿਆ ਹੈ, ਜਿਸ 'ਚ ਹਰ ਲਗਜ਼ਰੀ ਚੀਜ਼ ਸ਼ਾਮਲ ਹੈ। ਮੂਲ ਰੂਪ ਤੋਂ ਮੌਨੀ ਰਾਏ ਪੱਛਮੀ ਬੰਗਾਲ ਤੋਂ ਹੈ।

ਦਿੱਲੀ ਦੀ ਜਾਮਿਆ ਯੂਨੀਵਰਸਿਟੀ ਤੋਂ ਉਸ ਨੇ ਕਮਿਊਨੀਕੇਸ਼ਨ ਦੀ ਡਿਗਰੀ ਲਈ। ਇਸ ਤੋਂ ਬਾਅਦ ਮੁੰਬਈ ਦਾ ਰੁਖ਼ ਕੀਤਾ।

ਮੌਨੀ ਰਾਏ ਸ਼ੂਟਿੰਗ ਤੋਂ ਬਾਅਦ ਜ਼ਿਆਦਾ ਸਮਾਂ ਘਰ ਬਿਤਾਉਣਾ ਪੰਸਦ ਕਰਦੀ ਹੈ।

ਮੌਨੀ ਰੌਏ ਦੇ ਘਰ ਦੀ ਪੈਲੇਟ ਥੀਮ ਖੂਬਸਰਤ ਤੇ ਦਿਲਕਸ਼ ਹੈ, ਜਿਸ 'ਤੇ ਕਈ ਥਾਈਂ ਨਿਊਟ੍ਰਲ ਵ੍ਹਾਈਟ ਕਰਲ ਦਾ ਇਸਤੇਾਮਲ ਕੀਤਾ ਗਿਆ ਹੈ।

ਮੌਨੀ ਰਾਏ ਦੇ ਘਰ 'ਚ ਬਾਹਰ ਦਾ ਖ਼ੂਬਸੂਰਤ ਨਜ਼ਾਰਾ ਦੇਖਣ ਲਈ ਖਿੜਕੀਆਂ ਹਨ, ਜਿਨ੍ਹਾਂ 'ਚੋਂ ਸ਼ਾਨਦਾਰ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ।

ਘਰ 'ਚ ਕਈ ਜਗ੍ਹਾ ਵਾਲ ਪੇਟਿੰਗਸ ਲਾਈਆਂ ਗਈਆਂ ਹਨ। ਮੌਨੀ ਰੌਏ ਨੇ ਆਪਣਾ ਘਰ ਖ਼ੂਬਸੂਰਤੀ ਨਾਲ ਸਜਾਇਆ ਹੈ।

ਉਨ੍ਹਾਂ ਦੇ ਘਰ ਦੇ ਟੈਰੇਸ ਦਾ ਨਜ਼ਾਰਾ ਵੀ ਖ਼ੂਬਸੂਰਤ ਲੱਗ ਰਿਹਾ ਹੈ। ਮੌਨੀ ਰਾਏ ਨੂੰ ਬੂਟਿਆਂ ਨਾਲ ਵੀ ਖ਼ਾਸ ਲਗਾਅ ਹੈ।






‘ਬਿੱਗ ਬੌਸ ਓ. ਟੀ. ਟੀ.’ ਦੇ ਸੈੱਟ ਬਾਹਰ ਅਜੀਬ ਡਰੈੱਸ ਪਹਿਨ ਕੇ ਰਾਖੀ ਸਾਵੰਤ ਨੇ ਕੀਤਾ ਹੰਗਾਮਾ
NEXT STORY