ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਲਗਾਤਾਰ ਕਈ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ, ਜਿਸ ਤੋਂ ਬਾਅਦ ਹੁਣ ਉਹ ਜਲਦ ਹੀ ਉਨ੍ਹਾਂ ਦੀ ਮੌਤ ਦਾ ਸੱਚ ਸਾਰਿਆਂ ਸਾਹਮਣੇ ਰੱਖਣ ਵਾਲੀ ਹੈ। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਫਾਈਨਲ ਪੋਸਟਮਾਰਟਮ ਰਿਪੋਰਟ ਵੀ ਪੁਲਸ ਨੂੰ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਪੁਲਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਉਸ ਕਮਰੇ ਦੀ ਪੂਰੀ ਤਰ੍ਹਾਂ ਜਾਂਚ ਕਰ ਲਈ ਹੈ, ਜਿਸ 'ਚੋਂ ਉਨ੍ਹਾਂ ਦੀ ਲਾਸ਼ ਮਿਲੀ ਸੀ। ਪੁਲਸ ਸੁਸ਼ਾਂਤ ਦੇ ਕਮਰੇ, ਪੱਖੇ, ਬੈੱਡ ਦੀ ਉੱਚਾਈ ਤੇ ਡੂੰਘਾਈ ਵੀ ਮਾਪ ਚੁੱਕੀ ਹੈ, ਜਿਸ ਤੋਂ ਬਾਅਦ ਮੁੰਬਈ ਪੁਲਸ ਇੱਕ ਫਾਈਨਲ ਰਿਪੋਰਟ ਬਣਾਉਣ ਵਾਲੀ ਹੈ।

ਸੂਤਰਾਂ ਦੀ ਮੰਨੀਏ ਤਾਂ ਪੁਲਸ ਦੇ ਅਧਿਕਾਰੀਆਂ ਦੀ ਟੀਮ ਨੇ ਫੌਰੈਂਸਿਕ ਟੀਮ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ। ਅਜਿਹਾ ਕਹਿ ਸਕਦੇ ਹਾਂ ਕਿ ਪੁਲਸ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਆਪਣੇ ਅੰਤਿਮ ਪੜਾਅ 'ਤੇ ਹੈ।

ਜਾਂਚ 'ਚ ਆਇਆ ਇਹ ਮਾਮਲਾ
ਸੁਸ਼ਾਂਤ ਸਿੰਘ ਰਾਜਪੂਤ ਦੇ ਕਮਰੇ 'ਤੇ ਮੌਕਾ ਏ ਵਾਰਦਾਤ ਤੋਂ ਮਿਲੇ ਸਬੂਤਾਂ ਤੋਂ ਸਾਫ਼ ਲੱਗ ਰਿਹਾ ਹੈ ਕਿ ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਹੈ। ਉਸ ਦੇ ਪ੍ਰਸ਼ੰਸਕ ਭਾਵੇਂ ਜਿੰਨੇ ਮਰਜੀ ਸਵਾਲ ਉਠਾਉਣ ਪਰ ਕਾਫ਼ੀ ਗੰਭੀਰਤਾ ਨਾਲ ਇਸ ਕੇਸ ਦੀ ਜਾਂਚ ਕਰ ਰਹੀ ਮੁੰਬਈ ਪੁਲਸ ਆਖੀਰ 'ਚ ਇਸੇ ਨਤੀਜੇ 'ਤੇ ਪਹੁੰਚੀ ਹੈ ਕਿ ਸੁਸ਼ਾਂਤ ਸਿੰਘ ਦੀ ਮੌਤ ਪਿੱਛੇ ਕਿਸੇ ਦੀ ਸਾਜਿਸ਼ ਨਹੀਂ ਹੈ ਸਗੋ ਇਹ ਖ਼ੁਦਕੁਸ਼ੀ ਦਾ ਇੱਕ ਸਿੱਧਾ-ਸਾਧਾ ਮਾਮਲਾ ਹੈ।

ਕੁੱਕ ਅਤੇ ਭੈਣ ਤੋਂ ਕੀਤੀ ਗਈ ਦੁਬਾਰਾ ਪੁੱਛਗਿੱਛ
ਪੁਲਸ ਨੇ ਸੁਸ਼ਾਂਤ ਦੇ ਕੁੱਕ ਤੇ ਉਨ੍ਹਾਂ ਦੀ ਭੈਣ ਮੀਤੂ ਸਿੰਘ ਤੋਂ ਇੱਕ ਵਾਰ ਫ਼ਿਰ ਪੁੱਛਗਿੱਛ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਬਿਆਨ ਤੋਂ ਬਾਅਦ ਹੀ ਪੁਲਸ ਫਾਈਨਲ ਰਿਪੋਰਟ ਤਿਆਰ ਕਰੇਗੀ ਤੇ ਕੇਸ ਦੀ ਫਾਈਲ ਨੂੰ ਬੰਦ ਕਰਨ ਦਾ ਫ਼ੈਸਲਾ ਵੀ ਲੈ ਸਕਦੀ ਹੈ।

ਆਲੀਆ ਭੱਟ ਦੀ ਭੈਣ ਨੂੰ ਮਿਲੀਆਂ ਜਬਰ-ਜ਼ਿਨਾਹ ਦੀਆਂ ਧਮਕੀਆਂ, ਸਾਂਝੇ ਕੀਤੇ ਸਕ੍ਰੀਨਸ਼ਾਟ
NEXT STORY