ਮੁੰਬਈ (ਬਿਊਰੋ)– ਨੈਸ਼ਨਲ ਸਿਨੇਮਾ ਡੇਅ ਪਹਿਲਾਂ 16 ਸਤੰਬਰ ਨੂੰ ਸੈਲੀਬ੍ਰੇਟ ਹੋਣਾ ਤੈਅ ਹੋਇਆ ਸੀ ਪਰ ਹੁਣ ਆਲੀਆ ਭੱਟ ਤੇ ਰਣਬੀਰ ਕਪੂਰ ਸਟਾਰਰ ਫ਼ਿਲਮ ‘ਬ੍ਰਹਮਾਸਤਰ’ ਦੀ ਸਫਲਤਾ ਦੇ ਮੱਦੇਨਜ਼ਰ ਰੱਖਦਿਆਂ ਇਸ ਨੂੰ 23 ਸਤੰਬਰ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਨੈਸ਼ਨਲ ਸਿਨੇਮਾ ਡੇਅ 16 ਸਤੰਬਰ ਲਈ ਐਲਾਨ ਕੀਤਾ ਗਿਆ ਸੀ।
ਕਿਹਾ ਜਾ ਰਿਹਾ ਸੀ ਕਿ ਇਸ ਦਿਨ ਕਈ ਮਲਟੀਪਲੈਕਸ ਚੇਨਜ਼ ਇਸ ਦਿਨ 75 ਰੁਪਏ ਦੀ ਟਿਕਟ ਦਰਸ਼ਕਾਂ ਨੂੰ ਆਫਰ ਕਰਨਗੇ ਪਰ ਹੁਣ ਇਸ ਦਿਨ ਨੂੰ ਮੁਲਤਵੀ ਕਰਦਿਆਂ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਨੇ ਇਕ ਨੋਟ ਜਾਰੀ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਗਣਪਤੀ ਉਤਸਵ ਮੌਕੇ ਗੀਤ ਗਾਉਣ ਕਾਰਨ ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ (ਵੀਡੀਓ)
ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਉਨ੍ਹਾਂ ਲਿਖਿਆ ਕਿ ਕਈ ਸਟੇਕ ਹੋਲਡਰਸ ਦੀ ਬੇਨਤੀ ਨੂੰ ਮੱਦੇਨਜ਼ਰ ਰੱਖਦਿਆਂ ਨੈਸ਼ਨਲ ਸਿਨੇਮਾ ਡੇਅ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ। ਜ਼ਿਆਦਾ ਤੋਂ ਜ਼ਿਆਦਾ ਮਲਟੀਪਲੈਕਸ ਚੇਨਜ਼ ਇਸ ’ਚ ਹਿੱਸਾ ਲੈਣ, ਇਸ ਨੂੰ ਲੈ ਕੇ ਵੀ ਚੀਜ਼ਾਂ ਤੈਅ ਕੀਤੀਆਂ ਗਈਆਂ ਹਨ।
ਦੇਖਿਆ ਜਾਵੇਂ ਤਾਂ ‘ਬ੍ਰਹਮਾਸਤਰ’ ਦੀ ਰਿਲੀਜ਼ ਤੋਂ ਬਾਅਦ ਸਿਨੇਮਾਘਰਾਂ ’ਚ ਇਕ ਵਾਰ ਮੁੜ ਭੀੜ ਇਕੱਠੀ ਹੋ ਰਹੀ ਹੈ। ਸਿਨੇਮਾਘਰਾਂ ਦੇ ਮਾਲਕ ਆਪਣੇ ਸ਼ੇਅਰ ਨੂੰ ਵਧਾਉਣਾ ਚਾਹੁੰਦੇ ਹਨ। ਅਜਿਹੇ ’ਚ ਉਨ੍ਹਾਂ ਨੇ ਨੈਸ਼ਨਲ ਸਿਨੇਮਾ ਡੇਅ ਨੂੰ ਪੋਸਟਪੋਨ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਕਾਫੀ ਸਮੇਂ ਬਾਅਦ ਸਿਨੇਮਾਘਰਾਂ ’ਚ ਦਰਸ਼ਕ ਪਰਤੇ ਹਨ। ਇਸ ਲਈ 23 ਸਤੰਬਰ ਨੂੰ ਹੁਣ ਇਹ ਨੈਸ਼ਨਲ ਸਿਨੇਮਾ ਡੇਅ ਮਨਾਇਆ ਜਾਵੇਗਾ।
ਸਾਲ 2022 ਹਿੰਦੀ ਸਿਨੇਮਾ ਲਈ ਕੁਝ ਖ਼ਾਸ ਨਹੀਂ ਰਿਹਾ। ‘ਗੰਗੂਬਾਈ ਕਾਠੀਆਵਾੜੀ’, ‘ਦਿ ਕਸ਼ਮੀਰ ਫਾਈਲਜ਼’ ਤੇ ਕਾਰਤਿਕ ਆਰੀਅਨ ਦੀ ਫ਼ਿਲਮ ‘ਭੂਲ ਭੁਲੱਈਆ 2’ ਹੀ ਬਾਕਸ ਆਫਿਸ ’ਤੇ ਕੁਝ ਕਮਾਲ ਕਰ ਸਕੀਆਂ ਹਨ। ਇਸ ਤੋਂ ਇਲਾਵਾ ਜਿੰਨੀਆਂ ਵੀ ਫ਼ਿਲਮਾਂ ਰਿਲੀਜ਼ ਹੋਈਆਂ, ਕਿਸੇ ਨੇ ਵੀ ਦਰਸ਼ਕਾਂ ’ਤੇ ਆਪਣਾ ਜਾਦੂ ਨਹੀਂ ਚਲਾਇਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜੈਕਲੀਨ ਫਰਨਾਂਡੀਜ਼ ਤੋਂ ਦਿੱਲੀ ਪੁਲਸ ਅੱਜ ਕਰੇਗੀ ਵੱਡੇ ਸਵਾਲ, ਮਹਾਠੱਗ ਤੋਂ ਕਿੰਨੇ ਤੋਹਫ਼ੇ ਲਏ ਤੇ ਕਿਥੋਂ ਮਿਲੇ?
NEXT STORY