helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, AUG 06, 2025
ਦਿੱਲੀ ਸੰਸਦ ਭਵਨ ਪਹੁੰਚੇ CM ਮਾਨ, SYL ਨੂੰ ਲੈ ਕੇ...
ਤੁਹਾਡਾ ਗੁਆਂਢੀ ਇਕ ਦਸਤਖ਼ਤ ਬਦਲੇ ਮੰਗ ਸਕਦੈ ਲੱਖਾਂ...
ਪੰਜਾਬ ਸਰਕਾਰ ਨੇ ਕੀਤੀਆਂ ਨਿਯੁਕਤੀਆਂ! ਇਨ੍ਹਾਂ...
ਪਟਿਆਲਾ ਦੇ ਸਕੂਲ ਵਿਚ ਸ਼ਰਮਨਾਕ ਕਾਰਾ, ਘਟਨਾ ਜਾਣ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਬਿਊਰੋ) - ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਨੀਰੂ ਬਾਜਵਾ ਨੇ ਬਲੈਕ ਡਰੈੱਸ ਦੇ ਨਾਲ ਵ੍ਹਾਈਟ ਰੰਗ ਦਾ ਕੋਟ ਪਾਇਆ ਹੈ। ਇਸ ਸਟਾਈਲਿਸ਼ ਲੁੱਕ ‘ਚ ਨੀਰੂ ਬਾਜਵਾ ਕਹਿਰ ਢਾਹ ਰਹੀ ਹੈ। ਉਨ੍ਹਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ, ਜਿਸ ਕਰਕੇ ਤਸਵੀਰਾਂ 'ਤੇ ਲਾਈਕਸ ਦੀ ਝੜੀ ਲੱਗੀ ਹੋਈ ਹੈ। ਪ੍ਰਸ਼ੰਸਕ ਕੁਮੈਂਟਸ ਕਰਕੇ ਵੀ ਨੀਰੂ ਬਾਜਵਾ ਦੀ ਤਾਰੀਫ਼ ਕਰ ਰਹੇ ਹਨ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਨੀਰੂ ਬਾਜਵਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਖ਼ਾਸ ਪੋਸਟ ਸਾਂਝੀ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਪੋਸਟ ‘ਚ ਨੀਰੂ ਬਾਜਵਾ ਨੇ ਦੱਸਿਆ ਸੀ ਕਿ ਹਾਰਪਰ ਨਾਂ ਦੀ ਇਹ ਬੱਚੀ Spinal Muscular Atrophy (SMA Type 1) ਬਿਮਾਰੀ ਨਾਲ ਪੀੜਤ ਹੈ। ਦਰਅਸਲ, ਤਸਵੀਰ 'ਚ ਨਜ਼ਰ ਆਉਣ ਵਾਲੀ ਇਹ ਖ਼ੂਬਸੁਰਤ ਨੰਨ੍ਹੀ ਬੱਚੀ ਦਰਅਸਲ S.M.A. ਯਾਨੀਕਿ 'ਸਪਾਇਨ ਮਸਕਲਰ ਏਟੋਪੀ' ਵਰਗੀ ਬੀਮਾਰੀ ਨਾਲ ਜੂਝ ਰਹੀ ਹੈ। ਹਾਰਪਰ ਨਾਂ ਦੀ ਇਹ ਬੱਚੀ S.M.A. ਦੀ ਪਹਿਲੀ ਸਟੇਜ 'ਤੇ ਹੈ। ਐਸ ਐਮ ਏ ਇਨੀਂ ਭਿਆਨਕ ਬਿਮਾਰੀ ਹੈ ਕਿ ਬੱਚੇ ਨੂੰ ਫੀਡ ਲੈਣ 'ਚ ਵੀ ਕਾਫ਼ੀ ਤਕਲੀਫ ਹੁੰਦੀ ਹੈ। ਇਸ ਬਿਮਾਰੀ ਦਾ ਇਲਾਜ ਸੋਖਾ ਤੇ ਸਸਤਾ ਨਹੀਂ ਇਸ ਲਈ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਰੀਅਨ ਤੋਂ ਬਾਅਦ ਮੁੜ ਇਸ ਬੱਚੀ ਦੇ ਇਲਾਜ ਲਈ ਅੱਗੇ ਆਈ ਹੈ। ਇਸ ਬੱਚੇ ਲਈ ਬਹੁਤ ਸਾਰੇ ਫੰਡ ਦੀ ਜ਼ਰੂਰਤ ਹੈ, ਜਿਸ ਕਰਕੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਮਦਦ ਕਰਨ ਲਈ ਕਿਹਾ ਹੈ।' ਇਨ੍ਹਾਂ ਹੀ ਨਹੀਂ ਨੀਰੂ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਤੋਂ ਇਲਾਵਾ ਵੀ ਕਲਾਕਾਰਾਂ ਨੂੰ ਮਦਦ ਦੀ ਅਪੀਲ ਕੀਤੀ ਸੀ ਅਤੇ ਇਸ ਬੱਚੀ ਲਈ ਆਨਲਾਈਨ ਡੋਨੇਸ਼ਨ ਦੇਣ ਦੀ ਬੇਨਤੀ ਕੀਤੀ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨੀਰੂ ਬਾਜਵਾ ਆਰੀਅਨ ਦਿਓਲ ਨਾਂ ਦੇ ਬੱਚੇ ਲਈ ਫੰਡ ਇਕੱਠਾ ਕਰ ਚੁੱਕੀ ਹੈ। ਇਹ ਬੱਚਾ ਵੀ Spinal Muscular Atrophy Type-1 ਨਾਲ ਪੀੜਤ ਸੀ, ਜਿਸ ਦੇ ਇਲਾਜ ਲਈ ਫੰਡ ਇਕੱਠਾ ਕੀਤਾ ਗਿਆ ਸੀ। ਉਸ ਦੇ ਫੰਡ ਲਈ ਸੰਗੀਤ ਤੇ ਫ਼ਿਲਮ ਜਗਤ ਦੇ ਕਈ ਸਿਤਾਰਿਆਂ ਨੇ ਫੰਡ ਦਿੱਤਾ ਸੀ ਅਤੇ ਨਾਲ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬੱਚੇ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਕੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਸੀ। ਜੇ ਗੱਲ ਕਰੀਏ ਨੀਰੂ ਬਾਜਵਾ ਦੀ ਤਾਂ ਉਹ ਪਿਛਲੇ ਸਾਲ 'ਛੜਾ' ਵਰਗੀ ਸੁਪਰ ਹਿੱਟ ਫ਼ਿਲਮ ‘ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਬਹੁਤ ਜਲਦ ਗਿੱਪੀ ਗਰੇਵਾਲ ਨਾਲ ਸਿਲਵਰ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।
ਦਿਲਜੀਤ ਦੋਸਾਂਝ ਨਵੇਂ ਗੀਤ ‘BORN TO SHINE’ ਨਾਲ ਜਿੱਤੇ ਦਰਸ਼ਕਾਂ ਦੇ ਦਿਲ (ਵੀਡੀਓ)
Stories You May Like
ਮੋਹਾਲੀ 'ਚ ਫੈਕਟਰੀ ਬਲਾਸਟ ਮਾਮਲੇ 'ਤੇ CM ਮਾਨ ਨੇ ਜਤਾਇਆ ਦੁੱਖ਼
ਅਬੂ ਧਾਬੀ ਦੇ ਪ੍ਰਿੰਸ ਕੋਲ ਦੁਨੀਆ ਦਾ ਸਭ ਤੋਂ ਮਹਿੰਗਾ ਸੁਪਰਯਾਟ ਬੇੜਾ
ਪੰਜਾਬ 'ਚ BBMB ਵੱਲੋਂ Alert ਜਾਰੀ! ਡੈਮ ਤੋਂ ਛੱਡਿਆ ਜਾਵੇਗਾ ਅੱਜ ਪਾਣੀ, ਬਣ...
ਗਾਜ਼ਾ 'ਚ ਇਜ਼ਰਾਈਲੀ ਹਮਲੇ, ਮਾਰੇ ਗਏ 83 ਫਲਸਤੀਨੀ
ਕੈਨੇਡਾ 'ਚ ਕੱਟੜਪੰਥੀ ਕਾਰਵਾਈਆਂ 'ਚ ਵਾਧਾ, ਮਨਿੰਦਰ ਗਿੱਲ ਨੇ PM ਕਾਰਨੀ ਨੂੰ ਪੱਤਰ...
ਹੁਣ ਨਹੀਂ ਬਖ਼ਸ਼ਦੀ ਪੰਜਾਬ ਪੁਲਸ, ਖੜ੍ਹੇ ਵਾਹਨਾਂ ਦੇ ਕੱਟ'ਤੇ ‘ਈ ਚਲਾਨ’
ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਵਿਭਾਗ ਦੀ ਨਵੀਂ ਅਪਡੇਟ
ਜਵਾਨ ਦਿਓਰ ਦੇ ਪਿਆਰ 'ਚ ਪਾਗਲ ਹੋਈ ਭਾਬੀ, ਬੋਲੀ-50 ਹਜ਼ਾਰ ਲੈ ਲਓ ਤੇ ਕਰ...
ਰੂਸ-ਯੂਕ੍ਰੇਨ ਯੁੱਧ 'ਚ ਅਹਿਮ ਮੋੜ ਦੀ ਸੰਭਾਵਨਾ!
ਸ਼ਰਮਨਾਕ! ਲਹਿੰਦੇ ਪੰਜਾਬ 'ਚ ਈਸਾਈ ਵਰਕਰ ਦੀ ਬੇਰਹਿਮੀ ਨਾਲ ਕੁੱਟਮਾਰ
ਇਟਲੀ ਵਿਖੇ ਜੁਬਲੀ ਆਫ਼ ਯੂਥ ਤਿਉਹਾਰ ਆਯੋਜਿਤ, 10 ਲੱਖ ਤੋਂ ਵਧੇਰੇ ਨੌਜਵਾਨਾਂ ਨੇ...
ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਨੇ ਤਾਮਿਲਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ
ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਦੀ ਭੂਮਿਕਾ ਦੀ ਸ਼ਲਾਘਾ
ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਨਾਲ ਤਣਾਅ ਘਟਾਉਣ ਲਈ ਚੁੱਕਿਆ ਇਹ ਕਦਮ
ਹੀਰੋਸ਼ੀਮਾ ਪਰਮਾਣੂ ਹਮਲਾ, ਅੱਠ ਦਹਾਕੇ ਬਾਅਦ ਵੀ ਮ੍ਰਿਤਕਾਂ ਦੇ ਅਵਸ਼ੇਸ਼ਾਂ ਦੀ ਭਾਲ...
114 ਸਾਲਾ ਸੇਵਾਮੁਕਤ ਡਾਕਟਰ ਬਣੀ ਜਾਪਾਨ ਦੀ ਸਭ ਤੋਂ ਬਜ਼ੁਰਗ ਵਿਅਕਤੀ
ਪੰਜਾਬ 'ਚ Alert ਹੋ ਗਿਆ ਜਾਰੀ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਡੈਮ, BBMB ਨੇ...
ਅੱਜ ਪੰਜਾਬ 'ਚ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਤੱਕ ਲੱਗੇਗਾ Power cut
Subscribe Now!