ਮੁੰਬਈ - ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਪਿਛਲੇ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਅਤੇ ਪਤੀ ਰੋਹਨਪ੍ਰੀਤ ਸਿੰਘ ਨਾਲ ਤਲਾਕ ਦੀਆਂ ਅਫਵਾਹਾਂ ਨੂੰ ਲੈ ਕੇ ਚਰਚਾ ਵਿਚ ਸੀ। ਹਾਲ ਹੀ ਵਿਚ ਨੇਹਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਕੇ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਹੈ।
ਪਤੀ ਅਤੇ ਪਰਿਵਾਰ ਨੂੰ ਵਿਚਕਾਰ ਨਾ ਘਸੀਟਣ ਦੀ ਅਪੀਲ
ਨੇਹਾ ਕੱਕੜ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਕਿ ਉਸ ਦੇ "ਮਾਸੂਮ ਪਤੀ" ਅਤੇ "ਪਿਆਰੇ ਪਰਿਵਾਰ" ਨੂੰ ਇਨ੍ਹਾਂ ਗੱਲਾਂ ਵਿਚ ਨਾ ਘਸੀਟਿਆ ਜਾਵੇ। ਉਸ ਨੇ ਕਿਹਾ ਕਿ ਉਹ ਅੱਜ ਜੋ ਵੀ ਹੈ, ਆਪਣੇ ਪਰਿਵਾਰ ਦੇ ਸਹਿਯੋਗ ਸਦਕਾ ਹੈ ਅਤੇ ਉਹ ਉਸ ਦੇ ਜਾਣੇ-ਪਛਾਣੇ ਲੋਕਾਂ ਵਿਚੋਂ ਸਭ ਤੋਂ ਸ਼ੁੱਧ ਇਨਸਾਨ ਹਨ। ਨੇਹਾ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਪਰਿਵਾਰ ਨਾਲ ਨਹੀਂ, ਸਗੋਂ ਸਿਸਟਮ ਅਤੇ ਕੁਝ ਹੋਰ ਲੋਕਾਂ ਤੋਂ ਨਾਰਾਜ਼ ਹੈ।
ਮੀਡੀਆ 'ਤੇ ਕੱਢੀ ਭੜਾਸ: "ਰਾਈ ਦਾ ਪਹਾੜ ਬਣਾਉਣਾ ਜਾਣਦੇ ਹਨ ਲੋਕ"
ਨੇਹਾ ਨੇ ਮੰਨਿਆ ਕਿ ਉਹ ਬਹੁਤ ਭਾਵੁਕ ਹੈ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਪਾਉਣਾ ਉਸ ਦੀ ਗਲਤੀ ਸੀ, ਕਿਉਂਕਿ ਮੀਡੀਆ ਦੇ ਲੋਕ "ਰਾਈ ਦਾ ਪਹਾੜ" ਬਣਾਉਣਾ ਚੰਗੀ ਤਰ੍ਹਾਂ ਜਾਣਦੇ ਹਨ। ਉਸ ਨੇ ਐਲਾਨ ਕੀਤਾ ਕਿ ਹੁਣ ਤੋਂ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੋਈ ਗੱਲ ਨਹੀਂ ਕਰੇਗੀ। ਨੇਹਾ ਨੇ ਕਿਹਾ, "ਬੇਚਾਰੀ ਇਮੋਸ਼ਨਲ ਨੇਹੂ ਇਸ ਦੁਨੀਆ ਲਈ ਬਹੁਤ ਜ਼ਿਆਦਾ ਭਾਵੁਕ ਹੈ।"
ਪ੍ਰਾਈਵੇਸੀ ਦੀ ਮੰਗ ਅਤੇ ਵਾਪਸੀ ਦਾ ਵਾਅਦਾ
ਇਸ ਤੋਂ ਪਹਿਲਾਂ ਨੇਹਾ ਨੇ ਇਕ ਪੋਸਟ ਪਾ ਕੇ ਕੰਮ, ਰਿਸ਼ਤਿਆਂ ਅਤੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਪ੍ਰਸ਼ੰਸਕ ਚਿੰਤਾ ਵਿਚ ਸਨ। ਉਸ ਨੇ ਪੈਪਰਾਜ਼ੀ ਅਤੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਸੀ ਕਿ ਉਸ ਨੂੰ ਫਿਲਮ ਨਾ ਕੀਤਾ ਜਾਵੇ ਅਤੇ ਉਸ ਦੀ ਪ੍ਰਾਈਵੇਸੀ ਦਾ ਸਤਿਕਾਰ ਕੀਤਾ ਜਾਵੇ। ਹਾਲਾਂਕਿ, ਆਪਣੇ ਪ੍ਰਸ਼ੰਸਕਾਂ ਨੂੰ ਦਿਲਾਸਾ ਦਿੰਦੇ ਹੋਏ ਨੇਹਾ ਨੇ ਲਿਖਿਆ ਹੈ ਕਿ ਉਹ ਜਲਦੀ ਹੀ ਇੱਕ ਵੱਡੇ ਧਮਾਕੇ ਨਾਲ ਵਾਪਸੀ ਕਰੇਗੀ।
ਅੰਕਿਤਾ ਲੋਖੰਡੇ ਨੇ ਸਾਂਝਾ ਕੀਤਾ ਜ਼ਿੰਦਗੀ ਦਾ ਸਭ ਤੋਂ ਦਰਦਨਾਕ ਦੌਰ, ਕਿਹਾ- "2016 ਨੇ ਮੈਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਸੀ"
NEXT STORY