ਮੁੰਬਈ : ਪਿਛਲੇ ਦਿਨੀਂ ਖ਼ਬਰਾਂ ਸਨ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਬ੍ਰੇਕਅੱਪ ਹੋ ਗਿਆ ਪਰ ਇਕ ਫੈਸ਼ਨ ਮੈਗਜ਼ੀਨ ਨੇ ਦਾਅਵਾ ਕੀਤਾ ਹੈ ਕਿ ਦੋਹਾਂ ਦਾ ਬ੍ਰੇਕਅੱਪ ਨਹੀਂ, ਸਗੋਂ ਝਗੜਾ ਹੋਇਆ ਹੈ। ਇਸ ਜੋੜੇ ਦੇ ਵੱਖ ਹੋਣ ਦੀਆਂ ਖ਼ਬਰਾਂ ਉਦੋਂ ਸ਼ੁਰੂ ਹੋਈਆਂ, ਜਦੋਂ ਦੋਹਾਂ ਨੇ ਇਕ-ਦੂਜੇ ਨੂੰ ਇੰਸਟਾਗ੍ਰਾਮ 'ਤੇ ਫਾਲੋ ਕੀਤਾ। ਖ਼ਬਰਾਂ ਤਾਂ ਇਥੋਂ ਤੱਕ ਆਈਆਂ ਕਿ ਅਨੁਸ਼ਕਾ ਨੇ ਵਿਰਾਟ ਦੀ ਵਿਆਹ ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ ਸੀ।
ਅਸੀਂ ਦੱਸਦੇ ਹਾਂ ਇਸ ਝਗੜੇ ਪਿੱਛੇ ਕੀ ਕਾਰਨ ਰਿਹਾ। ਹੋਇਆ ਇਹ ਕਿ ਆਸਟ੍ਰੇਲੀਆ ਟਰਿਪ 'ਤੇ ਜਾਣ ਤੋਂ ਪਹਿਲਾਂ ਵਿਰਾਟ ਨੇ ਬੀ.ਸੀ.ਸੀ.ਆਈ. ਤੋਂ ਸ਼੍ਰੀਲੰਕਾ ਟੂਰ ਲਈ ਛੁੱਟੀਆਂ ਮੰਗੀਆਂ ਸਨ ਤਾਂਕਿ ਉਹ ਅਨੁਸ਼ਕਾ ਨਾਲ ਬਿਹਤਰ ਸਮਾਂ ਬਿਤਾਉਣ ਲਈ ਯੋਜਨਾ ਬਣਾ ਸਕੇ ਕਿਉਂਕਿ ਇਸ ਤੋਂ ਬਾਅਦ ਦੋਵੇਂ ਆਪੋ-ਆਪਣੇ ਕੰਮਾਂ 'ਚ ਰੁੱਝ ਜਾਣਗੇ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ ਕਿਉਂਕਿ ਅਨੁਸ਼ਕਾ ਨੇ ਫਿਲਮ 'ਸੁਲਤਾਨ' ਸਾਈਨ ਕਰ ਲਈ, ਜਿਸ ਕਾਰਨ ਇਸ ਜੋੜੇ ਦੀ ਛੁੱਟੀਆਂ ਦੀ ਯੋਜਨਾ ਫਲਾਪ ਹੋ ਗਈ।
ਇਸੇ ਕਾਰਨ ਵਿਰਾਟ ਅਨੁਸ਼ਕਾ ਨਾਲ ਨਰਾਜ਼ ਹੋ ਗਏ ਅਤੇ ਦੋਹਾਂ ਵਿਚਾਲੇ ਝਗੜਾ ਹੋ ਗਿਆ ਪਰ ਹੁਣ ਵਿਰਾਟ ਕਿਸੇ ਸ਼ੂਟ ਦੇ ਸਿਲਸਿਲੇ 'ਚ ਮੁੰਬਈ ਜਾ ਰਹੇ ਹਨ। 'ਸੁਲਤਾਨ' ਲਈ ਅਨੁਸ਼ਕਾ ਦੇ ਆਊਟਡੋਰ ਸ਼ੂਟ 'ਤੇ ਜਾਣ ਤੋਂ ਪਹਿਲਾਂ ਇਸ ਜੋੜੇ ਦੇ ਪੈਚਅੱਪ ਦੀਆਂ ਸੰਭਾਵਨਾਵਾਂ ਹਨ।
ਪੰਜਾਬ ਦੇ ਮਸ਼ਹੂਰ ਗਾਇਕ ਬਲਕਾਰ ਸਿੱਧੂ ਫੜ੍ਹਨਗੇ ਕਾਂਗਰਸ ਦਾ ਹੱਥ!
NEXT STORY