ਐਂਟਰਟੇਨਮੈਂਟ ਡੈਸਕ- ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਸੁਪਰਹਿੱਟ ਡਾਂਸ ਰਿਐਲਿਟੀ ਸ਼ੋਅ ‘ਸੁਪਰ ਡਾਂਸਰ’ ਚਾਰ ਸਾਲ ਬਾਅਦ ਫਿਰ ਤੋਂ ਨਵੇਂ ਜੋਸ਼ ਨਾਲ ਦਰਸ਼ਕਾਂ ਵਿਚ ਪਰਤਿਆ ਹੈ। ਇਸ ਵਾਰ ਦੇਸ਼ਭਰ ਤੋਂ ਚੁਣੇ ਗਏ 12 ਟੈਲੇਂਟਿਡ ਡਾਂਸਰਜ਼ ਆਪਣੀ ਦਮਦਾਰ ਪ੍ਰਫਾਰਮੈਂਸ ਨਾਲ ਸਟੇਜ ’ਤੇ ਧਮਾਲ ਮਚਾਉਣ ਨੂੰ ਤਿਆਰ ਹਨ। ਇਹ ਸਾਰੇ ਸੋਸ਼ਲ ਮੀਡੀਆ ’ਤੇ ਆਪਣੇ ਵਾਇਰਲ ਡਾਂਸ ਮੂਵਸ ਨਾਲ ਪਹਿਲਾਂ ਹੀ ਲੱਖਾਂ ਦਿਲ ਜਿੱਤ ਚੁੱਕੇ ਹਨ ਅਤੇ ਹੁਣ ਲਾਈਵ ਮੰਚ ’ਤੇ ਜੱਜਾਂ ਅਤੇ ਦਰਸ਼ਕਾਂ ਨੂੰ ਵੀ ਆਪਣਾ ਦੀਵਾਨਾ ਬਣਾਉਣਗੇ।
ਅਜਿਹੇ ਵਿਚ ਸ਼ੋਅ ਦੀ ਜੱਜ ਬਣੀ ਸੁਪਰ ਟੈਲੇਂਟਿਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੇ ਨਿੱਜੀ ਜੀਵਨ ਨਾਲ ਜੁੜੀਆਂ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਅਰ ਅਤੇ ਜੀਵਨ ਵਿਚ ਤਿੰਨ ਦਿੱਗਜ ਔਰਤਾਂ ਨੇ ਹਮੇਸ਼ਾ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਮਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਅੱਜ ਜਿੱਥੇ ਹੈ, ਉਸ ਵਿਚ ਉਨ੍ਹਾਂ ਦੀ ਮਾਂ ਦਾ ਸਭ ਤੋਂ ਵੱਡਾ ਹੱਥ ਹੈ।
ਸ਼ਿਲਪਾ ਸ਼ੈੱਟੀ ਨੇ ਆਪਣੇ ਜੀਵਨ ਵਿਚ ਤਿੰਨ ਔਰਤਾਂ ਨੂੰ ਆਪਣੀ ਇੰਸਪੀਰੇਸ਼ਨ ਮੰਨਿਆ ਹੈ, ਜਿਨ੍ਹਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘‘ ਮੇਰੀ ਜ਼ਿੰਦਗੀ ਵਿਚ ਤਿੰਨ ਔਰਤਾਂ ਹਮੇਸ਼ਾ ਤੋਂ ਪ੍ਰੇਰਨਾ ਰਹੀਆਂ ਹੈ ਹੈਲਨ ਜੀ, ਰੇਖਾ ਜੀ ਅਤੇ ਮਾਧੁਰੀ ਦੀਕਸ਼ਿਤ ਜੀ।
ਸੁੱਕ ਕੇ ਤੀਲਾ ਹੋਏ ਬੋਨੀ ਕਪੂਰ ! ਬਿਨਾਂ Gym ਗਏ ਘਟਾਇਆ 26 ਕਿੱਲੋ ਭਾਰ
NEXT STORY