ਸਪੋਰਟਸ ਡੈਸਕ- ਜੇਕਰ ਅਸੀਂ ਭਾਰਤ ਜਾਂ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੋ ਨਾਂ ਆਉਂਦਾ ਹੈ ਉਹ ਹੈ ਵਿਰਾਟ ਕੋਹਲੀ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੋਹਲੀ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰ ਨਹੀਂ ਹਨ। ਇਸ ਦੀ ਬਜਾਏ, ਇੱਕ ਹੋਰ ਭਾਰਤੀ ਹੈ, ਜੋ ਕੁੱਲ ਜਾਇਦਾਦ ਅਤੇ ਕਮਾਈ ਦੇ ਮਾਮਲੇ ਵਿੱਚ ਸਿਖਰ 'ਤੇ ਹੈ। ਅਸੀਂ ਗੱਲ ਕਰ ਰਹੇ ਹਾਂ ਆਰਿਆਮਾਨ ਬਿਰਲਾ ਦੀ। ਉਹ ਘਰੇਲੂ ਮੈਚਾਂ ਵਿੱਚ ਮੱਧ ਪ੍ਰਦੇਸ਼ ਲਈ ਖੇਡ ਚੁੱਕਾ ਹੈ ਅਤੇ ਰਾਜਸਥਾਨ ਰਾਇਲਜ਼ ਦਾ ਵੀ ਹਿੱਸਾ ਰਿਹਾ ਹੈ।
ਇਹ ਵੀ ਪੜ੍ਹੋ : ਕ੍ਰਿਕਟ ਜਗਤ 'ਚ ਸੋਗ ਦੀ ਲਹਿਰ, ਭਾਰਤ-ਇੰਗਲੈਂਡ ਸੀਰੀਜ਼ ਵਿਚਾਲੇ ਇਕ ਹੋਰ ਦਿੱਗਜ ਦਾ 41 ਸਾਲ ਦੀ ਉਮਰ 'ਚ ਦੇਹਾਂਤ
ਦਰਅਸਲ, ਆਰਿਆਮਾਨ ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਦੇ ਬੇਟੇ ਹਨ। ਆਰਿਆਮਨ ਨੇ ਘਰੇਲੂ ਮੈਚਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਪਰ ਅੰਤਰਰਾਸ਼ਟਰੀ ਕ੍ਰਿਕਟ ਤੱਕ ਨਹੀਂ ਪਹੁੰਚ ਸਕੇ। ਉਸ ਨੇ 9 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ। ਜਦਕਿ 4 ਲਿਸਟ ਏ ਮੈਚ ਖੇਡ ਚੁੱਕੇ ਹਨ। ਆਰਿਆਮਨ IPL ਟੀਮ ਰਾਜਸਥਾਨ ਰਾਇਲਸ ਦਾ ਹਿੱਸਾ ਰਹਿ ਚੁੱਕੇ ਹਨ। ਪਰ ਉਸ ਨੂੰ ਕਦੇ ਵੀ ਟੀਮ ਲਈ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ।
ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰ ਹਨ ਆਰਿਆਮਾਨ ਬਿਰਲਾ

ਆਰਿਆਮਾਨ ਬਿਰਲਾ ਟੀਮ ਇੰਡੀਆ ਲਈ ਇੱਕ ਵੀ ਮੈਚ ਨਹੀਂ ਖੇਡ ਸਕੇ। ਪਰ ਘਰੇਲੂ ਮੈਚਾਂ 'ਚ ਮੱਧ ਪ੍ਰਦੇਸ਼ ਲਈ ਖੇਡ ਚੁੱਕੇ ਹਨ। ਉਹ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਰਿਆਮਨ ਦੀ ਕੁੱਲ ਜਾਇਦਾਦ ਕਰੀਬ 70 ਹਜ਼ਾਰ ਕਰੋੜ ਰੁਪਏ ਹੈ। ਉਸ ਦੀ ਜ਼ਿਆਦਾਤਰ ਆਮਦਨ ਵਪਾਰ ਤੋਂ ਹੀ ਆਉਂਦੀ ਹੈ। ਆਰਿਆਮਾਨ ਨੂੰ 2023 ਵਿੱਚ ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਲਿਮਟਿਡ ਦਾ ਡਾਇਰੈਕਟਰ ਬਣਾਇਆ ਗਿਆ ਸੀ। ਉਹ ਬਿਰਲਾ ਗਰੁੱਪ ਦੇ ਬੋਰਡ ਦਾ ਵੀ ਹਿੱਸਾ ਰਿਹਾ ਹੈ।
ਇਹ ਵੀ ਪੜ੍ਹੋ : ICC ਟੈਸਟ ਰੈਂਕਿੰਗ ਵਿੱਚ ਛਾਇਆ ਪੰਜਾਬ ਦਾ ਪੁੱਤ ਸ਼ੁਭਮਨ ਗਿੱਲ, ਮਾਰੀ ਤਕੜੀ ਛਾਲ਼, ਪਹਿਲੇ ਨੰਬਰ ਤੋਂ ਖਿਸਕਿਆ ਇਹ
ਮਹਿਜ਼ 22 ਸਾਲ ਦੀ ਉਮਰ ਵਿੱਚ ਕ੍ਰਿਕਟ ਤੋਂ ਲਿਆ ਸੰਨਿਆਸ
ਆਰਿਆਮਾਨ ਨੇ ਨਵੰਬਰ 2017 ਵਿੱਚ ਆਪਣਾ ਪਹਿਲਾ ਫਰਸਟ ਕਲਾਸ ਮੈਚ ਖੇਡਿਆ ਸੀ। ਮੱਧ ਪ੍ਰਦੇਸ਼ ਲਈ ਖੇਡਦੇ ਹੋਏ ਉਸ ਨੇ ਇਸ ਫਾਰਮੈਟ ਵਿੱਚ 414 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਆਪਣੇ ਕਰੀਅਰ 'ਚ 1 ਸੈਂਕੜਾ ਅਤੇ 1 ਅਰਧ ਸੈਂਕੜਾ ਲਗਾਇਆ ਹੈ। ਆਰੀਆਮਾਨ ਨੇ ਜਨਵਰੀ 2019 ਵਿੱਚ ਆਂਧਰਾ ਪ੍ਰਦੇਸ਼ ਲਈ ਆਪਣਾ ਆਖਰੀ ਫਰਸਟ ਕਲਾਸ ਮੈਚ ਖੇਡਿਆ ਸੀ। ਉਸਨੇ ਆਪਣਾ ਪਹਿਲਾ ਲਿਸਟ ਏ ਮੈਚ 2018 ਵਿੱਚ ਹੈਦਰਾਬਾਦ ਦੇ ਖਿਲਾਫ ਖੇਡਿਆ ਸੀ। ਉਨ੍ਹਾਂ ਨੇ ਇਸ ਸਾਲ ਆਪਣਾ ਆਖਰੀ ਮੈਚ ਸੌਰਾਸ਼ਟਰ ਖਿਲਾਫ ਖੇਡਿਆ ਸੀ। ਆਰਿਆਮਾਨ ਨੇ ਲਿਸਟ ਏ ਦੇ 4 ਮੈਚ ਖੇਡੇ ਹਨ।
ਰਾਜਸਥਾਨ ਰਾਇਲਜ਼ ਦਾ ਹਿੱਸਾ ਰਹਿ ਚੁੱਕੈ ਆਰਿਆਮਾਨ
ਆਰਿਆਮਾਨ ਨੂੰ 2018 ਦੀ ਨਿਲਾਮੀ ਵਿੱਚ ਰਾਜਸਥਾਨ ਰਾਇਲਸ ਨੇ ਖਰੀਦਿਆ ਸੀ। ਇਸ ਤੋਂ ਬਾਅਦ ਉਹ ਅਗਲੇ ਦੋ ਸੀਜ਼ਨ ਤੱਕ ਫਰੈਂਚਾਇਜ਼ੀ ਦੇ ਨਾਲ ਰਹੇ। ਪਰ ਕਦੇ ਵੀ IPL 'ਚ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ। ਆਰਿਆਮਾਨ ਨੂੰ ਟੀਮ ਨੇ ਨਵੰਬਰ 2019 ਵਿੱਚ ਰਿਲੀਜ਼ ਕੀਤਾ ਸੀ। ਰਾਜਸਥਾਨ ਨੇ ਆਰਿਆਮਨ ਨੂੰ 30 ਲੱਖ ਰੁਪਏ ਵਿੱਚ ਖਰੀਦਿਆ ਸੀ। ਉਹ ਹਰਫਨਮੌਲਾ ਦੇ ਤੌਰ 'ਤੇ ਟੀਮ ਨਾਲ ਜੁੜਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਰਡਸ ਕ੍ਰਿਕਟ ਦਾ ਘਰ ਤਾਂ ਵਿੰਬਲਡਨ ਟੈਨਿਸ ਦਾ ਮੱਕਾ : ਸਚਿਨ
NEXT STORY