ਐਂਟਰਟੇਨਮੈਂਟ ਡੈਸਕ : ਦੁਨੀਆਂ ਭਰ 'ਚ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾ ਰਹੇ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਜਲਦ ਹੀ ਅਪਣੀ ਸ਼ੁਰੂ ਹੋਣ ਜਾ ਰਹੀ ਨਵੀਂ ਹਿੰਦੀ ਫ਼ਿਲਮ 'ਬਾਰਡਰ 2' ਦੀ ਸ਼ੂਟਿੰਗ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਬਹੁ-ਚਰਚਿਤ ਫ਼ਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ, ਜੋ ਇਸ ਤੋਂ ਪਹਿਲਾਂ 'ਕੇਸਰੀ' ਵਰਗੀ ਸੁਪਰ ਡੁਪਰ ਹਿੱਟ ਫ਼ਿਲਮ ਨਿਰਦੇਸ਼ਿਤ ਕਰਨ ਦਾ ਵੀ ਮਾਣ ਅਪਣੀ ਝੋਲੀ ਪਵਾ ਚੁੱਕੇ ਹਨ।
ਇਹ ਵੀ ਪੜ੍ਹੋ- ਨਹੀਂ ਰੁਕ ਰਿਹੈ ਦਿਲਜੀਤ ਦੋਸਾਂਝ ਦਾ ਕਰੇਜ਼, 5 ਹਜ਼ਾਰ ਦੀ ਟਿਕਟ ਵਿਕੀ 50 ਹਜ਼ਾਰ 'ਚ
'ਟੀ-ਸੀਰੀਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਵੱਡੇ ਬਜਟ ਅਧੀਨ ਬਣਾਈ ਜਾ ਰਹੀ ਉਕਤ ਫ਼ਿਲਮ ਪਹਿਲੇ ਪੜ੍ਹਾਅ ਅਧੀਨ ਉੱਤਰਾਖੰਡ ਦੇ ਦੇਹਰਾਦੂਨ ਹਿੱਸਿਆਂ 'ਚ ਫਿਲਮਾਈ ਜਾਵੇਗੀ, ਜਿਸ ਲਈ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਨੂੰ ਤੇਜ਼ੀ ਨਾਲ ਅਤੇ ਵੱਡੇ ਪੱਧਰ 'ਤੇ ਅੰਜ਼ਾਮ ਦਿੱਤਾ ਜਾ ਰਿਹਾ ਹੈ। ਪੰਜਾਬੀ ਸਿਨੇਮਾ ਦੀ ਹਿੱਟ ਨਿਰਦੇਸ਼ਕ-ਅਦਾਕਾਰ ਜੋੜੀ ਵਜੋਂ ਮੰਨੇ ਜਾਂਦੇ ਅਨੁਰਾਗ ਸਿੰਘ ਅਤੇ ਦਿਲਜੀਤ ਦੀ ਇਕੱਠਿਆਂ ਇਹ 6ਵੀਂ ਫ਼ਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਡਿਸਕੋ ਸਿੰਘ', 'ਸੁਪਰ ਸਿੰਘ', 'ਪੰਜਾਬ 1984' 'ਚ ਵੀ ਅਪਣੀ ਸ਼ਾਨਦਾਰ ਕੈਮਿਸਟਰੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾ ਚੁੱਕੇ ਹਨ।
ਇਹ ਵੀ ਪੜ੍ਹੋ- ਇੰਦੌਰ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਹੋ ਗਈ ਲਾ ਲਾ ਲਾ ਲਾ...,ਸਿੱਖ ਭਾਈਚਾਰੇ ਨੇ ਪ੍ਰਗਟਾਈ ਚਿੰਤਾ
ਬਾਲੀਵੁੱਡ ਦੀ ਵੱਡੀ ਫ਼ਿਲਮ ਵਜ਼ੂਦ 'ਚ ਲਿਆਂਦੀ ਜਾ ਰਹੀ ਉਕਤ ਫ਼ਿਲਮ 'ਚ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਨ ਜਾ ਰਹੇ ਹਨ ਦਿਲਜੀਤ, ਜੋ ਸੰਨੀ ਦਿਓਲ, ਵਰੁਣ ਧਵਨ ਅਤੇ ਅਹਾਨ ਸ਼ੈੱਟੀ ਵਰਗੇ ਹਿੰਦੀ ਸਿਨੇਮਾ ਸਟਾਰਜ਼ ਨਾਲ ਵੀ ਪਹਿਲੀ ਵਾਰ ਅਪਣੀ ਪ੍ਰਭਾਵੀ ਸਕ੍ਰੀਨ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ। ਸਾਲ 1997 'ਚ ਰਿਲੀਜ਼ ਹੋਈ ਅਤੇ ਅਜ਼ੀਮ ਨਿਰਦੇਸ਼ਕ ਜੇਪੀ ਦੱਤਾ ਵੱਲੋਂ ਨਿਰਦੇਸ਼ਿਤ ਕੀਤੀ ਸਫਲਤਮ 'ਬਾਰਡਰ' ਦੇ ਸੀਕਵਲ ਦੇ ਰੂਪ 'ਚ ਬਣਾਈ ਜਾ ਰਹੀ ਉਕਤ ਫ਼ਿਲਮ 23 ਜਨਵਰੀ 2026 ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਵਰਲਡ-ਵਾਈਡ ਰਿਲੀਜ਼ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇੰਦੌਰ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਹੋ ਗਈ ਲਾ ਲਾ ਲਾ ਲਾ...,ਸਿੱਖ ਭਾਈਚਾਰੇ ਨੇ ਪ੍ਰਗਟਾਈ ਚਿੰਤਾ
NEXT STORY