ਉਜੈਨ- ਨਵੇਂ ਸਾਲ ਦੇ ਸਵਾਗਤ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦਾ ਉਜੈਨ ਸਥਿਤ ਬਾਬਾ ਮਹਾਕਾਲ ਦੇ ਦਰਬਾਰ ਵਿੱਚ ਨਤਮਸਤਕ ਹੋਣਾ ਇੱਕ ਨਵੇਂ ਵਿਵਾਦ ਦਾ ਕਾਰਨ ਬਣ ਗਿਆ ਹੈ। ਅਦਾਕਾਰਾ ਵੱਲੋਂ ਮੰਦਰ ਵਿੱਚ ਪੂਜਾ-ਅਰਚਨਾ ਕਰਨ ਦੀਆਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਮੁਸਲਿਮ ਧਰਮ ਗੁਰੂਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
"ਗੁਨਾਹ-ਏ-ਅਜ਼ੀਮ" ਅਤੇ ਸ਼ਰੀਅਤ ਦੀ ਉਲੰਘਣਾ
ਬਰੇਲੀ ਦੇ ਮੌਲਾਨਾ ਸ਼ਹਾਬੁਦੀਨ ਰਜ਼ਵੀ ਬਰੇਲਵੀ ਨੇ ਨੁਸਰਤ ਦੇ ਇਸ ਕਦਮ 'ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਰਜ਼ਵੀ ਨੇ ਕਿਹਾ ਕਿ ਨੁਸਰਤ ਨੇ ਮਹਾਕਾਲ ਮੰਦਰ ਵਿੱਚ ਜਲ ਚੜ੍ਹਾ ਕੇ ਅਤੇ ਮੱਥੇ 'ਤੇ ਚੰਦਨ (ਕਸ਼ਕਾ) ਲਗਾ ਕੇ ਸ਼ਰੀਅਤ ਦੇ ਅਸੂਲਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਇਸ ਨੂੰ 'ਗੁਨਾਹ-ਏ-ਅਜ਼ੀਮ' (ਸਭ ਤੋਂ ਵੱਡਾ ਗੁਨਾਹ) ਕਰਾਰ ਦਿੰਦਿਆਂ ਕਿਹਾ ਕਿ ਅਦਾਕਾਰਾ ਨੂੰ ਇਸ ਦਾ ਪਛਤਾਵਾ ਕਰਨਾ ਚਾਹੀਦਾ ਹੈ ਅਤੇ ਮੁੜ ਕਲਮਾ ਪੜ੍ਹਨਾ ਚਾਹੀਦਾ ਹੈ।
ਨੁਸਰਤ ਦਾ ਹਰ ਧਰਮ ਵਿੱਚ ਵਿਸ਼ਵਾਸ
ਦੂਜੇ ਪਾਸੇ, ਨੁਸਰਤ ਭਰੂਚਾ ਭਾਵੇਂ ਇੱਕ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਹੈ, ਪਰ ਉਹ ਹਿੰਦੂ ਧਰਮ ਵਿੱਚ ਵੀ ਪੂਰੀ ਆਸਥਾ ਰੱਖਦੀ ਹੈ। ਇੱਕ ਪੌਡਕਾਸਟ ਦੌਰਾਨ ਅਦਾਕਾਰਾ ਨੇ ਖ਼ੁਲਾਸਾ ਕੀਤਾ ਸੀ ਕਿ ਉਹ ਬਚਪਨ ਤੋਂ ਹੀ ਮੰਦਰਾਂ, ਗੁਰਦੁਆਰਿਆਂ ਅਤੇ ਚਰਚਾਂ ਵਿੱਚ ਜਾਂਦੀ ਰਹੀ ਹੈ। ਉਹ ਵੈਸ਼ਨੋ ਦੇਵੀ ਅਤੇ ਕੇਦਾਰਨਾਥ ਦੇ ਦਰਸ਼ਨ ਵੀ ਕਰ ਚੁੱਕੀ ਹੈ ਅਤੇ ਮਾਤਾ ਸੰਤੋਸ਼ੀ ਦੇ 16 ਸ਼ੁੱਕਰਵਾਰ ਦੇ ਵਰਤ ਵੀ ਰੱਖਦੀ ਹੈ। ਖ਼ਾਸ ਗੱਲ ਇਹ ਹੈ ਕਿ ਉਹ ਇਨ੍ਹਾਂ ਸਭ ਦੇ ਨਾਲ-ਨਾਲ ਨਮਾਜ਼ ਵੀ ਪੜ੍ਹਦੀ ਹੈ।
ਫਿਲਮੀ ਸਫ਼ਰ
ਜੇਕਰ ਕੰਮ ਦੀ ਗੱਲ ਕਰੀਏ ਤਾਂ ਨੁਸਰਤ ਨੂੰ ਆਖਰੀ ਵਾਰ ਸਾਲ 2025 ਵਿੱਚ ਰਿਲੀਜ਼ ਹੋਈ ਫਿਲਮ 'ਛੋਰੀ 2' ਵਿੱਚ ਦੇਖਿਆ ਗਿਆ ਸੀ। ਆਉਣ ਵਾਲੇ ਸਮੇਂ ਵਿੱਚ ਉਹ ਅਨੁਰਾਗ ਕਸ਼ਯਪ ਦੀ ਫਿਲਮ 'ਬਨ ਟਿੱਕੀ' ਅਤੇ ਲਵ ਰੰਜਨ ਦੇ ਇੱਕ ਵੱਡੇ ਪ੍ਰੋਜੈਕਟ ਵਿੱਚ ਅਜੇ ਦੇਵਗਨ ਅਤੇ ਰਣਬੀਰ ਕਪੂਰ ਨਾਲ ਨਜ਼ਰ ਆ ਸਕਦੀ ਹੈ।
'ਬਿਗ ਬੌਸ 17' ਫੇਮ ਅਦਾਕਾਰਾ ਦੀ ਵੱਡੇ ਪਰਦੇ 'ਤੇ ਹੋਣ ਜਾ ਰਹੀ ਐਂਟਰੀ ! ਮਸ਼ਹੂਰ ਪੰਜਾਬੀ ਸਿੰਗਰ ਨਾਲ ਕਰੇਗੀ ਰੋਮਾਂਸ
NEXT STORY