ਚੰਡੀਗੜ੍ਹ (ਬਿਊਰੋ)-ਅੱਜ ਪੂਰੀ ਦੁਨੀਆ ‘ਚ ਫਾਦਰਸ ਡੇਅ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਜਿਸ ਕਰਕੇ ਹਰ ਕੋਈ ਆਪਣੇ ਅੰਦਾਜ਼ ਦੇ ਨਾਲ ਆਪਣੇ ਪਿਤਾ ਨੂੰ ਵਿਸ਼ ਕਰ ਰਿਹਾ ਹੈ। ਗਾਇਕ ਸਰਬਜੀਤ ਚੀਮਾ ਨੇ ਵੀ ਆਪਣੇ ਪਿਤਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਦੇ ਪਿਤਾ ਜੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਹਨ ਜਿਸ ਕਰਕੇ ਉਹ ਹਸਪਤਾਲ 'ਚ ਦਾਖ਼ਲ ਹਨ।
ਉਨ੍ਹਾਂ ਨੇ ਪੋਸਟ 'ਚ ਲਿਖਿਆ ਹੈ- ‘ਰੱਖੀਂ ਤੂੰ ਹੱਥ ਸਿਰ ਤੇ, ਜ਼ਿੰਦਗੀ ਵਾਂਗ ਸਵਰਗਾਂ ਜਾਪੂ ਤੰਦਰੁਸਤੀ ਲੰਮੀਆਂ ਉਮਰਾਂ, ਦੇਵੇ ਬਖਸ਼ ਤੈਨੂੰ ਰੱਬ ਬਾਪੂ,ਦੋਸਤੋ ਸਾਡੇ ਭਾਪਾ ਜੀ ਹਸਪਤਾਲ ‘ਚ ਦਾਖ਼ਲ ਹਨ ਪਿਛਲੇ 2 ਮਹੀਨਿਆਂ ਤੋਂ। ਕਿਰਪਾ ਕਰਕੇ ਤੁਸੀਂ ਉਹਨਾਂ ਦੀ ਸਿਹਤਯਾਬੀ ਦੀ ਅਰਦਾਸ ਕਰਿਓ'।
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਅਸੀਂ ਤੁਹਾਡੇ ਸਭ ਦੇ ਪਿਤਾ ਜੀ ਹੋਰਾਂ ਦੀ ਤੰਦਰੁਸਤੀ ਤੇ ਲੰਮੀਆਂ ਉਮਰਾਂ ਦੀ ਕਾਮਨਾ ਕਰਦੇ ਹਾਂ ਹੈਪੀ ਫਾਦਰਸ ਡੇਅ ਟੂ ਯੂ ਆਲ’। ਪ੍ਰਸ਼ੰਸਕ ਵੀ ਕਮੈਂਟ ਕਰਕੇ ਸਰਬਜੀਤ ਚੀਮਾ ਦੇ ਪਿਤਾ ਦੇ ਜਲਦ ਸਿਹਤਮੰਦ ਹੋਣ ਦੇ ਲਈ ਦੁਆਵਾਂ ਕਰ ਰਹੇ ਹਨ। ਦੱਸ ਦਈਏ ਗਾਇਕ ਸਰਬਜੀਤ ਚੀਮਾ ਲੰਬੇ ਅਰਸੇ ਤੋਂ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ।
26 ਸਾਲ ਦੇ ਹੋਏ ਉਰਵਸ਼ੀ ਢੋਲਕੀਆ ਦੇ ਜੁੜਵਾ ਪੁੱਤਰ, ਦੇਖੋ ਪਾਰਟੀ ਦੀਆਂ ਖ਼ੂਬਸੂਰਤ ਤਸਵੀਰਾਂ
NEXT STORY