ਮੁੰਬਈ- ਭਾਰਤ ਦੀ ਸਭ ਤੋਂ ਵੱਡੀ ਤੇ ਪ੍ਰੀਮੀਅਮ ਸਿਨੇਮਾ ਐਗਜ਼ੀਬਿਸ਼ਨ ਕੰਪਨੀ ਪੀ. ਵੀ. ਆਰ. ਆਈਨਾਕਸ ਨੇ ਆਮਿਰ ਖਾਨ ਦੇ 60ਵੇਂ ਜਨਮ-ਦਿਨ ਦੇ ਖਾਸ ਮੌਕੇ ’ਤੇ ‘ਆਮਿਰ ਖਾਨ : ਸਿਨੇਮਾ ਦਾ ਜਾਦੂਗਰ’ ਨਾਂ ਦੇ ਇਕ ਖਾਸ ਫਿਲਮ ਫੈਸਟੀਵਲ ਦਾ ਐਲਾਨ ਕੀਤਾ ਹੈ।
ਆਮਿਰ ਖਾਨ ਦੀਆਂ ਫਿਲਮਾਂ ਨੇ ਨਾ ਸਿਰਫ਼ ਬਾਕਸ ਆਫਿਸ ’ਤੇ ਧੂਮ ਮਚਾਈ, ਸਗੋਂ ਸਮਾਜ ਨੂੰ ਵੀ ਡੂੰਘਾ ਪ੍ਰਭਾਵਿਤ ਕੀਤਾ। ਇਸ ਯੋਗਦਾਨ ਦਾ ਜਸ਼ਨ ਮਨਾਉਣ ਲਈ ਇਹ ਖਾਸ ਫੈਸਟੀਵਲ ਆਯੋਜਿਤ ਕੀਤਾ ਗਿਆ ਹੈ, ਜਿਸ ’ਚ ਸਾਨੂੰ ਉਨ੍ਹਾਂ ਦੀ ਸ਼ਾਨਦਾਰ ਸਿਨੇਮੈਟਿਕ ਯਾਤਰਾ ਨੂੰ ਵੱਡੇ ਪਰਦੇ ’ਤੇ ਦੁਬਾਰਾ ਦੇਖਣ ਦਾ ਮੌਕਾ ਮਿਲੇਗਾ।
ਸ਼ਰਧਾ ਕਪੂਰ ਨੇ ‘ਸਤ੍ਰੀ-2’ ਟੀਮ ਨਾਲ ਮਨਾਇਆ ਬਰਥ-ਡੇ
NEXT STORY