ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਪੁਆੜਾ’ ਦਾ ਅੱਜ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਨਾਂ ਹੈ ‘ਪੱਬ ਚੱਕਿਆ ਗਿਆ’। ਐਮੀ ਵਿਰਕ ਦੇ ਨਾਲ ਇਸ ਗੀਤ ਨੂੰ ਆਪਣੀ ਖ਼ੂਬਸੂਰਤ ਆਵਾਜ਼ ਨਾਲ ਜੈਸਮੀਨ ਅਖਤਰ ਨੇ ਸ਼ਿੰਗਾਰਿਆ ਹੈ।
ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਵੀ ਰੈਕਸ ਮਿਊਜ਼ਿਕ (ਰਾਕੇਸ਼ ਵਰਮਾ) ਨੇ ਦਿੱਤਾ ਹੈ। ਗੀਤ ਦੀ ਕੰਪੋਜ਼ੀਸ਼ਨ ਵੀ ਹੈਪੀ ਰਾਏਕੋਟੀ ਦੀ ਹੈ।
ਇਹ ਖ਼ਬਰ ਵੀ ਪੜ੍ਹੋ : ਰਾਜ ਕੁੰਦਰਾ ਦੇ ਜੇਲ੍ਹ ਜਾਣ ਤੋਂ ਬਾਅਦ ਸ਼ਮਿਤਾ ਸ਼ੈੱਟੀ ਪਹੁੰਚੀ ਸੈਲੂਨ, ਲੋਕਾਂ ਨੇ ਕਰ ਦਿੱਤਾ ਟਰੋਲ
ਦੱਸ ਦੇਈਏ ਕਿ ‘ਪੱਬ ਚੱਕਿਆ ਗਿਆ’ ਇਕ ਡਿਊਟ ਗੀਤ ਹੈ ਤੇ ਇਹ ਗੀਤ ਤੁਹਾਨੂੰ ਵੀ ਨੱਚਣ ’ਤੇ ਮਜਬੂਰ ਕਰ ਦੇਵੇਗਾ। ਗੀਤ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਰੌਣਕਾਂ ਲਗਾਉਂਦੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ‘ਪੁਆੜਾ’ ਇਕ ਕਾਮੇਡੀ ਭਰਪੂਰ ਫ਼ਿਲਮ ਹੈ, ਜੋ 12 ਅਗਸਤ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਕੋਰੋਨਾ ਵਾਇਰਸ ਦੇ ਚਲਦਿਆਂ ਪਹਿਲਾਂ ਮੁਤਲਵੀ ਕਰ ਦਿੱਤੀ ਗਈ ਸੀ ਪਰ ਹੁਣ ਮੇਕਰਜ਼ ਨੇ ਇਸ ਨੂੰ ਵੱਡੇ ਪੱਧਰ ’ਤੇ ਦੁਨੀਆ ਭਰ ’ਚ ਰਿਲੀਜ਼ ਕਰਨ ਦਾ ਮਨ ਬਣਾ ਲਿਆ ਹੈ।
ਫ਼ਿਲਮ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਅਨੀਤਾ ਦੇਵਗਨ, ਹਰਦੀਪ ਗਿੱਲ, ਸੀਮਾ ਕੌਸ਼ਲ ਸਮੇਤ ਕਈ ਮਸ਼ਹੂਰ ਸਿਤਾਰੇ ਫ਼ਿਲਮ ’ਚ ਕਾਮੇਡੀ ਦੇ ਰੰਗ ਬੰਨ੍ਹਦੇ ਨਜ਼ਰ ਆਉਣਗੇ।
ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਹਰਦੀਪ ਗਰੇਵਾਲ ਨੇ ਬਿਆਨ ਕੀਤੀ 'ਸਖ਼ਤ ਮਿਹਨਤ' ਦੀ ਕਹਾਣੀ, ਵੱਡੇ ਸਟਾਰਾਂ ਲਈ ਬਣੀ ਚੁਣੌਤੀ
NEXT STORY