ਨਵੀਂ ਦਿੱਲੀ- ਅਦਾਕਾਰ ਨਾਗਾਰਜੁਨ ਨੇ ਕੱਲ੍ਹ ਸੰਸਦ ਭਵਨ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਅਮਲਾ ਅੱਕੀਨੇਨੀ, ਪੁੱਤਰ ਨਾਗਾ ਚੈਤੰਨਿਆ ਅਤੇ ਨੂੰਹ ਸ਼ੋਭਿਤਾ ਧੂਲੀਪਾਲਾ ਵੀ ਮੌਜੂਦ ਸਨ।
![PunjabKesari](https://static.jagbani.com/multimedia/13_23_476967007n11-ll.jpg)
ਨਾਗਾਰਜੁਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪਦਮ ਭੂਸ਼ਣ ਪੁਰਸਕਾਰ ਜੇਤੂ ਡਾ. ਯਾਰਲਾਗੱਡਾ ਲਕਸ਼ਮੀ ਪ੍ਰਸਾਦ ਦੀ ਕਿਤਾਬ 'ਅੱਕੀਨੇਨੀ'ਜ਼ ਗ੍ਰੇਟ ਪਰਸਨੈਲਿਟੀ' ਭੇਟ ਕੀਤੀ ਅਤੇ ਉਸ ਦੀ ਨੂੰਹ ਅਤੇ ਅਦਾਕਾਰਾ ਸ਼ੋਭਿਤਾ ਨੇ ਉਨ੍ਹਾਂ ਨੂੰ ਇੱਕ ਖਾਸ ਤੋਹਫ਼ਾ ਦਿੱਤਾ।
![PunjabKesari](https://static.jagbani.com/multimedia/13_23_476029751n12-ll.jpg)
ਸ਼ੋਭਿਤਾ ਧੂਲੀਪਾਲਾ ਨੇ ਦਿੱਤਾ ਇਹ ਖਾਸ ਤੋਹਫ਼ਾ
ਅਦਾਕਾਰਾ ਅਤੇ ਨਾਗਾਰਜੁਨ ਦੀ ਨੂੰਹ ਸੋਭਿਤਾ ਧੂਲੀਪਾਲਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਂਧਰਾ ਪ੍ਰਦੇਸ਼ ਦੀ ਇੱਕ ਰਵਾਇਤੀ ਦਸਤਕਾਰੀ ਕੋਂਡਾਪੱਲੀ ਬੋਮਾਲਾ (ਨੱਚਣ ਵਾਲੀ ਗੁੱਡੀ) ਭੇਟ ਕੀਤੀ। ਸ਼ੋਭਿਤਾ ਨੇ ਦੱਸਿਆ ਕਿ ਨਿੱਜੀ ਤੌਰ 'ਤੇ ਇਹ ਗੁੱਡੀ ਉਸ ਲਈ ਬਹੁਤ ਖਾਸ ਹੈ, ਕਿਉਂਕਿ ਇਹ ਉਸ ਦੀਆਂ ਬਚਪਨ ਦੀਆਂ ਯਾਦਾਂ ਨਾਲ ਜੁੜੀ ਹੋਈ ਹੈ।
![PunjabKesari](https://static.jagbani.com/multimedia/13_23_474935666n13-ll.jpg)
ਪ੍ਰਧਾਨ ਮੰਤਰੀ ਨਾਲ ਆਪਣੀ ਮੁਲਾਕਾਤ ਦੌਰਾਨ, ਉਨ੍ਹਾਂ ਨੇ ਤੇਲਗੂ ਅਦਾਕਾਰ ਅੱਕੀਨੇਨੀ ਨਾਗੇਸ਼ਵਰ ਰਾਓ (ਏਐਨਆਰ) ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਮੁਲਾਕਾਤ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਏਐਨਆਰ ਭਾਰਤ ਦਾ ਮਾਣ ਹੈ ਅਤੇ ਉਹ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਕੇ ਖੁਸ਼ ਹਨ। ਪੀਐਮ ਮੋਦੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ, "ਨਾਗਾਰਜੁਨ ਗਰੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਕੇ ਖੁਸ਼ੀ ਹੋਈ। ਏਐਨਆਰ ਭਾਰਤ ਦਾ ਮਾਣ ਹੈ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ।
![PunjabKesari](https://static.jagbani.com/multimedia/13_23_473529115n14-ll.jpg)
ਮਨ ਕੀ ਬਾਤ 'ਚ PM ਨੇ ਕੀਤੀ ਸੀ ਅੱਕੀਨੇਨੀ ਨਾਗੇਸ਼ਵਰ ਦੀ ਪ੍ਰਸ਼ੰਸਾ
ਤੁਹਾਨੂੰ ਦੱਸ ਦੇਈਏ ਕਿ 2024 ਵਿੱਚ 'ਮਨ ਕੀ ਬਾਤ' ਸੰਬੋਧਨ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਅੱਕੀਨੇਨੀ ਨਾਗੇਸ਼ਵਰ ਰਾਓ ਦੇ ਨਾਲ-ਨਾਲ ਭਾਰਤੀ ਸਿਨੇਮਾ ਦੇ ਤਿੰਨ ਹੋਰ ਮਹਾਨ ਕਲਾਕਾਰਾਂ, ਰਾਜ ਕਪੂਰ, ਮੁਹੰਮਦ ਰਫੀ ਅਤੇ ਤਪਨ ਸਿਨਹਾ ਨੂੰ ਸ਼ਰਧਾਂਜਲੀ ਦਿੱਤੀ।
![PunjabKesari](https://static.jagbani.com/multimedia/13_23_472279156n16-ll.jpg)
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਅੱਕੀਨੇਨੀ ਨਾਗੇਸ਼ਵਰ ਰਾਓ ਦੀ ਵੀ ਪ੍ਰਸ਼ੰਸਾ ਕੀਤੀ।
ਸਿੱਧੂ ਦੇ ਕਰੀਬੀ ਦੇ ਘਰ 'ਤੇ ਫਾਇਰਿੰਗ ਕਰਨ ਵਾਲੇ 7 ਨਾਮਜ਼ਦ, ਤਿੰਨ ਗ੍ਰਿਫਤਾਰ
NEXT STORY