ਕੋਚੀ (ਭਾਸ਼ਾ)- ਮਲਿਆਲਮ ਫਿਲਮਾਂ ਦੇ ਨਿਰਦੇਸ਼ਕ ਰਣਜੀਤ ਵਿਰੁੱਧ ਸੈਕਸ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਅਦਾਕਾਰ ਬੌਬੀ ਕੁਰੀਅਨ ਦਾ ਬਿਆਨ ਦਰਜ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਕਿਹਾ ਕਿ ਕੋਚੀ ’ਚ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਇਕ ਅਭਿਨੇਤਰੀ ਨਾਲ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਰਣਜੀਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ’ਚ ਉਸ ਨੂੰ ਇਕ ਮੈਜਿਸਟ੍ਰਟੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ।
ਜਾਂਚ ਦੇ ਹਿੱਸੇ ਵਜੋਂ ਪੁਲਸ ਨੇ ਕੁਰੀਅਨ ਤੋਂ ਪੁੱਛਗਿੱਛ ਕੀਤੀ ਤੇ ਉਸ ਦਾ ਬਿਆਨ ਦਰਜ ਕੀਤਾ। ਪੁਲਸ ਸੂਤਰਾਂ ਨੇ ਕਿਹਾ ਕਿ ਬੌਬੀ ’ਤੇ ਰਣਜੀਤ ਨੂੰ ਗ੍ਰਿਫ਼ਤਾਰੀ ਤੋਂ ਬਚਣ ’ਚ ਮਦਦ ਕਰਨ ਦਾ ਸ਼ੱਕ ਹੈ। ਇਸ ਸਬੰਧੀ ਅਦਾਕਾਰ ਤੋਂ ਪੁੱਛਗਿੱਛ ਕੀਤੀ ਗਈ ਸੀ। ਰਣਜੀਤ ਕਥਿਤ ਤੌਰ ’ਤੇ ਉਦੋਂ ਕੁਰੀਅਨ ਤੇ ਸਹਾਇਕ ਨਿਰਦੇਸ਼ਕ ਸ਼ਾਲਿਨੀ ਦੇ ਨਾਲ ਸੀ ਜਦੋਂ ਉਨ੍ਹਾਂ ਨੂੰ 31 ਮਾਰਚ ਨੂੰ ਇਡੁੱਕੀ ਜ਼ਿਲੇ ਦੇ ਥੋਡੂਪੁਝਾ ਨੇੜੇ ਪੁਲਸ ਦੀ ਇਕ ਟੀਮ ਨੇ ਰੋਕਿਆ ਸੀ।
200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਬਣੇਗੀ ਸਰਕਾਰੀ ਗਵਾਹ?
NEXT STORY