ਲੰਡਨ : ਬ੍ਰਿਟੇਨ ਦੀ ਇੱਕ ਅਦਾਲਤ ਨੇ 51 ਸਾਲਾ ਮਸ਼ਹੂਰ ਬ੍ਰਿਟਿਸ਼ ਕਾਮੇਡੀਅਨ ਅਤੇ ਅਦਾਕਾਰ ਰਸਲ ਬ੍ਰਾਂਡ ਨੂੰ ਬਲਾਤਕਾਰ ਦੇ ਇੱਕ ਮਾਮਲੇ ਅਤੇ ਜਿਨਸੀ ਸ਼ੋਸ਼ਣ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਹੈ। ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਤੁਰੰਤ ਬਾਅਦ ਬ੍ਰਾਂਡ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਨ੍ਹਾਂ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ।
ਰਸਲ ਬ੍ਰਾਂਡ 'ਤੇ ਸਾਲ 1999 ਤੋਂ 2009 ਦੇ ਵਿਚਕਾਰ 6 ਔਰਤਾਂ ਵੱਲੋਂ ਲਗਾਏ ਗਏ ਦੋਸ਼ਾਂ ਦੇ ਆਧਾਰ 'ਤੇ ਬਲਾਤਕਾਰ ਦੇ 3 ਮਾਮਲਿਆਂ, ਜਿਨਸੀ ਸ਼ੋਸ਼ਣ ਦੇ 3 ਮਾਮਲਿਆਂ ਅਤੇ ਅਸ਼ਲੀਲ ਕੋਸ਼ਿਸ਼ ਦੇ 1 ਮਾਮਲੇ ਤਹਿਤ ਮੁਕੱਦਮਾ ਚੱਲ ਰਿਹਾ ਸੀ। ਅਦਾਲਤੀ ਕਾਰਵਾਈ ਦੌਰਾਨ ਬ੍ਰਾਂਡ ਨੇ ਇਹ ਸਵੀਕਾਰ ਕੀਤਾ ਕਿ ਉਹ ਅਤੀਤ ਵਿੱਚ 'ਲਾਪਰਵਾਹ' ਰਹੇ ਸਨ ਅਤੇ ਉਨ੍ਹਾਂ ਨੇ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਆਪਣੀ ਪ੍ਰਸਿੱਧੀ ਦਾ ਇਸਤੇਮਾਲ ਕੀਤਾ ਸੀ।
ਹਾਲਾਂਕਿ, ਬ੍ਰਾਂਡ ਨੇ ਅਦਾਲਤ ਵਿੱਚ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਸਾਰੇ ਸਬੰਧ ਆਪਸੀ ਸਹਿਮਤੀ ਨਾਲ ਬਣੇ ਸਨ ਅਤੇ ਉਨ੍ਹਾਂ ਨੇ ਕਦੇ ਵੀ ਕਿਸੇ ਔਰਤ ਨੂੰ ਉਸ ਦੀ ਇੱਛਾ ਦੇ ਵਿਰੁੱਧ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਨਹੀਂ ਕੀਤਾ। ਮੁਕੱਦਮੇ ਦੀ ਸੁਣਵਾਈ ਦੌਰਾਨ ਬ੍ਰਾਂਡ ਦੀ ਪਤਨੀ ਲੌਰਾ ਬ੍ਰਾਂਡ ਨੇ ਵੀ ਬਚਾਅ ਪੱਖ ਦੀ ਗਵਾਹ ਵਜੋਂ ਅਦਾਲਤ ਵਿੱਚ ਗਵਾਹੀ ਦਿੱਤੀ ਅਤੇ ਆਪਣੇ ਸ਼ੁਰੂਆਤੀ ਸਬੰਧਾਂ ਬਾਰੇ ਬਿਆਨ ਦਰਜ ਕਰਵਾਇਆ।
ਬ੍ਰਾਂਡ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਬਲਾਤਕਾਰ ਦੇ ਦੋ ਹੋਰ ਮਾਮਲਿਆਂ ਅਤੇ ਅਸ਼ਲੀਲ ਕੋਸ਼ਿਸ਼ ਦੇ ਇੱਕ ਦੋਸ਼ ਤੋਂ ਬਰੀ ਕਰ ਦਿੱਤਾ।
ਭਾਰਤੀ-ਅਮਰੀਕੀ ਸਹਾਇਕ ਅਟਾਰਨੀ ਜਨਰਲ ਹਰਮੀਤ ਢਿੱਲੋਂ ਨੇ ਦਿੱਤਾ ਅਸਤੀਫ਼ਾ
NEXT STORY