ਜਲੰਧਰ- ਪੰਜਾਬੀ ਗਾਇਕ ਰਵਿੰਦਰ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਨਵੀਆਂ ਤੇ ਪੁਰਾਣੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।ਹਾਲ ਹੀ ਵਿੱਚ ਗਾਇਕ ਰਵਿੰਦਰ ਗਰੇਵਾਲ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪੁੱਜੇ, ਜਿਸ ਦੀ ਵੀਡੀਓ ਵੀ ਉਨ੍ਹਾਂ ਨੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ।
ਦਰਅਸਲ, ਹਾਲ ਹੀ ਵਿੱਚ ਗਾਇਕ ਰਵਿੰਦਰ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਹੈ, ਜਿਸ ਵਿੱਚ ਉਹ ਕਹਿੰਦੇ ਹਨ, 'ਸਤਿ ਸ੍ਰੀ ਅਕਾਲ ਜੀ, ਅਸੀਂ ਬੈਠੇ ਹਾਂ ਖਨੌਰੀ ਬਾਰਡਰ ਉਤੇ, ਹੁਣੇ ਅਸੀਂ ਡੱਲੇਵਾਲ ਸਾਹਿਬ ਨੂੰ ਮਿਲਕੇ ਆਏ ਹਾਂ, ਬੜਾ ਮਨ ਭਾਵੁਕ ਵੀ ਹੈ ਪਰ ਉਹ ਚੜ੍ਹਦੀ ਕਲਾ 'ਚ ਹਨ, ਇੱਕ ਚੰਗੀ ਖ਼ਬਰ ਹੈ। ਫਿਰ ਵੀ ਜਿਸ ਤਰ੍ਹਾਂ ਉਹ ਬਜ਼ੁਰਗ ਆਦਮੀ ਸਾਡੇ ਲਈ ਲੜਾਈ ਲੜ੍ਹ ਰਿਹਾ, ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਮੈਂ ਬਹੁਤ ਧੰਨਵਾਦ ਵੀ ਕਰਦਾ ਹਾਂ ਸਾਰੇ ਡਾਕਟਰਾਂ ਦੀ ਟੀਮ ਦਾ ਜੋ ਸਾਡੇ ਨਾਲ ਬੈਠੀ ਹੈ।'
ਇਹ ਵੀ ਪੜ੍ਹੋ-ਗਾਇਕ ਅਭਿਜੀਤ ਭੱਟਾਚਾਰੀਆ ਨੇ ਮਹਾਤਮਾ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ, ਮਚਿਆ ਬਵਾਲ
ਗਾਇਕ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ 'ਚ ਕੰਮ ਕਰ ਰਹੇ ਹਨ । ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ 'ਮਿੰਦਾ ਲਲਾਰੀ' ਆਈ ਸੀ। ਇਸ ਫ਼ਿਲਮ 'ਚ ਉਨ੍ਹਾਂ ਨੇ ਸਾਈਕੋ ਕਿੱਲਰ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਵਿੱਚ ਬੋਲੂੰਗਾ ਤੇਰੇ', 'ਯਾਰ ਵੈਲੀ', 'ਜੱਜ ਸਿੰਘ ਐੱਲ ਐੱਲ ਬੀ' ਸਣੇ ਕਈ ਫ਼ਿਲਮਾਂ 'ਚ ਅਦਾਕਾਰੀ ਕੀਤੀ ਹੈ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਇਕ ਅਰਿਜੀਤ ਸਿੰਘ ਨੇ ਤੋੜਿਆ ਦਿਲਜੀਤ ਦੋਸਾਂਝ ਦਾ ਇਹ ਰਿਕਾਰਡ
NEXT STORY