ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਵੀਡੀਓ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਸੀ। ਰਾਜ ਕੁੰਦਰਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਰੱਖਿਆ ਗਿਆ ਹੈ। ਪਤੀ ਰਾਜ ਕੁੰਦਰਾ ਦੇ ਚੱਲਦੇ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਸਮੇਂ ’ਚ ਕੋਈ ਸ਼ਿਲਪਾ ਦੀ ਸਪੋਰਟ ਕਰ ਰਿਹਾ ਹੈ ਤਾਂ ਕੋਈ ਉਨ੍ਹਾਂ ਦੇ ਖ਼ਿਲਾਫ਼ ਬੋਲ ਰਿਹਾ ਹੈ। ਇਸ ਦੌਰਾਨ ਪ੍ਰਡਿਊਸਰ ਰਤਨ ਜੈਨ ਅਦਾਕਾਰਾ ਦੇ ਸਮਰਥਨ ’ਚ ਅੱਗੇ ਆਏ ਹਨ।

ਸ਼ਿਲਪਾ ਦੇ ਹੱਕ ’ਚ ਬੋਲਦੇ ਹੋਏੇ ਰਤਨ ਜੈਨ ਨੇ ਕਿਹਾ ਕਿ ਜਿੰਨਾ ਮੈਂ ਸ਼ਿਲਪਾ ਨੂੰ ਜਾਣਦਾ ਹਾਂ ਉਹ ਅਜਿਹਾ ਕੁਝ ਨਹੀਂ ਕਰੇਗੀ। ਮੈਂ ਅਸਲ ’ਚ ਇਹ ਨਹੀਂ ਕਹਿ ਸਕਦਾ ਕਿ ਉਹ ਸੱਚ ’ਚ ਆਪਣੇ ਪਤੀ ਦੇ ਬਿਜਨੈੱਸ ਦੇ ਬਾਰੇ ’ਚ ਕਿੰਨਾ ਜਾਣਦੀ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਇਸ ’ਚ ਸ਼ਾਮਲ ਸੀ।

ਰਤਨ ਨੇ ਅੱਗੇ ਕਿਹਾ ਕਿ ਕਿਸੇ ਵੀ ਪਰਿਵਾਰ ਦੇ ਵਿਅਕਤੀ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਅਤੇ ਜਿੰਨਾ ਮੈਂ ਸ਼ਿਲਪਾ ਨੂੰ ਜਾਣਦਾ ਹਾਂ ਉਹ ਅਜਿਹਾ ਨਹੀਂ ਕਰੇਗੀ ਪਰ ਇਸ ਨੂੰ ਉਨ੍ਹਾਂ ਏਜੰਸੀਆਂ ’ਤੇ ਛੱਡ ਦੇਣਾ ਚਾਹੀਦਾ ਜੋ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਦੱਸ ਦੇਈਏ ਕਿ ਰਤਨ ਜੈਨ ਅਤੇ ਸ਼ਿਲਪਾ ਸ਼ੈੱਟੀ ‘ਹਥਿਆਰ’ ਅਤੇ ‘ਧੜਕਨ’ ਵਰਗੀਆਂ ਫ਼ਿਲਮਾਂ ’ਚ ਇਕੱਠੇ ਕੰਮ ਕਰ ਚੁੱਕੇ ਹਨ।
ਸੁਸ਼ਾਂਤ ਸਿੰਘ 'ਤੇ ਆਧਾਰਿਤ ਫ਼ਿਲਮ ਰਿਲੀਜ਼ ਲਈ ਤਿਆਰ, ਹਾਈਕੋਰਟ ਨੇ ਕੀਤਾ ਰੋਕ ਲਗਾਉਣ ਤੋਂ ਮਨ੍ਹਾ
NEXT STORY