ਚੰਡੀਗੜ੍ਹ (ਬਿਊਰੋ)– ਲੱਗਦਾ ਹੈ ਕਿ ਤਾਲਾਬੰਦੀ ਤੋਂ ਬਾਅਦ ਸਿਨੇਮਾਘਰਾਂ ਦੇ ਖੁੱਲ੍ਹਣ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਗੱਲ ਦਾ ਸਬੂਤ ਪੰਜਾਬੀ ਫ਼ਿਲਮ ‘ਪੁਆੜਾ’ ਨੂੰ ਮਿਲ ਰਹੇ ਲੋਕਾਂ ਦੇ ਹੁੰਗਾਰੇ ਤੋਂ ਸਾਫ ਪਤਾ ਲੱਗ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : 40 ਦੀ ਉਮਰ ’ਚ ਵੀ 20 ਸਾਲ ਦੀਆਂ ਕੁੜੀਆਂ ਨੂੰ ਮਾਤ ਦਿੰਦੀ ਹੈ ਨੀਰੂ ਬਾਜਵਾ
ਫ਼ਿਲਮ ਨੇ ਦੋ ਦਿਨਾਂ ’ਚ 2.80 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਪਹਿਲੇ ਦਿਨ ਜਿਥੇ ਦੁਨੀਆ ਭਰ ’ਚ 1.25 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਦੂਜੇ ਦਿਨ ਫ਼ਿਲਮ ਨੇ 1.55 ਕਰੋੜ ਰੁਪਏ ਦੀ ਸ਼ਾਨਦਾਰ ਕਲੈਕਸ਼ਨ ਕੀਤੀ।
ਉਥੇ ਫ਼ਿਲਮ ਦੇ ਸਾਹਮਣੇ ਆ ਰਹੇ ਪਬਲਿਕ ਰੀਵਿਊਜ਼ ਤੋਂ ਵੀ ਇਸ ਗੱਲ ਦਾ ਸਾਫ ਪਤਾ ਲੱਗਦਾ ਹੈ ਕਿ ਲੋਕਾਂ ਦੇ ਦਿਲਾਂ ’ਚ ‘ਪੁਆੜਾ’ ਫ਼ਿਲਮ ਘਰ ਕਰ ਗਈ ਹੈ।
ਉਂਝ ਵੀ ਲੋਕ ਕੋਰੋਨਾ ਵਾਇਰਸ ਤੇ ਤਾਲਾਬੰਦੀ ਦੇ ਚਲਦਿਆਂ ਪੈਦਾ ਹੋਏ ਤਣਾਅ ਨੂੰ ਦੂਰ ਕਰਨ ਲਈ ਮਨੋਰੰਜਨ ਦੀ ਭਾਲ ’ਚ ਸਨ। ਬੇਸ਼ੱਕ ਓ. ਟੀ. ਟੀ. ’ਤੇ ਤਾਲਾਬੰਦੀ ਦੌਰਾਨ ਬੇਸ਼ੁਮਾਰ ਕੰਟੈਂਟ ਰਿਲੀਜ਼ ਹੋਇਆ ਪਰ ਜੋ ਮਜ਼ਾ ਸਿਨੇਮਾਘਰਾਂ ’ਚ ਆਉਂਦਾ ਹੈ, ਉਹ ਘਰ ਬੈਠ ਕੇ ਲੈਣਾ ਅਜੇ ਥੋੜ੍ਹਾ ਮੁਸ਼ਕਿਲ ਹੈ।
ਇਸੇ ਲਈ ਤਾਂ ਪੰਜਾਬੀ ਫ਼ਿਲਮਾਂ ਦੀ ਹਿੱਟ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੂੰ ਦੇਖਣ ਲਈ ਦਰਸ਼ਕ ਮੁੜ ਸਿਨੇਮਾਘਰਾਂ ’ਚ ਪਹੁੰਚੇ ਹਨ।
ਨੋਟ– ਤੁਹਾਨੂੰ ਇਹ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
ਜਦੋਂ ਸ਼ਾਹਰੁਖ ਖ਼ਾਨ ਨੇ ਭਰੀ ਮਹਿਫ਼ਲ 'ਚ ਕਿਹਾ ਸੀ 'ਮੈਂ ਦੁਨੀਆ ਦਾ ਸਭ ਤੋਂ ਵੱਡਾ ਅਸ਼ਲੀਲ ਫ਼ਿਲਮ ਸਟਾਰ ਬਣਨਾ ਚਾਹੁੰਨਾ'
NEXT STORY