ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਮਾਂ ਦਾ ਲਾਡਲਾ’ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਫ਼ਿਲਮ ਦੇ ਟਰੇਲਰ ਦੇ ਨਾਲ-ਨਾਲ ਟਾਈਟਲ ਟਰੈਕ ਨੂੰ ਵੀ ਦਰਸ਼ਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ ਤੇ ਹੁਣ ਫ਼ਿਲਮ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਨੇ ਸਲਮਾਨ ਨੂੰ ਲੈ ਕੇ ਆਖੀ ਵੱਡੀ ਗੱਲ, ਕਿਹਾ- ਸੰਘਰਸ਼ ਦੇ ਦਿਨਾਂ 'ਚ ਮਿਲਿਆ ਸੀ ਸਬਕ
ਨਵੇਂ ਰਿਲੀਜ਼ ਹੋਏ ਗੀਤ ਦਾ ਨਾਂ ‘ਪੰਜਾਬ ਜਿਹਾ’ ਹੈ, ਜਿਸ ਨੂੰ ਵਜ਼ੀਰ ਪਾਤਰ ਨੇ ਆਵਾਜ਼ ਦਿੱਤੀ ਹੈ। ਵਜ਼ੀਰ ਨਾਲ ਇਹ ਗੀਤ ਕਿਰਨ ਸੰਧੂ ਨੇ ਗਾਇਆ ਹੈ। ਇਸ ਦੇ ਬੋਲ ਤਰਸੇਮ ਜੱਸੜ ਨੇ ਲਿਖੇ ਹਨ ਤੇ ਸੰਗੀਤ ਵਜ਼ੀਰ ਪਾਤਰ ਨੇ ਖ਼ੁਦ ਤਿਆਰ ਕੀਤਾ ਹੈ।
‘ਮਾਂ ਦਾ ਲਾਡਲਾ’ ਫ਼ਿਲਮ ’ਚ ਤਰਸੇਮ ਜੱਸੜ, ਨੀਰੂ ਬਾਜਵਾ, ਰੂਪੀ ਗਿੱਲ, ਨਿਰਮਲ ਰਿਸ਼ੀ, ਨਸੀਮ ਵਿੱਕੀ, ਇਫਤਿਖਾਰ ਠਾਕੁਰ, ਕੈਸਰ ਪੀਆ, ਰੁਪਿੰਦਰ ਰੂਪੀ, ਸੁਖਵਿੰਦਰ ਚਾਹਲ ਤੇ ਸਵਾਸਤਿਕ ਭਗਤ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਉਦੈ ਪ੍ਰਤਾਪ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਹੈ।
ਇਸ ਫ਼ਿਲਮ ਨੂੰ ਮਨਪ੍ਰੀਤ ਜੌਹਲ ਤੇ ਆਸ਼ੂ ਮੁਨੀਸ਼ ਸਾਹਨੀ ਨੇ ਪ੍ਰੋਡਿਊਸ ਕੀਤਾ ਹੈ। ‘ਮਾਂ ਦਾ ਲਾਡਲਾ’ ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਟਾਰ ਸਟੂਡੀਓਜ਼ ਦੀ ਸਾਂਝੀ ਪੇਸ਼ਕਸ਼ ਹੈ, ਜੋ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ‘ਪੰਜਾਬ ਜਿਹਾ’ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸੋਨੂੰ ਸੂਦ ਦੇ ਪ੍ਰਸ਼ੰਸਕ ਨੇ ਬਣਾਈ ਖੂਨ ਦੀ ਪੇਂਟਿੰਗ, ਅਦਾਕਾਰ ਨੇ ਨਸੀਹਤ ਦਿੰਦੇ ਕਿਹਾ- ‘ਖੂਨ ਦਾਨ ਕਰੋ ਮੇਰੇ ਭਰਾ...’
NEXT STORY