ਐਂਟਰਟੇਨਮੈਂਟ ਡੈਸਕ - ਹਰਿਆਣਵੀ ਗਾਇਕ ਅਤੇ ਯੂਟਿਊਬਰ ਅੰਕਿਤ ਬਾਲਿਆਨ ਦੇ ਕਤਲ ਤੋਂ ਬਾਅਦ ਇੰਟਰਨੈੱਟ 'ਤੇ ਵਾਇਰਲ ਵੀਡੀਓਜ਼ ਅਤੇ ਭੜਕਾਊ ਪੋਸਟਾਂ ਦਾ ਜਾਲ ਪੁਲਸ ਲਈ ਨਵੀਂ ਚੁਣੌਤੀ ਬਣ ਗਿਆ ਹੈ। ਕਤਲ ਵਾਲੀ ਰਾਤ ਪਹਿਲਾਂ ਰਾਹੁਲ ਉਰਫ਼ ਭੋਲੂ ਦੇ ਨਾਂ ਤੋਂ ਗੋਗੀ ਗੈਂਗ ਦੀ ਤਰਫ਼ੋਂ ਇਸਦੀ ਜ਼ਿੰਮੇਵਾਰੀ ਲਈ ਗਈ ਸੀ, ਫਿਰ ਭੂਪੇਂਦਰ ਢੀਂਗਰਾ ਦੇ ਨਾਂ 'ਤੇ ਵੀਡੀਓ ਆਇਆ, ਅਤੇ ਹੁਣ 'ਸਤਯਮ' ਨਾਂ ਤੋਂ 2 ਹੋਰ ਕਤਲ ਤੇ 400 ਗੋਲੀਆਂ ਚਲਾਉਣ ਦੇ ਦਾਅਵੇ ਵਾਲੇ ਵੀਡੀਓ ਵਾਇਰਲ ਹੋ ਰਹੇ ਹਨ। ਪੁਲਸ ਇਹਨਾਂ ਵੀਡੀਓਜ਼ ਦੀ ਸੱਚਾਈ ਦੀ ਜਾਂਚ ਕਰ ਰਹੀ ਹੈ।
ਸੋਸ਼ਲ ਮੀਡੀਆ 'ਤੇ ਪੁਲਸ ਦੀ ਕਾਰਵਾਈ
ਪੁਲਸ ਦੀ ਸਾਈਬਰ ਟੀਮ ਨੇ ਇੰਸਟਾਗ੍ਰਾਮ ਅਤੇ ਸਨੈਪਚੈਟ 'ਤੇ ਬਣਾਏ ਗਏ 100 ਤੋਂ ਵੱਧ ਫਰਜ਼ੀ ਅਕਾਊਂਟਸ ਨੂੰ ਰਿਪੋਰਟ ਕਰਕੇ ਬੰਦ ਕਰਵਾ ਦਿੱਤਾ ਹੈ। ਇਸ ਤੋਂ ਇਲਾਵਾ ਮਾਹੌਲ ਖਰਾਬ ਕਰਨ ਵਾਲੀਆਂ ਭੜਕਾਊ ਪੋਸਟਾਂ ਅਤੇ ਵੀਡੀਓਜ਼ ਪ੍ਰਸਾਰਿਤ ਕਰਨ ਵਾਲੇ 50 ਹੋਰ ਅਕਾਊਂਟਸ ਦੀ ਵੀ ਪਛਾਣ ਕੀਤੀ ਗਈ ਹੈ।
IDFC ਨਾਲ ਜੁੜੇ 504 ਕਰੋੜ ਦੇ ਘਪਲੇ 'ਚ 6 ਅਫ਼ਸਰ ਨਾਮਜ਼ਦ ! 5 Star ਹੋਟਲਾਂ 'ਚ...
NEXT STORY