ਨਵੀਂ ਦਿੱਲੀ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਤੇ ਸੰਗੀਤ ਜਗਤ ਦੀ ਮਸ਼ਹੂਰ ਹਸਤੀ ਸ਼ਹਿਨਾਜ਼ ਕੌਰ ਹਮੇਸ਼ਾ ਹੀ ਆਪਣੀਆਂ ਪਿਆਰੀਆਂ ਤੇ ਚੰਚਲ ਅਦਾਵਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ। ਬਾਲੀਵੁੱਡ ਇੰਡਸਟਰੀ 'ਚ ਵੀ ਮਸ਼ਹੂਰ ਹਸਤੀਆਂ ਨਾਲ ਸ਼ਹਿਨਾਜ਼ ਦੀ ਚੰਗੀ ਦੋਸਤੀ ਹੈ। ਹਾਲਾਂਕਿ ਉਹ ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਨਾਲ ਜਿੰਨੀ ਬਾਂਡਿੰਗ ਸ਼ੇਅਰ ਕਰਦੀ ਹੈ ਸ਼ਾਇਦ ਹੀ ਕਿਸੇ ਹੋਰ ਕਲਾਕਾਰ ਨਾਲ ਹੋਵੇ।
ਇਹ ਵੀ ਪੜ੍ਹੋ : ਸਾੜ੍ਹੀ ’ਚ ਬੋਲਡ ਨਜ਼ਰ ਆਈ ਜੈਨੀਫਰ ਵਿੰਗੇਟ, ਰਵਾਇਤੀ ਲੁੱਕ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਦੱਸ ਦਈਏ ਕਿ 'ਬਿੱਗ ਬੌਸ 13' ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਦੀ ਲੋਕਪ੍ਰਿਯਤਾ ਕਾਫ਼ੀ ਵਧ ਗਈ ਹੈ। ਇਹ ਉਹ ਪਲੇਟਫਾਰਮ ਵੀ ਹੈ ਜਦੋਂ ਇੰਡਸਟਰੀ ਦੇ ਬਾਈਜਾਨ ਯਾਨੀ ਸਲਮਾਨ ਖ਼ਾਨ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਸ਼ੁਰੂ ਹੋਈ ਸੀ। ਸ਼ਹਿਨਾਜ਼ ਨੇ ਇੰਡਸਟਰੀ 'ਚ ਕਾਫ਼ੀ ਸਮਾਂ ਲੰਘਾਇਆ ਹੈ। ਹਾਲਾਂਕਿ 'ਬਿੱਗ ਬੌਸ' 'ਚ ਆਉਣ ਤੋਂ ਪਹਿਲਾਂ ਉਹ ਗਲੈਮਰ ਇੰਡਸਟਰੀ ਤੋਂ ਅਣਜਾਣ ਨਹੀਂ ਸੀ ਪਰ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਦੀ ਸ਼ਖਸੀਅਤ ਤੋਂ ਲੈ ਕੇ ਵਿਵਹਾਰ 'ਚ ਕਾਫ਼ੀ ਬਦਲਾਅ ਆਇਆ ਹੈ। ਉਨ੍ਹਾਂ ਨੇ ਇਸ ਦਾ ਸਿਹਰਾ ਸਲਮਾਨ ਖ਼ਾਨ ਨੂੰ ਵੀ ਦਿੱਤਾ ਹੈ।
ਇਹ ਵੀ ਪੜ੍ਹੋ : ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਦਾ ਹੋਇਆ ਤਲਾਕ, ਸਿੰਗਰ ਨੇ 1 ਕਰੋੜ ਰੁਪਏ ਦਿੱਤੀ ਐਲੀਮਨੀ
ਸਲਮਾਨ ਤੋਂ ਸ਼ਹਿਨਾਜ਼ ਨੇ ਸਿੱਖੀ ਇਹ ਗੱਲ
ਖ਼ਬਰਾਂ ਮੁਤਾਬਕ, ਸ਼ਹਿਨਾਜ਼ ਕੌਰ ਗਿੱਲ ਨੇ ਦੱਸਿਆ ਕਿ ਉਸ ਨੇ ਸਲਮਾਨ ਖ਼ਾਨ ਤੋਂ ਬਹੁਤ ਕੁਝ ਸਿੱਖਿਆ ਹੈ। ਉਹ ਕਹਿੰਦੀ ਹੈ ਕਿ ਸਲਮਾਨ ਨੇ ਉਸ ਨੂੰ ਸਿਖਾਇਆ ਕਿ ਅੱਗੇ ਵਧਣ ਲਈ ਹਮੇਸ਼ਾ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ। ਜੇਕਰ ਉਹ ਕੁਝ ਵੱਡਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਸਖ਼ਤ ਮਿਹਨਤ ਨਹੀਂ ਕਰਨੀ ਚਾਹੀਦੀ। ਜ਼ਿੰਦਗੀ 'ਚ ਅੱਗੇ ਵਧਣ ਲਈ ਪੁਰਾਣੀਆਂ ਗੱਲਾਂ ਨੂੰ ਭੁੱਲਣਾ ਵੀ ਜ਼ਰੂਰੀ ਹੈ।
ਸ਼ਹਿਨਾਜ਼ ਕੌਰ ਗਿਆ ਦਾ ਕਹਿਣਾ ਹੈ ਕਿ ''ਜਦੋਂ ਤੁਸੀਂ ਇੱਕ ਛੋਟੇ ਸ਼ਹਿਰ ਤੋਂ ਵੱਡੇ ਸ਼ਹਿਰ 'ਚ ਆਉਂਦੇ ਹੋ ਤਾਂ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਕਿਸੇ ਨੂੰ ਕਦੇ ਵੀ ਕੁਝ ਸਿੱਖਣਾ ਬੰਦ ਨਹੀਂ ਕਰਨਾ ਚਾਹੀਦਾ। ਮੈਂ ਲੋਕਾਂ ਤੋਂ ਬਹੁਤ ਕੁਝ ਸਿੱਖਿਆ ਹੈ। ਤੁਹਾਨੂੰ ਜ਼ਿੰਦਗੀ 'ਚ ਮਿਲਣ ਵਾਲੇ ਹਰ ਵਿਅਕਤੀ ਤੋਂ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ। ਹਰ ਕੋਈ ਮੈਨੂੰ ਮਿਲਿਆ ਹੈ ਮੈਨੂੰ ਕੁਝ ਸਿਖਾਇਆ ਹੈ। ਅੱਜ ਮੈਂ ਕਿਸੇ ਵੀ ਸਥਿਤੀ ਨਾਲ ਲੜਨ ਦੇ ਸਮਰੱਥ ਹਾਂ।''
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਬਾਈਕਾਟ ਵਿਚਾਲੇ ‘ਬ੍ਰਹਮਾਸਤਰ’ ਨੇ ਕੀਤੀ ਰਿਕਾਰਡ ਤੋੜ ਸ਼ੁਰੂਆਤ, ਪਹਿਲੇ ਦਿਨ ਦਾ ਕਲੈਕਸ਼ਨ ਜਾਣੋ
NEXT STORY