ਐਂਟਰਟੇਨਮੈਂਟ ਡੈਸਕ - ਗਾਇਕ ਦਿਲਜੀਤ ਦੋਸਾਂਝ ਆਪਣੇ ਚੱਲ ਰਹੇ ਦਿਲ-ਲੁਮਿਨਾਤੀ ਟੂਰ ਨੂੰ ਲੈ ਕੇ ਸੁਰਖੀਆਂ ਵਿਚ ਹਨ। ਇਸੇ ਵਿਚਾਲੇ ਗਾਇਕ ਨੇ 15 ਨਵੰਬਰ ਨੂੰ ਹੈਦਰਾਬਾਦ ਵਿਚ ਕੰਸਰਟ ਨਾਲ ਰੌਣਕਾਂ ਲਗਾਈਆਂ ਪਰ ਇਸ ਤੋਂ ਪਹਿਲਾਂ ਦਿਲਜੀਤ ਨੂੰ ਵੱਡਾ ਝਟਕਾ ਲੱਗਾ ਸੀ। ਦੱਸ ਦੇਈਏ ਕਿ ਤੇਲੰਗਾਨਾ ਸਰਕਾਰ ਨੇ ਕੰਸਰਟ ਵਿਚ ਉਨ੍ਹਾਂ ਦੁਆਰਾ ਗਾਏ ਜਾਣ ਵਾਲੇ ਕਈ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਦਿਲਜੀਤ ਨੇ ਹੈਦਰਾਬਾਦ ਕੰਸਰਟ ਵਿਚ ਆਪਣੇ ਗੀਤਾਂ ਵਿਚ ਬਦਲਾਅ ਕੀਤਾ ਅਤੇ ਫੈਨਜ਼ ਦਾ ਮਨ ਮੋਹ ਲਿਆ।
ਗਾਇਕ ਦਿਲਜੀਤ ਦੋਸਾਂਝ ਦੀ ਕੰਸਰਟ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਤੇਲੰਗਾਨਾ ਸਰਕਾਰ ਦੀ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਗੀਤਾਂ ਵਿਚ ਬਦਲਾਅ ਕੀਤਾ ਸੀ। ਦੂਜੀ ਵੀਡੀਓ ਵਿਟ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਨੇ 5 ਤਾਰਾਂ ਠੇਕੇ 'ਤੇ ਦੀ ਜਗ੍ਹਾ 5 ਤਾਰਾ ਹੋਟਲ 'ਚ ਗਾਇਆ ਹੈ। ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਗਾਇਕ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਤੇਲੰਗਾਨਾ ਸਰਕਾਰ ਨੇ ਆਪਣੇ ਨੋਟਿਸ ਵਿਚ ਕਿਹਾ ਹੈ ਕਿ ਦਿਲਜੀਤ ਨੂੰ ਹੈਦਰਾਬਾਦ ਵਿਚ ਆਪਣੇ ਸੰਗੀਤ ਸਮਾਰੋਹ ਦੌਰਾਨ ਹਿੰਸਾ, ਨਸ਼ਿਆਂ ਅਤੇ ਸ਼ਰਾਬ ਦਾ ਜ਼ਿਕਰ ਕਰਦੇ ਗੀਤ ਗਾਉਣ ਦੀ ਇਜਾਜ਼ਤ ਨਹੀਂ ਦਿੱਤੀ। ਮਹਿਲਾ ਅਤੇ ਬਾਲ ਕਲਿਆਣ ਵਿਭਾਗ, ਅਪਾਹਜ ਅਤੇ ਸੀਨੀਅਰ ਸਿਟੀਜ਼ਨਜ਼ (ਰੰਗਾਰੇਡੀ ਜ਼ਿਲ੍ਹਾ) ਵੱਲੋਂ ਜਾਰੀ ਨੋਟਿਸ ਵਿਚ ਉਨ੍ਹਾਂ ਨੂੰ ਆਪਣੇ ਸ਼ੋਅ ਦੌਰਾਨ ਬੱਚਿਆਂ ਦੀ ਵਰਤੋਂ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਬਠਿੰਡੇ ਦੇ ਮੁੰਡੇ ਨੂੰ ਅਮਿਤਾਭ ਨੇ ਪੁੱਛਿਆ 1 ਕਰੋੜ ਦਾ ਸਵਾਲ, ਕਹਿੰਦਾ Sonam Bajwa ਤਾਂ ਮੇਰੀ Crush
NEXT STORY