ਚੰਡੀਗੜ੍ਹ (ਬਿਊਰੋ)– ਸਾਰਾ ਗੁਰਪਾਲ ਇਕ ਮਾਡਲ, ਗਾਇਕਾ ਤੇ ਅਦਾਕਾਰਾ ਹੈ। ਮਲਟੀ ਟੈਲੇਂਟਿਡ ਸਾਰਾ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਲਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

ਹਾਲ ਹੀ ’ਚ ਜੋ ਤਸਵੀਰਾਂ ਸਾਰਾ ਨੇ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਉਸ ਦਾ ਬੋਲਡ ਲੁੱਕ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਰਾ ਦੇ ਚਾਹੁਣ ਵਾਲਿਆਂ ਵਲੋਂ ਵੀ ਬੇਹੱਦ ਸਰਾਹਿਆ ਜਾ ਰਿਹਾ ਹੈ।

ਨਵੇਂ ਫੋਟੋਸ਼ੂਟ ’ਚ ਸਾਰਾ ਗੁਰਪਾਲ ਨੇ ਪੀਲੇ ਰੰਗ ਦੀ ਹੌਟ ਡਰੈੱਸ ਪਹਿਨੀ ਹੈ, ਜਿਸ ’ਚ ਉਹ ਬੋਲਡ ਲੁੱਕ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।

ਦੱਸ ਦੇਈਏ ਕਿ ਸਾਰਾ ਇਸ ਤੋਂ ਪਹਿਲਾਂ ਵੀ ਕਈ ਬੋਲਡ ਤਸਵੀਰਾਂ ਪੋਸਟ ਕਰ ਚੁੱਕੀ ਹੈ। ਕੁਝ ਦਿਨ ਪਹਿਲਾਂ ਸਾਰਾ ਨੇ ਬੈੱਡਰੂਮ ’ਚ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ ਸੀ।

ਸਾਰਾ ਟੀ. ਵੀ. ਰਿਐਲਿਟੀ ਸ਼ੋਅ ‘ਬਿੱਗ ਬੌਸ 14’ ’ਚ ਵੀ ਨਜ਼ਰ ਆ ਚੁੱਕੀ ਹੈ। ਉਥੇ ਉਹ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ’ਚ ਵੀ ਰੁੱਝੀ ਹੋਈ ਹੈ।

ਤਾਲਾਬੰਦੀ ਦੇ ਚਲਦਿਆਂ ਸ਼ੂਟਿੰਗ ਬੰਦ ਸੀ ਪਰ ਹੁਣ ਮੁੜ ਸ਼ੂਟਿੰਗ ਸ਼ੁਰੂ ਹੋਣ ਦੇ ਚਲਦਿਆਂ ਸਾਰਾ ਬਿਜ਼ੀ ਹੋ ਗਈ ਹੈ।

KBC 16 'ਚ ਅਭਿਸ਼ੇਕ ਨੂੰ ਬੁਲਾ ਕੇ ਪਛਤਾਏ ਅਮਿਤਾਭ ਬੱਚਨ, ਜਾਣੋ ਕਾਰਨ
NEXT STORY