ਲੰਧਰ (ਬਿਊਰੋ) : ਈਰਾਨੀ ਕੁੜੀ ਮਹਿਸਾ ਅਮੀਨੀ ਦੀ ਮੌਤ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿਤਾ ਹੈ। ਪੂਰੀ ਦੁਨੀਆ 'ਚ ਲੋਕ ਨਾ ਸਿਰਫ਼ ਮਹਿਸਾ ਅਮੀਨੀ ਦੇ ਸਮਰਥਨ 'ਚ ਖੜੇ ਹੋ ਰਹੇ ਹਨ, ਸਗੋ ਆਪੋ-ਆਪਣੇ ਅੰਦਾਜ਼ 'ਚ ਉਸ ਲਈ ਇਨਸਾਫ਼ ਦੀ ਮੰਗ ਵੀ ਕਰ ਰਹੇ ਹਨ। ਅਜਿਹੇ 'ਚ ਪੰਜਾਬੀ ਕਲਾਕਾਰ ਵੀ ਸੋਸ਼ਲ ਮੀਡੀਆ ਰਾਹੀਂ ਮਹਿਸਾ ਅਮੀਨੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰ ਰਹੇ ਹਨ। ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਵੀ ਮਹਿਸਾ ਅਮੀਨੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਐਮੀ ਵਿਰਕ, ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਤੋਂ ਲੈ ਕੇ ਪਾਲੀਵੁੱਡ ਦੇ ਕਈ ਕਲਾਕਾਰ ਅਮੀਨੀ ਦੀ ਮੌਤ 'ਤੇ ਦੁੱਖ ਜਤਾ ਚੁੱਕੇ ਹਨ।
ਹੁਣ ਇਸ ਲੜੀ 'ਚ ਤਾਨੀਆ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਤਾਨੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਔਰਤਾਂ ਦੇ ਹੱਕਾਂ ਲਈ ਵੱਡੀ ਗੱਲ ਆਖੀ ਹੈ। ਤਾਨੀਆ ਨੇ ਆਪਣੀ ਪੋਸਟ 'ਚ ਲਿਖਿਆ ਹੈ, "ਇੱਕ ਦਿਨ ਔਰਤਾਂ ਸਾਰੀਆਂ ਰਵਾਇਤਾਂ ਨੂੰ ਪਿੱਠ ਦਿਖਾ ਕੇ ਬੈਠ ਜਾਣਗੀਆਂ ਅਤੇ ਯੁੱਗਾਂ ਤੋਂ ਚਲਦਾ ਆ ਰਿਹਾ ਸੰਘਰਸ਼ ਆਖ਼ਰ ਖ਼ਤਮ ਹੋ ਜਾਵੇਗਾ।" ਹਾਲਾਂਕਿ ਤਾਨੀਆ ਨੇ ਇਸ ਉੱਪਰ ਵਿਸ਼ੇਸ਼ ਤੌਰ 'ਤੇ ਮਹਿਸਾ ਅਮੀਨੀ ਦਾ ਜ਼ਿਕਰ ਤਾਂ ਨਹੀਂ ਕੀਤਾ ਪਰ ਅੱਜ ਕੱਲ ਦੁਨੀਆ 'ਚ ਜੋ ਮੁੱਦਾ ਚੱਲ ਰਿਹਾ ਹੈ, ਉਸ ਨੂੰ ਦੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਹੈ ਕਿ ਇਹ ਪੋਸਟ ਕਿਉਂ ਪਾਈ ਗਈ ਹੈ।
ਪੰਜਾਬੀ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ, "ਵੂਮੈਨ ਲਾਈਫ਼ ਫ਼ਰੀਡਮ। ਇਸ ਦੇ ਨਾਲ ਉਨ੍ਹਾਂ ਨੇ ਹੈਸ਼ਟੈਗ ਮਹਿਸਾ ਅਮੀਨੀ ਲਿਖਿਆ ਹੈ।" ਉਥੇ ਹੀ ਦਿਲਜੀਤ ਦੋਸਾਂਝ ਨੇ ਲਿਖਿਆ ਸੀ, "ਜੀ ਲੈਣ ਦਿਓ ਲੋਕਾਂ ਨੂੰ... ਰੱਬ ਦਾ ਵਾਸਤਾ, ਰੱਬ ਦੇ ਠੇਕੇਦਾਰ ਨਾ ਬਣੋ। ਰੱਬ ਨੇ ਕੋਈ ਡਰੈੱਸ ਨਹੀਂ ਬਣਾਈ।"
ਦੱਸਣਯੋਗ ਹੈ ਕਿ ਈਰਾਨ 'ਚ ਪਿਛਲੇ ਲੰਮੇ ਸਮੇਂ ਤੋਂ ਹਿਜਾਬ ਨੂੰ ਲੈ ਕੇ ਵਿਰੋਧ ਚੱਲ ਰਿਹਾ ਸੀ। ਮਹਿਲਾਵਾਂ ਵੱਲੋਂ ਆਪਣੇ ਅਧਿਕਾਰਾਂ ਦੀ ਲੜਾਈ ਲੜੀ ਜਾ ਰਹੀ ਹੈ। ਇਸ ਲੜਾਈ 'ਚ ਮਹਿਸਾ ਅਮੀਨੀ ਮੋਹਰੀ ਸੀ, ਜਿਸ ਦੀ ਪੁਲਸ ਹਿਰਾਸਤ 'ਚ ਮੌਤ ਹੋ ਗਈ ਸੀ। ਉਸ ਦੀ ਮੌਤ 'ਤੇ ਪੂਰੀ ਦੁਨੀਆ 'ਚ ਗੁੱਸਾ ਹੈ। ਈਰਾਨ 'ਚ ਸੜਕਾਂ ਤੇ ਪ੍ਰਦਰਸ਼ਨਕਾਰੀ ਸੰਘਰਸ਼ ਕਰਕੇ ਮਹਿਸਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਮਹਿਸਾ ਇਰਾਨ 'ਚ ਤਹਿਰਾਨ ਤੋਂ ਬਾਹਰ ਰਹਿੰਦੀ ਸੀ। ਪਿਛਲੇ ਦਿਨੀਂ ਜਦੋਂ ਉਹ ਆਪਣੇ ਪਰਿਵਾਰ ਨਾਲ ਤਹਿਰਾਨ ਗਈ ਤਾਂ ਉਸ ਨੂੰ ਪੁਲਸ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਫਿਰ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਉਸ 'ਤੇ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਦਾ ਦੋਸ਼ ਸੀ। ਪੁਲਸ ਹਿਰਾਸਤ 'ਚ ਮਹਿਸਾ ਅਮੀਨੀ ਨੂੰ ਟਾਰਚਰ ਵੀ ਕੀਤਾ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।
ਮਹਿਸਾ ਇਰਾਨ 'ਚ ਤਹਿਰਾਨ ਤੋਂ ਬਾਹਰ ਰਹਿੰਦੀ ਸੀ। ਪਿਛਲੇ ਦਿਨੀਂ ਜਦੋਂ ਉਹ ਆਪਣੇ ਪਰਿਵਾਰ ਨਾਲ ਤਹਿਰਾਨ ਗਈ ਤਾਂ ਉਸ ਨੂੰ ਪੁਲਸ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਫਿਰ ਪੁਲਸ ਨੇ ਉਸਨੂੰ ਹਿਰਾਸਤ 'ਚ ਲੈ ਲਿਆ। ਉਸ 'ਤੇ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਦਾ ਦੋਸ਼ ਸੀ। ਪੁਲਸ ਹਿਰਾਸਤ 'ਚ ਮਹਿਸਾ ਅਮੀਨੀ ਨੂੰ ਟਾਰਚਰ ਵੀ ਕੀਤਾ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਗਾਇਕ ਜੀ ਖ਼ਾਨ ਨੂੰ ਲੈ ਕੇ ਲੁਧਿਆਣਾ 'ਚ ਦੋ ਗੁੱਟਾਂ 'ਚ ਹੋਇਆ ਜ਼ਬਰਦਸਤ ਝਗੜਾ
NEXT STORY