ਲੁਧਿਆਣਾ/ਜਲੰਧਰ (ਬਿਊਰੋ) : ਬੀਤੇ ਦਿਨੀਂ ਜੀ ਖ਼ਾਨ ਨੇ ਇੱਕ ਗੀਤ ਗਾਇਆ ਸੀ, ਜਿਸ 'ਤੇ ਕੁਝ ਹਿੰਦੂ ਸੰਗਠਨਾਂ ਵੱਲੋਂ ਨਰਾਜ਼ਗੀ ਜਤਾਈ ਗਈ ਸੀ। ਇਸ ਤੋਂ ਬਾਅਦ ਜੀ ਖ਼ਾਨ ਨੇ ਮੁਆਫ਼ੀ ਮੰਗਣ ਲਈ ਲੁਧਿਆਣਾ ਦੇ ਇੱਕ ਮੰਦਰ 'ਚ ਗਏ ਸਨ, ਜਿਸ ਤੋਂ ਬਾਅਦ ਉੱਥੇ ਮੌਜੂਦ ਕੁਝ ਹਿੰਦੂ ਸੰਗਠਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਕੁਝ ਲੋਕ ਜੀ ਖ਼ਾਨ ਦਾ ਸਮਰਥਨ ਕਰਦੇ ਨਜ਼ਰ ਆਏ ਪਰ ਹਿੰਦੂ ਸੰਗਠਨਾਂ ਦੇ ਇਹ ਮੈਂਬਰ ਆਪਸ 'ਚ ਹੀ ਹੱਥੋਪਾਈ ਹੁੰਦੇ ਨਜ਼ਰ ਆਏ। ਇਸ ਘਟਨਾ ਦੇ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਪਰਮੀਸ਼ ਵਰਮਾ ਨੇ ਬੈਂਡ ਵਾਜੇ ਨਾਲ ਕੀਤਾ ਨੰਨ੍ਹੀ ਧੀ ਦਾ ਘਰ 'ਚ ਸਵਾਗਤ, ਕਿਹਾ- ਚੰਗਾ ਪਿਤਾ ਬਣ ਕੇ ਮਿਸਾਲ ਕਰਾਂਗਾ ਕਾਇਮ
ਦੱਸ ਦਈਏ ਕਿ ਗਣਪਤੀ ਵਿਸਰਜਨ ਦਿਵਸ 'ਤੇ ਪੰਜਾਬ ਦੇ ਲੁਧਿਆਣਾ ਦੇ ਮੁਹੱਲਾ ਜਨਕ ਪੁਰੀ ਵਿਖੇ ਬਾਬਾ ਗਣਪਤੀ ਸੇਵਾ ਸੰਘ ਦੇ ਪ੍ਰਬੰਧਕਾਂ ਵੱਲੋਂ ਪੰਜਾਬੀ ਗਾਇਕ ਜੀ ਖ਼ਾਨ ਨੂੰ ਸਮਾਗਮ 'ਚ ਗੁਣਗਾਨ ਕਰਨ ਲਈ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਗਾਇਕ ਜੀ ਖ਼ਾਨ ਨੇ 'ਪੈਗ ਮੋਟੇ-ਮੋਟੇ ਲਾ ਕੇ ਹਾਣ ਦੀਏ, ਤੇਰੇ ਵਿਚ ਵੱਜਣ ਨੂੰ ਜੀ ਕਰਦਾ' ਅਤੇ 'ਚੋਲੀ ਕੇ ਪੀਚੇ ਕਿਆ ਹੈ' ਆਦਿ ਗੀਤ ਗਾਏ। ਜੀ ਖ਼ਾਨ ਦੇ ਗੀਤਾਂ ਦਾ ਵਿਰੋਧ ਕਰਦਿਆਂ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਥਾਣਾ ਡਵੀਜ਼ਨ ਨੰਬਰ 2 ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਅਮਿਤ ਅਰੋੜਾ ਦਾ ਕਹਿਣਾ ਸੀ ਕਿ ਗਾਇਕ ਜੀ ਖ਼ਾਨ ਨੇ ਜਨਕਪੁਰੀ 'ਚ ਹੋਏ ਗਣਪਤੀ ਸਮਾਗਮ 'ਚ ਅਸ਼ਲੀਲ ਗੀਤ ਗਾ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ
ਧਾਰਮਿਕ ਸਮਾਗਮਾਂ 'ਚ ਅਜਿਹੇ ਗੀਤ ਗਾਉਣਾ ਨਿੰਦਣਯੋਗ ਹੈ। ਅਮਿਤ ਅਰੋੜਾ ਨੇ ਦੱਸਿਆ ਕਿ ਸਮਾਗਮ ਦਾ ਆਯੋਜਨ ਭਾਜਪਾ ਆਗੂ ਹਨੀ ਬੇਦੀ ਵੱਲੋਂ ਕੀਤਾ ਗਿਆ ਹੈ। ਭਾਜਪਾ ਹਮੇਸ਼ਾ ਹਿੰਦੂਤਵ ਦੀ ਗੱਲ ਕਰਦੀ ਰਹੀ ਹੈ, ਫਿਰ ਭਾਜਪਾ ਦੇ ਸੂਬਾ ਪੱਧਰੀ ਆਗੂਆਂ ਨੂੰ ਇਹ ਕਿਉਂ ਨਹੀਂ ਦਿਸ ਰਿਹਾ ਕਿ ਉਨ੍ਹਾਂ ਦੇ ਆਗੂ ਗਾਇਕਾਂ ਨੂੰ ਬੁਲਾ ਕੇ ਧਾਰਮਿਕ ਸਮਾਗਮਾਂ 'ਚ ਅਸ਼ਲੀਲ ਗੀਤ ਗਾ ਰਹੇ ਹਨ। ਭਾਜਪਾ ਨੂੰ ਇਸ ਮਾਮਲੇ 'ਚ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਇਸ ਦੇ ਨਾਲ ਹੀ ਅਮਿਤ ਅਰੋੜਾ ਨੇ ਕਿਹਾ ਕਿ ਪੰਜਾਬ 'ਚ ਜਿੱਥੇ ਵੀ ਜੀ ਖ਼ਾਨ ਦਾ ਸ਼ੋਅ ਹੋਵੇਗਾ, ਉਹ ਇਸ ਦਾ ਸਖ਼ਤ ਵਿਰੋਧ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ (ਵੀਡੀਓ)
ਦੱਸਣਯੋਗ ਹੈ ਕਿ ਜੀ ਖ਼ਾਨ ਨੇ ਅਕਸਰ ਗੈਰੀ ਸੰਧੂ ਨਾਲ ਲਾਈਵ ਚੈਟ ਕਰਦੇ ਰਹਿੰਦੇ ਹਨ। ਗੈਰੀ ਸੰਧੂ ਦੇ ਨਾਲ ਵੀ ਉਨ੍ਹਾਂ ਨੇ ਕਈ ਗੀਤਾਂ 'ਚ ਕੰਮ ਕੀਤਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ 'ਚ ਸਰਗਰਮ ਹਨ। ਇੰਡਸਟਰੀ 'ਚ ਆਪਣੇ-ਆਪ ਨੂੰ ਸਥਾਪਿਤ ਕਰਨ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ।
ਪਰਮੀਸ਼ ਵਰਮਾ ਨੇ ਬੈਂਡ ਵਾਜੇ ਨਾਲ ਕੀਤਾ ਨੰਨ੍ਹੀ ਧੀ ਦਾ ਘਰ 'ਚ ਸਵਾਗਤ, ਕਿਹਾ- ਚੰਗਾ ਪਿਤਾ ਬਣ ਕੇ ਮਿਸਾਲ ਕਰਾਂਗਾ ਕਾਇਮ
NEXT STORY