ਐਂਟਰਟੇਨਮੈਂਟ ਡੈਸਕ : ਸਾਲ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਸੰਗੀਤ ਸਮਾਰੋਹਾਂ 'ਚੋਂ ਇੱਕ ਦਿਲਜੀਤ ਦੋਸਾਂਝ ਦਾ 'ਦਿਲ ਲੁਮੀਨੇਟ' ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਕੰਸਰਟ ਸੀ। ਇੱਥੇ ਕਰੀਬ 35 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਸੀ ਅਤੇ ਦਿਲਜੀਤ ਦੇ ਪ੍ਰਸ਼ੰਸਕਾਂ ਨੇ ਖੂਬ ਆਨੰਦ ਮਾਣਿਆ ਸੀ। ਦਿਲਜੀਤ ਦੇ ਕੰਸਰਟ ਦੀ ਆਵਾਜ਼ ਸਟੇਡੀਅਮ ਦੇ ਬਾਹਰ ਦੂਰ-ਦੂਰ ਤੱਕ ਪਹੁੰਚ ਰਹੀ ਸੀ। ਸੰਗੀਤ ਸਮਾਰੋਹ ਉੱਤਰੀ ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਉਸ ਦੇ ਸ਼ੋਅ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਗਾਇਕ ਦੀ ਭਾਰਤ ਵਾਪਸੀ ਨੂੰ ਦਰਸਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਨੇ ਭਾਜਪਾ ਦੇ ਇਸ ਰਾਸ਼ਟਰੀ ਬੁਲਾਰੇ ਨਾਲ ਦਿੱਲੀ 'ਚ ਕੀਤੀ ਮੁਲਾਕਾਤ
ਇਸ ਦੌਰਾਨ ਦਿਲਜੀਤ ਨੇ ਸਟੇਜ ਤੋਂ ਕਿਹਾ ਕਿ, ''ਜਦੋਂ ਮੈਂ ਜੰਮਿਆ ਸੀ ਉਦੋਂ ਮੇਰੀ ਮਾਂ ਪੰਜਾਬੀ ਬੋਲਦੀ ਸੀ। ਜਿਹੜਾ ਮੈਂ ਪਹਿਲਾ ਅੱਖਰ ਸਿੱਖਿਆ ਸੀ ਉਹ ਪੰਜਾਬੀ 'ਚ ਸਿੱਖਿਆ ਸੀ। ਸਾਡੇ ਦੇਸ਼ 'ਚ ਅਲੱਗ-ਅਲੱਗ ਭਾਸ਼ਾਵਾਂ ਹਨ। ਮੈਂ ਸਾਰੀਆਂ ਭਾਸ਼ਾਵਾਂ ਦਾ ਬਹੁਤ-ਬਹੁਤ ਸਤਿਕਾਰ ਕਰਦਾ ਹਾਂ। ਮੇਰੀ ਮਾਂ ਪੰਜਾਬੀ ਬੋਲਦੀ ਹੈ ਤੇ ਇਸ ਕਰ ਕੇ ਮੈਂ ਵੀ ਪੰਜਾਬੀ ਬੋਲਦਾ ਹਾਂ।''
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਕੰਸਰਟ 'ਚ ਬੇਹੋਸ਼ ਹੋਈ ਮਹਿਲਾ ਫੈਨ, ਹਸਪਤਾਲ 'ਚ ਕਰਵਾਇਆ ਭਰਤੀ
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਹਜ਼ਾਰਾਂ ਪ੍ਰਸ਼ੰਸਕ ਸ਼ਨੀਵਾਰ ਨੂੰ ਜਵਾਹਰ ਲਾਲ ਨਹਿਰੂ (ਜੇ.ਐੱਲ.ਐੱਨ.) ਸਟੇਡੀਅਮ ‘ਚ ਉਨ੍ਹਾਂ ਦਾ ਕੰਸਰਟ ਦੇਖਣ ਲਈ ਪੁੱਜੇ, ਜਿਸ ਕਾਰਨ ਮੱਧ ਦਿੱਲੀ ਦੇ ਇਸ ਇਲਾਕੇ ‘ਚ ਜਾਮ ਦੀ ਸਥਿਤੀ ਪੈਦਾ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 3,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਲੋਧੀ ਰੋਡ ਸਮੇਤ ਸਟੇਡੀਅਮ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਟ੍ਰੈਫਿਕ ਦੀ ਰਫਤਾਰ ਮੱਠੀ ਰਹੀ। ਦੋਸਾਂਝ ਨੇ ਸ਼ਨੀਵਾਰ ਨੂੰ ਦਿੱਲੀ ਤੋਂ ਆਪਣਾ ਕੰਸਰਟ 'ਦਿਲ-ਲੁਮਿਨਾਟੀ ਇੰਡੀਆ ਟੂਰ 2024' ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਅੰਦਰ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਸਾਦੇ ਕੱਪੜਿਆਂ 'ਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਅਤੇ ਸਮਾਗਮ ਵਾਲੀ ਥਾਂ ਅਤੇ ਆਲੇ-ਦੁਆਲੇ ਵੱਡੀ ਗਿਣਤੀ 'ਚ CCTV ਕੈਮਰੇ ਲਗਾਏ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਿਲਜੀਤ ਦੇ ਸ਼ੋਅ ਮਗਰੋਂ ਸਟੇਡੀਅਮ ਬਣਿਆ ਕਬਾੜ, ਖਾਲੀ ਬੋਤਲਾਂ ਸਣੇ ਮਿਲੀਆਂ ਇਹ ਚੀਜ਼ਾਂ
NEXT STORY