ਜਲੰਧਰ (ਬਿਊਰੋ) : ਪੰਜਾਬੀ ਮਸ਼ਹੂਰ ਗਾਇਕਾ ਗੁਰਲੇਜ ਅਖ਼ਤਰ ਦੀ ਛੋਟੀ ਭੈਣ ਜੈਸਮੀਨ ਅਖ਼ਤਰ ਬੀਤੇ ਕੁਝ ਦਿਨ ਪਹਿਲਾਂ ਵਿਆਹ ਦੇ ਬੰਧਨ 'ਚ ਬੱਝੀ ਹੈ। ਹੁਣ ਉਸ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਹਨ। ਜੈਸਮੀਨ ਨੇ ਵੀ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਜੈਸਮੀਨ ਨੇ ਆਪਣੇ ਵਿਆਹ ਤੋਂ ਲੈ ਕੇ ਮਹਿੰਦੀ, ਹਲਦੀ ਤੇ ਬੈਂਗਲ ਸੈਰੇਮਨੀ ਦੀਆਂ ਵੀਡੀਓਜ਼ ਇੰਸਟਾ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ ਦੇ ਕੁਮੈਂਟਸ 'ਚ ਗਾਇਕਾ ਨੂੰ ਵਿਆਹ ਦੀਆਂ ਵਧਾਈਆਂ ਮਿਲ ਰਹੀਆਂ ਹਨ।

ਇਸ ਤੋਂ ਇਲਾਵਾ ਬੀਤੇ ਦਿਨੀਂ ਜੈਸਮੀਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ‘ਚ ਕੰਗਨਾ ਖੇਡਣ ਦੀ ਰਸਮ ਨੂੰ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਵਿਆਹ ਵਾਲੇ ਦਿਨ ਜੈਸਮੀਨ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ।

ਇਸ ਦੀ ਇਕ ਵੀਡੀਓ ਉਸ ਨੇ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਪਤੀ ਨਾਲ ਨਜ਼ਰ ਆ ਰਹੀ ਹੈ। ਇਹ ਵੀਡੀਓ ਵਿਆਹ ਵਾਲੇ ਦਿਨ ਦੀ ਹੈ।

ਦੱਸਣਯੋਗ ਹੈ ਕਿ ਜੈਸਮੀਨ ਅਖ਼ਤਰ ਨੇ ਲਾਲੀ ਕਾਹਲੋਂ ਨਾਲ ਵਿਆਹ ਕਰਵਾਇਆ ਹੈ। ਜੈਸਮੀਨ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ।

ਉਸ ਦੇ ਭਰਾ ਵੀ ਗਾਇਕੀ ਦੇ ਖ਼ੇਤਰ ‘ਚ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ।

ਜੈਸਮੀਨ ਦੀ ਵੱਡੀ ਭੈਣ ਗੁਰਲੇਜ ਅਖਤਰ ਵੀ ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਗਾਇਕਾ ਹੈ ਅਤੇ ਉਸ ਦੇ ਜੀਜਾ ਕੁਲਵਿੰਦਰ ਕੈਲੀ ਵੀ ਪ੍ਰਸਿੱਧ ਗਾਇਕ ਹਨ।



ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਮੁਸ਼ਕਿਲਾਂ ’ਚ ਘਿਰੇ ਰਣਵੀਰ ਸਿੰਘ, ਲਗਾਤਾਰ ਫਲਾਪ ਫ਼ਿਲਮਾਂ ਤੋਂ ਬਾਅਦ YRF ਨੇ ਵੱਟਿਆ ਪਾਸਾ!
NEXT STORY