ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਮਾਨ ਦਾ ਅੱਜ ਜਨਮਦਿਨ ਹੈ। ਇਸ ਖ਼ਾਸ ਮੌਕੇ 'ਤੇ ਹਰਭਜਨ ਮਾਨ ਨੇ ਆਪਣੀ ਪਤਨੀ ਨਾਲ ਸੋਸ਼ਲ ਮੀਡੀਆ 'ਤੇ ਇਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਪਤਨੀ ਲਈ ਪਿਆਰਾ ਸੰਦੇਸ਼ ਵੀ ਲਿਖਿਆ।
ਹਰਭਜਨ ਮਾਨ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, "ਮੇਰੀ ਸਾਹਾਂ ਤੋਂ ਵੀ ਪਿਆਰੀ, ਮੇਰਾ ਹੌਸਲਾ, ਮੇਰੀ ਹਿੰਮਤ, ਮੇਰੀ ਪਿਆਰੀ ਹਰਮਨ, ਜਨਮਦਿਨ ਮੁਬਾਰਕ। ਤੂੰ ਜੋ ਕੁਝ ਮੇਰੇ ਲਈ ਕੀਤਾ, ਉਸ ਲਈ ਮੈਂ ਜਿੰਨੀਂ ਵਾਰੀ ਤੇਰਾ ਧੰਨਵਾਦ ਕਰਾਂ ਘੱਟ ਹੋਵੇਗਾ। ਤੂੰ ਬੇਹੱਦ ਖ਼ਾਸ, ਦੁਨੀਆ 'ਚ ਸਭ ਤੋਂ ਅਲੱਗ ਤੇ ਮੇਰੀ ਜ਼ਿੰਦਗੀ ਦੀ ਸਭ ਤੋਂ ਅਹਿਮ ਇਨਸਾਨ ਹੈਂ। ਮੇਰੀ ਪਿਆਰੀ ਪਤਨੀ ਹਰਮਨ। ਜਨਮਦਿਨ ਮੁਬਾਰਕ। ਮੇਰੀ ਜ਼ਿੰਦਗੀ ਦੇ ਹਰ ਮੋੜ, ਜ਼ਿੰਦਗੀ ਦੀ ਹਰ ਖੁਸ਼ੀ, ਗ਼ਮੀ ਕਿਸੇ ਵੀ ਚੁਣੌਤੀ 'ਤੇ ਨਾਲ ਖਲੋਣ ਵਾਲੀ ਅਤੇ ਸਾਡੇ ਪਰਿਵਾਰ ਦਾ ਧੁਰਾ ਹਰਮਨ ਇੱਕ ਵਾਰ ਫ਼ਿਰ ਜਨਮਦਿਨ ਮੁਬਾਰਕ।"
ਦੱਸ ਦਈਏ ਕਿ ਹਰਭਜਨ ਮਾਨ ਇੰਨੀਂ ਦਿਨੀਂ ਵਰਲਡ ਟੂਰ 'ਚ ਬਿਜ਼ੀ ਹਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਹਰਮਨ ਵੀ ਉਨ੍ਹਾਂ ਨਾਲ ਹੈ।
ਹਾਲ ਹੀ 'ਚ ਹਰਭਜਨ ਮਾਨ ਨੇ ਆਸਟਰੇਲੀਆ 'ਚ ਲਾਈਵ ਸ਼ੋਅਜ਼ ਕੀਤੇ ਸਨ ਅਤੇ ਇਸ ਸਮੇਂ ਉਹ ਤੇ ਹਰਮਨ ਨਿਊਜ਼ੀਲੈਂਡ 'ਚ ਹਨ। ਹਰਮਨ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ।
ਮਰਹੂਮ ਸਿੱਧੂ ਮੂਸੇਵਾਲਾ ਨੂੰ ਮਿਲਿਆ ਯੂਟਿਊਬ ਡਾਇਮੰਡ ਪਲੇ ਬਟਨ
NEXT STORY