ਚੰਡੀਗੜ੍ਹ (ਬਿਊਰੋ) : ਪੰਜਾਬੀ ਤੇ ਬਾਲੀਵੁੱਡ ਗਾਇਕ ਬੀ ਪਰਾਕ ਨੇ ਹਾਲ ਹੀ 'ਚ ਹਰਿਆਣਾ ਦੇ ਕੈਬਿਨਟ ਮੰਤਰੀ ਅਨਿਲ ਵਿੱਜ ਨਾਲ ਖ਼ਾਸ ਮੁਲਾਕਾਤ ਕੀਤੀ। ਅਨਿਲ ਵਿੱਜ ਵਲੋਂ ਬੀ ਪਰਾਕ ਨੂੰ ਹੁਣ ਕੋਰੋਨਾ ਹਾਲਾਤ ਉਪਰ ਗੀਤ ਤਿਆਰ ਕਰਨ ਲਈ ਕਿਹਾ ਗਿਆ, ਜੋ ਗੀਤ ਇਸ ਵਕਤ ਲੋਕਾਂ ਨੂੰ ਡਿਪ੍ਰੈਸ਼ਨ ਤੋਂ ਬਾਹਰ ਲਿਆਵੇ।
ਦੱਸ ਦਈਏ ਕਿ ਬੀ ਪਰਾਕ ਨੇ ਵੀ ਅਨਿਲ ਵਿੱਜ ਦੀ ਇਸ ਗੱਲ 'ਤੇ ਹੁੰਗਾਰਾ ਭਰਿਆ ਹੈ। ਬੀ ਪਰਾਕ ਨੇ ਕਿਹਾ ਸੰਗੀਤ 'ਚ ਬਹੁਤ ਤਾਕਤ ਹੁੰਦੀ ਹੈ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਬਹੁਤ ਜਲਦ ਹੁਣ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਅਜਿਹਾ ਗੀਤ ਤਿਆਰ ਕਰਾਂਗਾ ਜੋ ਲੋਕਾਂ ਦੇ ਮਨਾਂ ਨੂੰ ਖੁਸ਼ੀ ਦੇਵੇਗਾ।
ਇਸ ਮੁਲਾਕਾਤ ਦੌਰਾਨ ਆਪਣਾ ਗੀਤ 'ਤੇਰੀ ਮਿੱਟੀ' ਸੁਣਾਉਣ ਤੋਂ ਇਲਾਵਾ ਬੀ ਪਰਾਕ ਨੇ ਇਹ ਵੀ ਕਿਹਾ ਕਿ ਹੁਣ ਜੋ ਸਮਾਂ ਚੱਲ ਰਿਹਾ ਹੈ, ਉਹ ਬਹੁਤ ਮਾੜਾ ਹੈ। ਹਰ ਕੋਈ ਪ੍ਰੇਸ਼ਾਨ ਹੈ। ਸਾਨੂੰ ਸਭ ਨੂੰ ਲੋੜ ਹੈ ਕਿ ਅਸੀਂ ਹੌਸਲਾ ਨਾ ਹਾਰ ਕੇ ਕੋਰੋਨਾ ਨੂੰ ਮਾਤ ਦੇਈਏ। ਮੈਂ ਉਮੀਦ ਕਰਦਾ ਹਾਂ ਕਿ ਸਭ ਕੁਝ ਬਹੁਤ ਜਲਦ ਠੀਕ ਹੋ ਜਾਵੇਗਾ।
ਦੱਸਣਯੋਗ ਹੈ ਕਿ ਜਦੋਂ ਪਿਛਲੇ ਸਾਲ ਵੀ ਲੌਕਡਾਊਨ ਰਿਹਾ ਤਾਂ ਬੀ ਪਰਾਕ ਨੇ ਉਦੋਂ ਵੀ ਫਰੰਟ ਲਾਈਨ ਵਰਕਰਜ਼ ਨੂੰ ਡੈਡੀਕੇਟ ਕਰਦੇ ਹੋਵੇ ਆਪਣੇ ਬਾਲੀਵੁੱਡ ਗੀਤ 'ਤੇਰੀ ਮਿੱਟੀ' ਨੂੰ ਅਲੱਗ ਤਰੀਕੇ ਨਾਲ ਪੇਸ਼ ਕੀਤਾ ਸੀ। ਬੀ ਪਰਾਕ ਦੇ ਹਰ ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਅਜਿਹੇ 'ਚ ਜੇਕਰ ਬੀ ਪਰਾਕ ਦੇ ਮੋਟੀਵੇਸ਼ਨਲ ਗੀਤ ਰਿਲੀਜ਼ ਹੁੰਦਾ ਹੈ ਤਾਂ ਉਮੀਦ ਹੈ ਉਸ ਨੂੰ ਵੀ ਉਨ੍ਹਾਂ ਹੀ ਪਿਆਰ ਮਿਲੇਗਾ।
ਸੋਨੀਆ ਮਾਨ ਨੇ ਚੁੱਕੇ ਪੀ. ਐੱਮ. ਮੋਦੀ ਦੇ ਬੰਗਾਲ ਕੈਂਪੇਨ ’ਤੇ ਸਵਾਲ, ਬੋਲੇ ਤਿੱਖੇ ਬੋਲ
NEXT STORY