ਚੰਡੀਗੜ੍ਹ (ਬਿਊਰੋ) : ਬੀਤੇ ਦਿਨ ਚੰਡੀਗੜ੍ਹ 'ਚ ਪੀ. ਈ. ਐੱਫ. ਏ. (ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਐਂਡ ਐਂਟਰਟੇਨਮੈਂਟ ਐਵਾਰਡਜ਼) ਦਾ ਆਯੋਜਨ ਕੀਤਾ ਗਿਆ, ਜਿਸ ਦੀ ਮੇਜ਼ਬਾਨੀ ਸਤਿੰਦਰ ਸੱਤੀ ਨੇ ਕੀਤੀ। ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰ ਇਸ ਐਵਾਰਡ ਸ਼ੋਅ 'ਚ ਸ਼ਾਮਲ ਹੋਏ। ਇਸ ਦੌਰਾਨ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਲਾਈਵ ਪਰਫਾਰਮੈਂਸ ਨੇ ਮਹਿਫਲ ਲੁੱਟੀ।
ਦੱਸ ਦਈਏ ਕਿ ਇਸ ਦੌਰਾਨ ਸਤਰਾਜ ਨੂੰ 'ਪੰਜਾਬ ਰਤਨ' ਦੇ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ। ਸਾਬਕਾ ਕ੍ਰਿਕੇਟਰ ਤੇ ਅਦਾਕਾਰ ਯੋਗਰਾਜ ਸਿੰਘ ਵੱਲੋਂ ਸਰਤਾਜ ਨੂੰ ਇਸ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਦੌਰਾਨ ਮੇਜ਼ਬਾਨ ਸਤਿੰਦਰ ਸੱਤੀ ਨੇ ਸਰਤਾਜ ਦੀ ਰੱਜ ਕੇ ਤਾਰੀਫਾਂ ਕੀਤੀਆਂ। ਸਤਿੰਦਰ ਸੱਤੀ ਨੇ ਕਿਹਾ, 'ਸਰਤਾਜ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਸ਼੍ਰੇਣੀ 'ਚ ਵੀ ਰੱਖਿਆ ਜਾ ਸਕਦਾ ਹੈ। ਸਰਤਾਜ ਨੂੰ ਬੁੱਲ੍ਹੇ ਸ਼ਾਹ ਦੀ ਸ਼੍ਰੇਣੀ 'ਚ ਵੀ ਰੱਖ ਸਕਦੇ ਹਾਂ। ਸਰਤਾਜ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅੱਜ ਦੇ ਦੌਰ 'ਚ ਵੀ ਸਾਫ਼ ਸੁਥਰੀ ਗਾਇਕੀ ਕਰਨ ਵਾਲੇ ਫਨਕਾਰ ਮੌਜੂਦ ਹਨ।'' ਇਸ ਦੇ ਨਾਲ ਹੀ ਸਰਤਾਜ ਦੀ ਫ਼ਿਲਮ 'ਕਲੀ ਜੋਟਾ' ਦੀ ਵੀ ਕਾਫ਼ੀ ਤਾਰੀਫ਼ ਹੋਈ। ਇਸ ਦੌਰਾਨ ਦੀ ਇਕ ਵੀਡੀਓ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੂੰ ਵੀ ਇੱਕ ਐਵਾਰਡ ਮਿਲਿਆ ਹੈ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਦੀ ਪੰਜਾਬੀ ਫ਼ਿਲਮ 'ਕਲੀ ਜੋਟਾ' ਲੋਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਇਸ ਫ਼ਿਲਮ ਨੇ ਹੁਣ ਤੱਕ 32 ਕਰੋੜ ਤੋਂ ਵੀ ਜ਼ਿਆਦਾ ਦਾ ਕਰੋਬਾਰ ਕੀਤਾ ਹੈ। ਫ਼ਿਲਮ 'ਕਲੀ ਜੋਟਾ' ਨਾਲ ਇਹ ਸਾਬਤ ਹੋ ਗਿਆ ਹੈ ਕਿ ਪੰਜਾਬੀ ਸਿਨੇਮਾ ਸਿਰਫ਼ ਹਾਸੇ ਠੱਠੇ ਵਾਲੀਆਂ ਫ਼ਿਲਮਾਂ ਤੱਕ ਹੀ ਸੀਮਤ ਨਹੀਂ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਸਲਮਾਨ ਦੀ ‘ਟਾਈਗਰ 3’ ਦੀ ਸ਼ੂਟਿੰਗ ਅਪ੍ਰੈਲ ’ਚ ਕਰਨਗੇ ਸ਼ਾਹਰੁਖ ਖ਼ਾਨ
NEXT STORY