ਬਾਲੀਵੁੱਡ ਡੈਸਕ: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਪੂਰਾ ਬਾਲੀਵੁੱਡ ਝੂਮਿਆ। ਭਾਰਤ ਦੇ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਇਸ ਪਾਰਟੀ 'ਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ ਤੋਂ ਲੈ ਕੇ ਲਗਭਗ ਹਰ ਵੱਡੇ ਸਟਾਰ ਨਜ਼ਰ ਆਏ। ਸਮਾਗਮ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਸਲਮਾਨ ਖ਼ਾਨ ਨੂੰ ਖੂਬ ਮਸਤੀ ਕਰਦੇ ਦੇਖਿਆ ਗਿਆ। ਅਨੰਤ ਅੰਬਾਨੀ ਨਾਲ ਉਨ੍ਹਾਂ ਦਾ ਵੀਡੀਓ ਪਹਿਲਾਂ ਹੀ ਕਾਫ਼ੀ ਵਾਇਰਲ ਹੋ ਚੁੱਕਾ ਹੈ। ਇਸ ਦੇ ਨਾਲ ਹੀ ਹੁਣ ਅੰਬਾਨੀ ਦੀ ਨੂੰਹ ਰਾਧਿਕਾ ਮਰਚੈਂਟ ਨਾਲ ਡਾਂਸ ਦਾ ਵੀਡੀਓ ਸਾਹਮਣੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ - ਦੀਪਿਕਾ ਦੀ ਪ੍ਰੈਗਨੈਂਸੀ ਮਗਰੋਂ ਵਧਿਆ ਰਣਵੀਰ ਸਿੰਘ ਦਾ ਪਿਆਰ, Kiss ਵਾਲਾ ਵੀਡੀਓ ਹੋ ਰਿਹਾ ਵਾਇਰਲ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਗਾਇਕ ਏਕੋਨ ਨੇ ਵੀ ਸ਼ਿਰਕਤ ਕੀਤੀ। ਏਕੋਨ ਨੇ ਸ਼ਾਹਰੁਖ ਖਾਨ ਦੀ ਫ਼ਿਲਮ ਰਾਵਣ ਵਿਚ ਛਮਕ ਛੱਲੋ ਗੀਤ ਗਾਇਆ ਸੀ। ਹੁਣ ਉਨ੍ਹਾਂ ਨੇ ਅੰਬਾਨੀ ਦੇ ਈਵੈਂਟ 'ਚ ਵੀ ਇਸ ਗੀਤ 'ਤੇ ਪਰਫਾਰਮ ਕੀਤਾ। ਜਿੱਥੇ ਉਨ੍ਹਾਂ ਨਾਲ ਸ਼ਾਹਰੁਖ ਖਾਨ, ਗੌਰੀ ਖਾਨ, ਸੁਹਾਨਾ ਖ਼ਾਨ, ਸਲਮਾਨ ਖ਼ਾਨ, ਸ਼ਨਾਇਆ ਕਪੂਰ, ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਸਟੇਜ 'ਤੇ ਸ਼ਾਮਲ ਹੋਏ।
ਏਕੋਨ ਦੇ ਗੀਤ 'ਤੇ ਸਾਰੇ ਸਿਤਾਰਿਆਂ ਨੇ ਖੂਬ ਡਾਂਸ ਕੀਤਾ। ਇਸ ਦੇ ਨਾਲ ਹੀ ਦੁਲਹਨ ਰਾਧਿਕਾ ਮਰਚੈਂਟ ਨੇ ਵੀ ਸਲਮਾਨ ਖ਼ਾਨ ਨਾਲ ਖੂਬ ਡਾਂਸ ਕੀਤਾ। ਵਿਆਹ ਤੋਂ ਪਹਿਲਾਂ ਦੋਵਾਂ ਦਾ ਇਹ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਅਨੰਤ ਅੰਬਾਨੀ ਨੇ ਸਲਮਾਨ ਖ਼ਾਨ ਨੂੰ ਆਪਣੀ ਗੋਦ 'ਚ ਚੁੱਕਣ ਦੀ ਕੋਸ਼ਿਸ਼ ਵੀ ਕੀਤੀ, ਜਿਸ 'ਚ ਸ਼ੇਰਾ ਨੇ ਉਨ੍ਹਾਂ ਦੀ ਮਦਦ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਅਦਾਕਾਰਾ ਨੇ ਕਰੀਬੀ ਦੋਸਤ ਦੇ ਘਰੋਂ ਚੋਰੀ ਕੀਤਾ 1 ਕਿਲੋ ਸੋਨਾ
NEXT STORY