ਮੁੰਬਈ- ਬਾਲੀਵੁੱਡ ਅਭਿਨੇਤਾ ਅਤੇ ਰਗਬੀ ਖੇਡ ਦੇ ਜਾਣੇ-ਪਛਾਣੇ ਖਿਡਾਰੀ ਰਾਹੁਲ ਬੋਸ ਇੱਕ ਵੱਡੀ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। ਉਨ੍ਹਾਂ 'ਤੇ ਧੋਖਾਧੜੀ ਦਾ ਗੰਭੀਰ ਦੋਸ਼ ਲਗਾਇਆ ਗਿਆ ਹੈ। ਇਹ ਵਿਵਾਦ ਸਾਲ 2023 ਵਿੱਚ ਸ਼ੁਰੂ ਹੋਇਆ ਸੀ, ਜਦੋਂ ਰਾਹੁਲ ਬੋਸ ਨੇ ਸ਼ਿਮਲਾ ਦੇ ਸ਼ਾਹੀ ਪਰਿਵਾਰ ਨੂੰ ਇੱਕ ਸਟੇਟ ਲੈਵਲ ਰਗਬੀ ਐਸੋਸੀਏਸ਼ਨ ਬਣਾਉਣ ਅਤੇ ਉਸਨੂੰ ਮਾਨਤਾ ਦਿਵਾਉਣ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ ਸੀ।
ਕੌਣ ਪਹੁੰਚਿਆ ਕੋਰਟ?
ਤਾਜ਼ਾ ਜਾਣਕਾਰੀ ਅਨੁਸਾਰ ਸ਼ਿਮਲਾ ਜ਼ਿਲ੍ਹੇ ਦੀ ਜੁਬਲ ਰਿਆਸਤ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਦਿਵਿਆ ਕੁਮਾਰੀ ਨੇ ਰਾਹੁਲ ਬੋਸ ਦੇ ਖਿਲਾਫ਼ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਜਾਂਚ ਦੀ ਮੰਗ ਕੀਤੀ ਹੈ। ਦਿਵਿਆ ਕੁਮਾਰੀ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਦੋ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਤਿਆਰ ਹੋਈ ਕਈ ਜ਼ਿਲ੍ਹਿਆਂ ਦੇ ਸੈਂਕੜੇ ਮੈਂਬਰਾਂ ਵਾਲੀ ਐਸੋਸੀਏਸ਼ਨ ਨੂੰ ਸਾਈਡਲਾਈਨ ਕੀਤਾ ਜਾ ਰਿਹਾ ਹੈ ਅਤੇ ਸ਼ੁਰੂ ਤੋਂ ਇੱਕ ਨਵੀਂ ਐਸੋਸੀਏਸ਼ਨ ਬਣਾਈ ਜਾ ਰਹੀ ਹੈ।
'ਨੈਸ਼ਨਲ ਪ੍ਰੈਜ਼ੀਡੈਂਟ' ਬਣਨ ਲਈ ਵਰਤੀ ਧੋਖਾਧੜੀ
ਸ਼ਿਕਾਇਤਕਰਤਾ ਨੇ ਸਭ ਤੋਂ ਵੱਡਾ ਦੋਸ਼ ਇਹ ਲਾਇਆ ਹੈ ਕਿ ਰਾਹੁਲ ਬੋਸ ਨੇ ਰਗਬੀ ਫੈਡਰੇਸ਼ਨ ਦਾ ਰਾਸ਼ਟਰੀ ਪ੍ਰਧਾਨ ਦਾ ਅਹੁਦਾ ਹਾਸਲ ਕਰਨ ਲਈ ਆਪਣੇ ਫਾਇਦੇ ਲਈ ਸ਼ਾਹੀ ਪਰਿਵਾਰ ਦੀ ਨੇਕਨਾਮੀ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ 'ਤੇ ਧੋਖੇ ਨਾਲ ਹਿਮਾਚਲ ਪ੍ਰਦੇਸ਼ ਦਾ ਡੋਮਿਸਾਈਲ ਸਰਟੀਫਿਕੇਟ ਹਾਸਲ ਕਰਨ ਦਾ ਵੀ ਦੋਸ਼ ਹੈ।
ਇੱਕ ਵਿਅਕਤੀ ਕੋਲ ਦੋ ਡੋਮਿਸਾਈਲ ਕਿਵੇਂ?
ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਰਾਹੁਲ ਬੋਸ ਦਾ ਜਨਮ ਕੋਲਕਾਤਾ ਵਿੱਚ ਹੋਇਆ ਸੀ ਅਤੇ ਇਸ ਸਮੇਂ ਉਨ੍ਹਾਂ ਕੋਲ ਆਧਾਰ ਕਾਰਡ, ਪਾਸਪੋਰਟ ਅਤੇ ਮਹਾਰਾਸ਼ਟਰ ਦਾ ਡੋਮਿਸਾਈਲ ਸਰਟੀਫਿਕੇਟ ਹੈ। ਅਜਿਹੀ ਸਥਿਤੀ ਵਿੱਚ, ਇੱਕ ਵਿਅਕਤੀ ਕੋਲ ਦੋ ਰਾਜਾਂ ਦੇ ਡੋਮਿਸਾਈਲ ਸਰਟੀਫਿਕੇਟ ਕਿਵੇਂ ਹੋ ਸਕਦੇ ਹਨ? ਇਸ ਮਾਮਲੇ ਦੀ ਅਗਲੀ ਸੁਣਵਾਈ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ 18 ਦਸੰਬਰ ਨੂੰ ਹੋਵੇਗੀ।
--
ਇਸ ਦਿਨ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਨੀਨਾ ਗੁਪਤਾ ਤੇ ਸੰਜੇ ਮਿਸ਼ਰਾ ਦੀ ਫਿਲਮ 'ਵਧ 2'
NEXT STORY