ਮੁੰਬਈ - ਸਾਲ 2023 ’ਚ ‘ਰਾਣਾ ਨਾਇਡੂ’ ਦਾ ਪਹਿਲਾ ਸੀਜ਼ਨ ਆਇਆ ਸੀ, ਉਦੋਂ ਇਹ ਦੁਨੀਆ ਭਰ ’ਚ ਸਭ ਤੋਂ ਵੱਧ ਦੇਖੀ ਜਾਣ ਵਾਲੀ ਹਿੰਦੀ ਓ.ਟੀ.ਟੀ. ਸੀਰੀਜ਼ ਬਣ ਗਈ ਸੀ। ਹੁਣ ਦੋ ਸਾਲ ਬਾਅਦ ਇਸ ਦਾ ਦੂਜਾ ਸੀਜ਼ਨ ਵਾਪਸ ਆਇਆ ਹੈ, ਜੋ ਕਿ 13 ਜੂਨ ਯਾਨੀ ਅੱਜ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗਾ। ਇਸ ਵਾਰ ਕਹਾਣੀ ਹੋਰ ਵੀ ਜ਼ਿਆਦਾ ਹਿੰਸਕ, ਭਾਵਨਾਤਮਕ ਤੇ ਡਰਾਮੇ ਨਾਲ ਭਰਪੂਰ ਹੈ। ਇਸ ਵਿਚ ਰਾਣਾ ਦੱਗੂਬਾਤੀ, ਵੈਂਕਟੇਸ਼, ਸੁਰਵੀਨ ਚਾਵਲਾ, ਅਰਜੁਨ ਰਾਮਪਾਲ ਤੇ ਕ੍ਰਿਤੀ ਖਰਬੰਦਾ ਵਰਗੇ ਕਈ ਸਿਤਾਰੇ ਨਜ਼ਰ ਆਉਣਗੇ। ਕਰਨ ਅੰਸ਼ੁਮਨ, ਸੁਪਰਣਾ ਵਰਮਾ ਤੇ ਅਭੈ ਚੋਪੜਾ ਦੇ ਡਾਇਰੈਕਸ਼ਨ ਵਿਚ ਬਣੀ ਇਹ ਸੀਰੀਜ਼ ਇਸ ਵਾਰ ਕੀ ਰੰਗ ਲਿਆਉਂਦੀ ਹੈ, ਇਹ ਦੇਖਣਾ ਖ਼ਾਸ ਹੋਵੇਗਾ। ਸੀਰੀਜ਼ ਬਾਰੇ ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਹਰ ਕਿਰਦਾਰ ਤੁਹਾਨੂੰ ਅਨੋਖਾ ਰੋਮਾਂਚ ਦੋਵੇਗਾ : ਕਰਨ ਅੰਸ਼ੁਮਨ
ਪ੍ਰ. ਸੀਜ਼ਨ-2 ’ਚ ਕੀ ਖ਼ਾਸ ਹੋਵੇਗਾ?
ਸੀਕਵਲ ਮੁਸ਼ਕਿਲ ਹੁੰਦੇ ਹਨ ਪਰ ਅਸੀਂ ਸੀਜ਼ਨ-1 ਦੀਆਂ ਸਾਰੀਆਂ ਚੰਗੀਆਂ ਗੱਲਾਂ ਨੂੰ ਸੀਜ਼ਨ-2 ’ਚ ਬਣਾਈ ਰੱਖਿਆ ਤੇ ਇਸ ਵਾਰ ਦਰਸ਼ਕਾਂ ਲਈ ਐਕਸ਼ਨ ਵੀ ਬਹੁਤ ਜ਼ਿਆਦਾ ਹੈ। ਇਕ ਵਾਰ ਫਿਰ ਉਹੀ ਅਸਥਿਰ ਪਰਿਵਾਰ ਪਰ ਇਸ ਵਾਰ ਹੋਰ ਡੂੰਘਾਈ ਨਾਲ। ਕਿਰਦਾਰਾਂ ਨਾਲ ਜੋ ਦਰਸ਼ਕਾਂ ਦਾ ਕੁਨੈਕਸ਼ਨ ਹੈ, ਉਹ ਉਨ੍ਹਾਂ ਨੂੰ ਇਸ ਵਾਰ ਵੀ ਕੁਨੈਕਟ ਕਰਨ ਨੂੰ ਮਿਲੇਗਾ।
ਪ੍ਰ. ਸ਼ੋਅ ਵਿਚ ਬਹੁਤ ਸਾਰੇ ਮੇਲ ਕਰੈਕਟਰ ਹਨ ਡੀਨੋ, ਅਭਿਸ਼ੇਕ ਤੇ ਅਰਜੁਨ ਆਦਿ। ਇਨ੍ਹਾਂ ਦਾ ਯੋਗਦਾਨ ਕੀ ਰਿਹਾ?
ਸਭ ਤੋਂ ਪਹਿਲਾਂ ਤਾਂ ਨਾਗਾ ਦੇ ਕਿਰਦਾਰ ਗੱਲ ਕਰਦੇ ਹਾਂ, ਤੁਸੀਂ ਸੀਜ਼ਨ-1 ’ਚ ਦੇਖਿਆ ਕਿ ਇਕ ਪਾਗਲਪਣ ਭਰਿਆ ਪਿਤਾ-ਪੁੱਤਰ ਦਾ ਰਿਸ਼ਤਾ ਸੀ। ਇਸ ਵਾਰ ਉਹ ਹੋਰ ਵੀ ਡੂੰਘਾਈ ਅਤੇ ਪਾਗਲਪਣ ਨਾਲ ਪਰਤਿਆ ਹੈ ਅਤੇ ਭਾਵੇਂ ਹੀ ਉਹ ਸਨਕੀ ਹੋਵੇ, ਦਰਸ਼ਕ ਫਿਰ ਵੀ ਉਸ ਨਾਲ ਜੁੜਾਅ ਮਹਿਸੂਸ ਕਰਦੇ ਹਨ। ਨਵੀਂ ਗੱਲ ਇਹ ਹੈ ਕਿ ਇਸ ਵਾਰ ਓਬਰਾਏ ਪਰਿਵਾਰ ਨੂੰ ਵੀ ਦਿਖਾਇਆ ਗਿਆ ਹੈ ਤੇ ਉਨ੍ਹਾਂ ਕੋਲ ਵੀ ਨਾਇਡੂ ਫੈਮਿਲੀ ਵਰਗੀਆਂ ਹੀ ਸਮੱਸਿਆਵਾਂ ਹਨ। ਸ਼ਾਇਦ ਉਨ੍ਹਾਂ ਤੋਂ ਜ਼ਿਆਦਾ ਵੀ। ਹਰ ਇਕ ਕਿਰਦਾਰ ਤੁਹਾਨੂੰ ਅਨੋਖਾ ਰੋਮਾਂਚ ਦੇਵੇਗਾ।
ਸ਼ੋਅ ਰਨਰ ਇਕ ਹੀ ਹੁੰਦਾ ਹੈ, ਜਿਵੇਂ ਜਹਾਜ਼ ਦਾ ਕਪਤਾਨ : ਸੁਪਰਣਾ ਵਰਮਾ
ਪ੍ਰ. ਇਕ ਸ਼ੋਅ ਵਿਚ ਤਿੰਨ ਡਾਇਰੈਕਟਰ ਹਨ। ਕੀ ਇਹ ਚੁਣੌਤੀ ਸੀ?
ਨਹੀਂ , ਸ਼ੋਅ ਰਨਰ ਇਕ ਹੀ ਹੁੰਦਾ ਹੈ, ਜਿਵੇਂ ਜਹਾਜ਼ ਦਾ ਕਪਤਾਨ। ਸਕ੍ਰਿਪਟ ਤੋਂ ਲੈ ਕੇ ਪੋਸਟ ਤੱਕ, ਸਭ ਕੁਝ ਉਸ ਇਕ ਸੋਚ ਤਹਿਤ ਹੁੰਦਾ ਹੈ। ਅਸੀਂ ਤਿੰਨਾਂ ਨੇ ਲੋਕੇਸ਼ਨ, ਕਾਸਟਿਊਮਜ਼ ਤੇ ਰੀਡਿੰਗਜ਼ ਤੋਂ ਲੈ ਕੇ ਸ਼ੂਟਿੰਗ ਤੱਕ ਹਰ ਚੀਜ਼ ਨਾਲ ਮਿਲ ਕੇ ਕੀਤੀ। ਇਸ ਲਈ ਸਭ ਕੁਝ ਬਹੁਤ ਸਹਿਜ ਤੇ ਤਾਲਮੇਲਪੂਰਨ ਲੱਗਦਾ ਹੈ। ਵੈਸਟ ਵਿਚ ਇਹ ਆਮ ਹੈ। ਹਰ ਐਪੀਸੋਡ ਦਾ ਨਿਰਦੇਸ਼ਕ ਵੱਖਰਾ ਹੋ ਸਕਦਾ ਹੈ ਪਰ ਵਿਜ਼ਨ ਇਕ ਹੀ ਹੁੰਦਾ ਹੈ। ਭਾਰਤ ਵਿਚ ਇਹ ਨਵਾਂ ਹੈ ਪਰ ਅਸੀਂ ਇਸ ਨੂੰ ਬਹੁਤ ਚੰਗੀ ਤਰ੍ਹਾਂ ਨਿਭਾਇਆ।
ਇਸ ਕਿਰਦਾਰ ਵਿਚ ਡੂੰਘਾਈ ਅਤੇ ਦਰਦ ਹੈ : ਰਾਣਾ ਦੱਗੂਬਾਤੀ
ਪ੍ਰ. ਹਰ ਪ੍ਰਾਜੈਕਟ ਇਕ ਕਲਾਕਾਰ ਨੂੰ ਕੁਝ ਸਿਖਾਉਂਦਾ ਹੈ। ਇਸ ਸੀਜ਼ਨ ਵਿਚ ਤੁਸੀਂ ਆਪਣੇ ਬਾਰੇ ਕੀ ਸਿੱਖਿਆ?
ਰਾਣਾ ਨਾਇਡੂ ਸ਼ਾਇਦ ਮੇਰੇ ਹੁਣ ਤੱਕ ਦੇ ਸਭ ਤੋਂ ਟ੍ਰਾਮੈਟਿਕ ਕਿਰਦਾਰਾਂ ’ਚੋਂ ਇਕ ਹੈ। ਇਕ ਅਜਿਹਾ ਇਨਸਾਨ ਜੋ ਬਚਪਨ ਵਿਚ ਸ਼ੋਸ਼ਣ ਝੱਲ ਚੁੱਕਿਆ ਹੈ । ਪਿਤਾ ਨਹੀਂ ਹੈ, ਮਾਂ ਅਤੇ ਭੈਣ ਨੂੰ ਗੁਆ ਚੁੱਕਿਆ ਹੈ ਪਰ ਉਹ ਇਸ ਸਭ ਦੇ ਬਾਵਜੂਦ ਇਕ ਮਜ਼ਬੂਤ ਚਿਹਰੇ ਨਾਲ ਜੀਅ ਰਿਹਾ ਹੈ। ਇਹ ਕਿਰਦਾਰ ਡੂੰਘਾਈ ਤੇ ਦਰਦ ਲਈ ਬੈਠਾ ਹੈ ਤਾਂ ਕਈ ਪਰਤਾਂ ਹਨ, ਜੋ ਤੁਹਾਨੂੰ ਇਕ ਕਿਰਦਾਰ ਨੂੰ ਜਿਊਂਦਿਆਂ ਸਮਝ ਆਉਂਦੀਆਂ ਹਨ, ਜਿਸ ਨਾਲ ਤੁਸੀਂ ਕਾਫ਼ੀ ਸਿੱਖਦੇ ਹੋ।
ਪ੍ਰ. ਕਲਾਕਾਰਾਂ ਲਈ ਤਿੰਨ ਡਾਇਰੈਕਟਰਾਂ ਨਾਲ ਕੰਮ ਕਰਨਾ ਕਿਵੇਂ ਅਨੁਭਵ ਰਿਹਾ।
ਇਕ ਐਕਟਰ ਨੂੰ ਇਕ ਹੀ ਡਾਇਰੈਕਟਰ ਗਾਈਡ ਕਰਦਾ ਹੈ। ਇੱਥੇ ਮੇਰੇ ਕੋਲ ਤਿੰਨ ਸੀ। ਕਦੇ-ਕਦੇ ਕਰਨ ਨੇ ਸ਼ੁਰੂਆਤ ਵਿਚ ਗਾਈਡ ਕੀਤਾ, ਫਿਰ ਸੈੱਟ ’ਤੇ ਸੁਪਰਣਾ ਜਾਂ ਅਭੈ ਤੋਂ ਫੀਡਬੈਕ ਮਿਲਦਾ ਅਤੇ ਕਿਉਂਕਿ ਇਹ ਕੋਈ ਹੀਰੋ ਦੀ ਕਹਾਣੀ ਨਹੀਂ ਹੈ ਇਹ ਇਕ ਪਰਿਵਾਰ ਅਤੇ ਉਸ ਦੇ ਮੁੱਦਿਆਂ ਦੀ ਕਹਾਣੀ ਹੈ। ਹਰ ਸ਼ਾਟ ਤੋਂ ਬਾਅਦ ਮੈਂ ਮਾਨੀਟਰ ਵੱਲ ਦੇਖਦਾ ਸੀ ਤੇ ਡਾਇਰੈਕਟਰ ਦੀ ਬਾਡੀ ਲੈਂਗੂਏਂਜ਼ ਤੋਂ ਸਮਝ ਜਾਂਦਾ ਸੀ ਕਿ ਉਹ ਖ਼ੁਸ਼ ਹਨ ਜਾਂ ਨਹੀਂ। ਹਰ ਦਿਨ ਚੰਗਾ ਨਹੀਂ ਹੋ ਸਕਦਾ, ਇਹ ਗੱਲ ਅਸੀਂ ਇਕ-ਦੂਜੇ ਨੂੰ ਯਾਦ ਦਿਵਾਈ ਪਰ ਇਹੀ ਅਸਲ ਟੀਮਵਰਕ ਹੁੰਦਾ ਹੈ।
ਪ੍ਰ. ਕਰਨ ਨਾਲ ਕੰਮ ਕਰਨਾ ਦਾ ਅਨੁਭਵ ਕਿਵੇਂ ਦਾ ਰਿਹਾ?
ਕਰਨ ਕਦੇ ਤੁਹਾਨੂੰ ਜ਼ਿਆਦਾ ਤਸੱਲੀ ਨਹੀਂ ਦੇਣਗੇ ਉਹ ਤੁਹਾਨੂੰ ਸਪੇਸ ਦੇਣਗੇ। ਕਹਿਣਗੇ, ਜਾਓ 10 ਮਿੰਟ ਲੈ ਲਓ, ਕੋਈ ਗੱਲ ਨਹੀਂ। ਇਹ ਇਕ ਅਜੀਬ ਤਰ੍ਹਾਂ ਦੀ ਹਮਦਰਦੀ ਹੈ, ਜੋ ਪੋਕਰ ਫੇਸ ਨਾਲ ਆਉਂਦੀ ਹੈ। ਤੁਹਾਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਸੋਚ ਰਹੇ ਹਨ।
ਇਸ ਵਾਰ ਸ਼ੋਅ ਹੋਰ ਵੀ ਇੰਡੀਅਨ ਫੀਲ ਦਿੰਦਾ ਹੈ: ਅਭੈ ਚੋਪੜਾ
ਪ੍ਰ. ਅਰਜੁਨ ਰਾਮਪਾਲ ਦਾ ਕਿਰਦਾਰ ਇਸ ਸੀਜ਼ਨ ਵਿਚ ਹੈ। ਉਹ ਸ਼ੋਅ ਵਿਚ ਕੀ ਲੈ ਕੇ ਆਉਂਦੇ ਹਨ?
ਅਰਜੁਨ ਨੇ ਇਸ ਸ਼ੋਅ ’ਚ ਜ਼ਬਰਦਸਤ ਐਕਸ਼ਨ ਤੇ ਥ੍ਰਿਲਰ ਦਾ ਤੜਕਾ ਲਾਇਆ ਹੈ। ਤੁਸੀਂ ਟੀਜ਼ਰ ਵਿਚ ਦੇਖਿਆ ਹੀ ਹੋਵੇਗਾ ਇਸ ਵਾਰ ਐਕਸ਼ਨ ਲੈਵਲ ਕਾਫ਼ੀ ਵਧਿਆ ਹੋਇਆ ਹੈ। ਅਰਜੁਨ ਹਰ ਵਾਰ ਕੁਝ ਪਾਗਲਪਣ ਤੇ ਐਨਰਜੀ ਨਾਲ ਲਿਆਉਂਦੇ ਹਨ। ਇਸ ਵਾਰ ਸ਼ੋਅ ਹੋਰ ਵੀ ਇੰਡੀਅਨ ਫੀਲ ਦਿੰਦਾ ਹੈ।
ਸਾਡੀ ਟੀਮ ਨੇ ਇਕ-ਦੂਜੇ ਨਾਲ ਬਹੁਤ ਚੰਗਾ ਕੰਮ ਕੀਤਾ : ਸੁੰਦਰ ਆਰੋਨ
ਪ੍ਰ. ਅਜਿਹੀ ਸੀਰੀਜ਼ ਜਿਸ ’ਚ ਕਈ ਨਿਰਦੇਸ਼ਕ, ਕਿਰਦਾਰ ਹੋਣ ਤਾਂ ਇਕ ਨਿਰਮਾਤਾ ਦੇ ਤੌਰ ’ਤੇ ਸਭ ਤੋਂ ਵੱਡੀ ਚੁਣੌਤੀ ਕੀ ਰਹੀ।
ਸਭ ਤੋਂ ਵੱਡੀ ਚੁਣੌਤੀ ਇਹੀ ਰਹੀ ਕਿ ਅਸੀਂ ਸਾਰੇ ਵਿਭਾਗਾਂ ਨਾਲ ਹੀ ਵਿਜ਼ਨ ਤਹਿਤ ਤਾਲਮੇਲ ਕਰੀਏ। ਜਦੋਂ ਤਿੰਨ-ਤਿੰਨ ਨਿਰਦੇਸ਼ਕ ਹੋਣ, ਇੰਨੇ ਸਾਰੇ ਕਿਰਦਾਰ ਹੋਣ ਤੇ ਕਹਾਣੀ ਵੀ ਇੰਨੀ ਜਟਿਲ ਹੋਵੇ ਤਾਂ ਹਰ ਕਿਸੇ ਨੂੰ ਇਕ ਹੀ ਸੋਚ ਤੇ ਟੋਨ ’ਚ ਲਿਆਉਣਾ ਜ਼ਰੂਰੀ ਹੁੰਦਾ ਹੈ ਪਰ ਸਾਡੀ ਪੂਰੀ ਟੀਮ ਨੇ ਸਕ੍ਰਿਪਟ ਤੋਂ ਲੈ ਕੇ ਸ਼ੂਟਿੰਗ ਤੇ ਪੋਸਟ-ਪ੍ਰੋਡਕਸ਼ਨ ਤੱਕ, ਇਕ-ਦੂਜੇ ਨਾਲ ਬਹੁਤ ਚੰਗੀ ਤਰ੍ਹਾਂ ਕੰਮ ਕੀਤਾ।
ਮੇਰੇ ਲਈ ਪਹਿਲਾ ਓ. ਟੀ. ਟੀ. ਅਨੁਭਵ ਸੀ : ਕ੍ਰਿਤੀ ਖਰਬੰਦਾ
ਪ੍ਰ. ਇਸ ਪ੍ਰਾਜੈਕਟ ਤੋਂ ਕੀ ਕੁਝ ਨਵਾਂ ਸਿੱਖਣ ਨੂੰ ਮਿਲਿਆ?
ਮੇਰੇ ਲਈ ਇਹ ਪਹਿਲਾ ਓ.ਟੀ.ਟੀ. ਅਨੁਭਵ ਸੀ। ਫਿਲਮਾਂ ’ਚ ਸਾਰਾ ਫੋਕਸ ਤੁਹਾਡੇ ’ਤੇ ਹੁੰਦਾ ਹੈ ਪਰ ਇੱਥੇ ਧਿਆਨ ਵੰਡਣਾ ਹੁੰਦਾ ਹੈ। ਮੈਨੂੰ ਮਹਿਸੂਸ ਹੋਇਆ ਕਿ ਇਹ ਮੈਨੂੰ ਥੋੜ੍ਹਾ ਅਸਹਿਜ ਕਰ ਰਿਹਾ ਸੀ ਪਰ ਫਿਰ ਮੈਂ ਖ਼ੁਦ ’ਤੇ ਕੰਮ ਕੀਤਾ ਅਤੇ ਹੁਣ ਮੈਂ ਕਿਤੇ ਜ਼ਿਆਦਾ ਆਤਮਵਿਸ਼ਵਾਸੀ ਮਹਿਸੂਸ ਕਰਦੀ ਹਾਂ। ਹੁਣ ਮੈਂ ਆਪਣੇ ਕਿਰਦਾਰ ਨੂੰ ਮੁੱਖ ਭੂਮਿਕਾ ਦੀ ਤਰ੍ਹਾਂ ਟ੍ਰੀਟ ਕਰਦੀ ਹਾਂ।
ਪ੍ਰ. ਜੇ ਰਾਣਾ ਨਾਇਡੂ ਦੀ ਦੁਨੀਆ ਨੂੰ ਕਿਸੇ ਹੋਰ ਸ਼ੋਅ ਦੀ ਦੁਨੀਆ ਨਾਲ ਮਿਲਾਉਣਾ ਹੋਵੇ ਤਾਂ ਕਿਹੜਾ ਸ਼ੋਅ ਹੋਵੇਗਾ?
ਮੈਂ ਹਾਲ ਹੀ ’ਚ ‘ਗਿੰਨੀ ਐਂਡ ਜਾਰਜੀਆ’ ਦੇਖੀ। 30 ਸਾਲ ਦੀ ਮਾਂ ਤੇ 15 ਸਾਲ ਦੀ ਬੇਟੀ, ਬਹੁਤ ਹੀ ਅਸਥਿਰ ਪਰਿਵਾਰ। ਜੇ ਉਸ ਦੁਨੀਆ ਤੇ ਰਾਣਾ ਨਾਇਡੂ ਦੀ ਦੁਨੀਆ ਨੂੰ ਮਿਲਾਇਆ ਜਾਵੇ, ਕੁਝ ‘ਵੋਲਕੈਨਿਕ’ ਬਣੇਗਾ।
'ਕੇਸਰੀ ਚੈਪਟਰ 2' ਦਾ ਹਿੱਸਾ ਬਣਨਾ ਇੱਕ ਬਹੁਤ ਹੀ ਪ੍ਰੇਰਨਾਦਾਇਕ ਯਾਤਰਾ ਰਹੀ ਹੈ: ਅਨੰਨਿਆ ਪਾਂਡੇ
NEXT STORY