ਚੰਡੀਗੜ੍ਹ (ਬਿਊਰੋ) : ਗਾਇਕ ਤੇ ਰੈਪਰ ਬਾਦਸ਼ਾਹ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਸ ਦੇ ਗਾਣੇ 'ਪਾਣੀ-ਪਾਣੀ' ਨੂੰ ਲੈ ਕੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਐਕਸ਼ਨ ਲਿਆ ਹੈ। ਬੋਰਡ ਵੱਲੋਂ ਗਾਇਕ ਨੂੰ 'ਕਾਰਨ ਦੱਸੋ ਨੋਟਿਸ' ਜਾਰੀ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਆਸਕਰ ਐਵਾਰਡੀ ਡਾਕੂਮੈਂਟਰੀ ਫ਼ਿਲਮ ‘ਸਮਾਈਲ ਪਿੰਕੀ’ ਦੀ ਕਿਰਦਾਰ ਨੂੰ ਫਿਰ ਨਵੀਂ ਜ਼ਿੰਦਗੀ ਦੀ ਉਡੀਕ
ਦੱਸ ਦਈਏ ਕਿ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਗੀਤ ਖ਼ਿਲਾਫ਼ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਕੋਲ ਸ਼ਿਕਾਇਤ ਕੀਤੀ ਸੀ। ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਗੀਤ 'ਪਾਣੀ ਪਾਣੀ' ਦੀ ਵੀਡੀਓ 'ਚ ਬੋਰਡ ਤੋਂ ਐੱਨ. ਓ. ਸੀ. ਲਏ ਬਿਨਾਂ ਘੋੜੇ ਅਤੇ ਊਠ ਦਿਖਾਏ ਗਏ ਸੀ। ਇਸ ਉੱਪਰ ਕਾਰਵਾਈ ਕਰਦਿਆਂ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਬਾਦਸ਼ਾਹ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਗਾਇਕ ਤੇ ਰੈਪਰ ਬਾਦਸ਼ਾਹ ਨਵੇਂ 'ਪਾਣੀ ਪਾਣੀ' ਨੇ ਰਿਲੀਜ਼ ਹੁੰਦੇ ਹੀ ਧੂਮ ਮਚਾ ਦਿੱਤੀ ਹੈ। ਇਸ ਨੂੰ ਲੈ ਕੇ ਕਈ ਮੀਮ ਵੀ ਬਣੇ।
ਇਹ ਖ਼ਬਰ ਵੀ ਪੜ੍ਹੋ : ਧਨਤੇਰਸ ਮੌਕੇ ਬਾਲੀਵੁੱਡ ਸਿਤਾਰਿਆਂ ਨੇ ਇੰਝ ਦਿੱਤੀਆਂ ਲੋਕਾਂ ਨੂੰ ਸ਼ੁਭਕਾਮਨਾਵਾਂ
ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਗੀਤਾਂ 'ਚ ਅਸਲੀਲਤਾ ਤੇ ਹਥਿਆਰਾਂ ਦੇ ਮੁਜ਼ਾਹਰੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਸ਼ਿਕਾਇਤ ਉੱਪਰ ਕਈ ਕਲਾਕਾਰਾਂ ਖ਼ਿਲਾਫ਼ ਕਾਰਵਾਈ ਹੋਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰੁਪਿੰਦਰ ਹਾਂਡਾ ਨੇ ਵੱਖਰੇ ਅੰਦਾਜ਼ ’ਚ ਗਾਇਆ ‘ਬਾਜਰੇ ਦਾ ਸਿੱਟਾ’ ਗੀਤ
NEXT STORY