ਮੁੰਬਈ- ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੇ ਪਰਿਵਾਰ ਇਸ ਵਿਆਹ ਲਈ ਸਹਿਮਤ ਹੋ ਗਏ ਹਨ। ਹਾਲਾਂਕਿ, ਸੋਨਾਕਸ਼ੀ ਨੂੰ ਆਪਣੇ ਪਰਿਵਾਰ ਨੂੰ ਮਨਾਉਣ 'ਚ ਥੋੜ੍ਹਾ ਹੋਰ ਸਮਾਂ ਲੱਗਾ, ਕਿਉਂਕਿ ਇਹ ਵਿਆਹ ਦੋ ਵੱਖ-ਵੱਖ ਧਰਮਾਂ ਵਿਚਾਲੇ ਹੋਣਾ ਸੀ। ਇਸ ਲਈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ਤਰੂਘਨ ਸਿਨਹਾ ਦੇ ਪਰਿਵਾਰ ਅਤੇ ਉਨ੍ਹਾਂ ਦੀ ਬੇਟੀ ਵਿਚਕਾਰ ਕੁਝ ਝਗੜੇ ਚੱਲ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ- ਮਾਪਿਆਂ ਦੀ ਰਜ਼ਾਮੰਦੀ ਮਗਰੋਂ ਸੋਨਾਕਸ਼ੀ ਨੇ ਆਪਣੇ ਹੱਥਾਂ 'ਤੇ ਲਗਵਾਈ ਜ਼ਹੀਰ ਦੇ ਨਾਮ ਦੀ ਮਹਿੰਦੀ
ਹਾਲਾਂਕਿ ਪਿਤਾ ਸ਼ਤਰੂਘਨ ਸਿਨਹਾ ਨੇ ਹੀ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਪਰ ਇਸ ਦੇ ਨਾਲ ਹੀ ਇਹ ਚਰਚਾ ਸ਼ੁਰੂ ਹੋ ਗਈ ਕਿ ਜ਼ਹੀਰ ਨਾਲ ਵਿਆਹ ਕਰਨ ਲਈ ਸੋਨਾਕਸ਼ੀ ਨੂੰ ਆਪਣਾ ਧਰਮ ਬਦਲਣਾ ਪਵੇਗਾ। ਸ਼ਤਰੂਘਨ ਸਿਨਹਾ ਦੇ ਸਮਧੀ ਇਕਬਾਲ ਰਤਾਨਸੀ ਨੇ ਆਪਣੀ ਹੋਣ ਵਾਲੀ ਨੂੰਹ ਦੇ ਧਰਮ ਪਰਿਵਰਤਨ ਨੂੰ ਲੈ ਕੇ ਚੁੱਪੀ ਤੋੜੀ ਹੈ।
ਇਹ ਖ਼ਬਰ ਵੀ ਪੜ੍ਹੋ- ਕੰਗਨਾ ਰਣੌਤ ਨੇ ਅਨੂੰ ਕਪੂਰ ਦੇ ਬਿਆਨ 'ਤੇ ਦਿੱਤਾ ਕਰਾਰਾ ਜਵਾਬ, ਕਿਹਾ ਇਹ
ਦੱਸ ਦਈਏ ਕਿ ਇਕ ਪ੍ਰੈੱਸ ਜਰਨਲ ਨਾਲ ਗੱਲਬਾਤ ਦੌਰਾਨ ਜਦੋਂ ਇਸ ਮਾਮਲੇ ਸਬੰਧੀ ਇਕਬਾਲ ਰਤਾਨਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਸ਼ਤਰੂਘਨ ਸਿਨਹਾ ਦੇ ਜਲਦ ਹੋਣ ਵਾਲੇ ਸਮਧੀ ਸਾਹਿਬ ਅਤੇ ਸਲਮਾਨ ਖ਼ਾਨ ਦੇ ਚੰਗੇ ਦੋਸਤ ਨੇ ਕਿਹਾ, 'ਇਹ ਪੱਕਾ ਹੈ ਕਿ ਉਹ ਆਪਣਾ ਧਰਮ ਨਹੀਂ ਬਦਲ ਰਹੀ ਹੈ। ਦੋਹਾਂ ਦਾ ਮਿਲਣ ਦਿਲਾਂ ਦਾ ਮਿਲਣ ਹੈ। ਇਸ 'ਚ ਧਰਮ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ, 'ਮੈਂ ਮਨੁੱਖਤਾ 'ਚ ਵਿਸ਼ਵਾਸ ਕਰਦਾ ਹਾਂ। ਹਿੰਦੂ ਭਗਵਾਨ ਨੂੰ ਭਗਵਾਨ ਅਤੇ ਮੁਸਲਮਾਨ ਅੱਲ੍ਹਾ ਕਹਿੰਦੇ ਹਨ। ਪਰ ਆਖ਼ਰਕਾਰ ਅਸੀਂ ਸਾਰੇ ਮਨੁੱਖ ਹਾਂ, ਮੇਰਾ ਆਸ਼ੀਰਵਾਦ ਜ਼ਹੀਰ ਅਤੇ ਸੋਨਾਕਸ਼ੀ ਦੇ ਨਾਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜੇ ਸਫ਼ਲਤਾ ਮੈਨੂੰ 70 ਸਾਲਾਂ ’ਚ ਮਿਲਦੀ ਤਾਂ ਵੀ ਮੈਂ ਲੱਗਾ ਰਹਿੰਦਾ : ਨਵਾਜ਼ੂਦੀਨ ਸਿੱਦੀਕੀ
NEXT STORY