ਮੁੰਬਈ (ਬਿਊਰੋ) - ਐਕਸ਼ਨ ਬਲਾਕਬਸਟਰ 'ਕੇ. ਜੀ. ਐੱਫ. 2' ਤੋਂ ਬਾਅਦ ਪ੍ਰੋਡਕਸ਼ਨ ਹਾਊਸ ਹੋਮਬਲੇ ਫਿਲਮਜ਼ ਆਪਣੀ ਮਸ਼ਹੂਰ ਕੰਟਾਰਾ ਨਾਲ ਵਾਪਸ ਆ ਰਿਹਾ ਹੈ। ਕੰਨੜ ਐਡੀਸ਼ਨ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ, ਨਿਰਮਾਤਾ ਹਿੰਦੀ ਮਾਰਕੀਟ 'ਚ ਦਾਖ਼ਲ ਹੋਣ ਲਈ ਤਿਆਰ ਹਨ। ਹੋਮਬਲੇ ਫਿਲਮਜ਼ ਨੇ ਟਵਿੱਟਰ ਹੈਂਡਲ 'ਤੇ ਫ਼ਿਲਮ ਦੇ ਟਰੇਲਰ ਨੂੰ ਹਿੰਦੀ ਐਡੀਸ਼ਨ 'ਚ ਰਿਲੀਜ਼ ਕਰਨ ਦੀ ਘੋਸ਼ਣਾ ਕੀਤੀ।
ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੇ ਮਾਪੇ ਗਾਇਕਾ ਜੈਨੀ ਜੌਹਲ ਲਈ ਆਏ ਅੱਗੇ, ਕਿਹਾ-ਸਾਡੀ ਧੀ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰ ਹੋਣਗੇ....
ਇਹ ਫ਼ਿਲਮ 14 ਅਕਤੂਬਰ ਨੂੰ ਹਿੰਦੀ ’ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਅਸਲੀ ਕੰਨੜ ਐਡੀਸ਼ਨ 30 ਸਤੰਬਰ ਨੂੰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਅਵਿਸ਼ਵਾਸ਼ਯੋਗ ਸਮੀਖਿਆਵਾਂ ਮਿਲ ਰਹੀਆਂ ਹਨ। ਰਿਸ਼ਭ ਸ਼ੈੱਟੀ ਦੇ ਨਿਰਦੇਸ਼ਨ ਤੇ ਅਗਵਾਈ ਵਾਲੀ ਇਸ ਫ਼ਿਲਮ 'ਚ ਸਪਤਮੀ ਗੌੜਾ ਵੀ ਮੁੱਖ ਭੂਮਿਕਾ 'ਚ ਹੈ। ਇਸ 'ਚ ਕਿਸ਼ੋਰ ਤੇ ਅਚਯੁਤ ਕੁਮਾਰ ਵੀ ਮੁੱਖ ਭੂਮਿਕਾਵਾਂ 'ਚ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨਿੰਜਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ
ਦੱਖਣੀ ਕੰਨੜ ਦੇ ਕਾਲਪਨਿਕ ਪਿੰਡ 'ਚ ਸੈਟ ਸਥਾਪਿਤ, ਕਾਂਟਾਰਾ ਇਕ ਵਿਜ਼ੂਅਲ ਟ੍ਰੀਟ ਹੈ, ਜੋ ਕੰਬਾਲਾ ਤੇ ਭੂਤ ਕੋਲਾ ਕਲਾ ਦੇ ਰਵਾਇਤੀ ਸੱਭਿਆਚਾਰ ਨੂੰ ਜੀਵਨ 'ਚ ਲਿਆਉਂਦਾ ਹੈ। ਫ਼ਿਲਮ ਦੀ ਕਹਾਣੀ ਕਰਨਾਟਕ ਦੇ ਸੱਭਿਆਚਾਰ ਅਤੇ ਲੋਕਧਾਰਾ 'ਚ ਡੂੰਘੀਆਂ ਜੜ੍ਹਾਂ ਵਾਲੇ ਮਨੁੱਖ ਤੇ ਕੁਦਰਤ ਦੇ ਟਕਰਾਅ 'ਤੇ ਆਧਾਰਿਤ ਹੈ। ਅਜਿਹੀ ਸਥਿਤੀ 'ਚ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਣ ਲਈ ਫ਼ਿਲਮ ਨੂੰ ਪੂਰੇ ਭਾਰਤ 'ਚ 800 ਤੋਂ ਵੱਧ ਸਕ੍ਰੀਨਾਂ 'ਤੇ ਰਿਲੀਜ਼ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਅਦਾਕਾਰ ਮਨੋਜ ਵਾਜਪਾਈ ਸਟਾਰਰ 'ਕੋਰਟਰੂਮ' ਡਰਾਮਾ ਦੀ ਸ਼ੂਟਿੰਗ ਹੋਈ ਸ਼ੁਰੂ
NEXT STORY