ਐਂਟਰਟੇਨਮੈਂਟ ਡੈਸਕ– ਪ੍ਰਭਾਸ ਦੀ ਫ਼ਿਲਮ ‘ਸਾਲਾਰ : ਪਾਰਟ 1 – ਸੀਜ਼ਫਾਇਰ’ ਬਾਕਸ ਆਫਿਸ ’ਤੇ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਫ਼ਿਲਮ ਨੇ 3 ਦਿਨਾਂ ’ਚ ਇਸ ਸਾਲ ਦੀਆਂ ਵੱਡੀਆਂ ਫ਼ਿਲਮਾਂ ਨੂੰ ਪਛਾੜ ਦਿੱਤਾ ਹੈ।
‘ਸਾਲਾਰ’ ਨੇ 3 ਦਿਨਾਂ ’ਚ 402 ਕਰੋੜ ਰੁਪਏ ਕਮਾ ਲਏ ਹਨ, ਜੋ ਇਸ ਸਾਲ ਰਿਲੀਜ਼ ਹੋਈ ਕਿਸੇ ਵੀ ਭਾਰਤੀ ਫ਼ਿਲਮ ਦੀ ਸਭ ਤੋਂ ਵੱਡੀ ਵੀਕੈਂਡ ਕਲੈਕਸ਼ਨ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਫ਼ਿਲਮ ਨੂੰ ‘ਏ’ ਸਰਟੀਫਿਕੇਟ ਮਿਲਿਆ ਹੈ। ਭਾਵ ਇਸ ਨੂੰ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਨਹੀਂ ਦੇਖ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਅਰਬਾਜ਼ ਖ਼ਾਨ ਨੇ ਪ੍ਰੇਮਿਕਾ ਨਾਲ ਕਰਵਾਇਆ ਨਿਕਾਹ, ਸਾਂਝੀ ਕੀਤੀ ਲਾੜੀ ਦੀ ਪਹਿਲੀ ਝਲਕ
‘ਏ’ ਸਰਟੀਫਿਕੇਟ ਦੇ ਚੱਲਦਿਆਂ ਬਹੁਤ ਸਾਰੇ ਪਰਿਵਾਰ ਬੱਚਿਆਂ ਨਾਲ ਇਸ ਫ਼ਿਲਮ ਨੂੰ ਨਹੀਂ ਦੇਖ ਪਾ ਰਹੇ ਹਨ ਪਰ ਇਸ ਦੇ ਬਾਵਜੂਦ ਫ਼ਿਲਮ ਦੀ ਕਮਾਈ ’ਚ ਕੋਈ ਕਮੀ ਨਹੀਂ ਆ ਰਹੀ ਹੈ।
ਅੱਜ ਕ੍ਰਿਸਮਸ ਦਾ ਤਿਉਹਾਰ ਹੋਣ ਦੇ ਚੱਲਦਿਆਂ ਵੀ ਫ਼ਿਲਮ ਨੂੰ ਵੱਡਾ ਫ਼ਾਇਦਾ ਮਿਲੇਗਾ ਕਿਉਂਕਿ ਜਿਹੜੇ ਲੋਕ ਇਸ ਫ਼ਿਲਮ ਦਾ ਆਨੰਦ ਵੀਕੈਂਡ ’ਤੇ ਨਹੀਂ ਮਾਣ ਸਕੇ, ਉਹ ਹੁਣ ਕ੍ਰਿਸਮਸ ਵਾਲੇ ਦਿਨ ਇਸ ਫ਼ਿਲਮ ਨੂੰ ਦੇਖਣ ਦਾ ਮਨ ਬਣਾ ਰਹੇ ਹਨ।
ਦੱਸ ਦੇਈਏ ਕਿ ‘ਸਾਲਾਰ’ ਨੂੰ ‘ਕੇ. ਜੀ. ਐੱਫ.’ ਬਣਾਉਣ ਵਾਲੇ ਪ੍ਰਸ਼ਾਂਤ ਨੀਲ ਵਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ’ਚ ਪ੍ਰਭਾਸ ਤੋਂ ਇਲਾਵਾ ਪ੍ਰਿਥਵੀਰਾਜ ਸੁਕੁਮਾਰਨ, ਸ਼ਰੁਤੀ ਹਸਨ ਤੇ ਜਗਪਤੀ ਬਾਬੂ ਵਰਗੇ ਕਲਾਕਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਇਸ ਦੇ ਦੂਜੇ ਭਾਗ ਦੇ ਨਾਂ ਦਾ ਖ਼ੁਲਾਸਾ ਵੀ ਹੋ ਚੁੱਕਾ ਹੈ। ‘ਸਾਲਾਰ 2’ ਦਾ ਨਾਂ ‘ਸਾਲਾਰ : ਪਾਰਟ 2 – ਸ਼ੌਰਿਆਂਗਾ ਪਰਵਮ’ ਹੋਵੇਗਾ। ਹਾਲਾਂਕਿ ‘ਸਾਲਾਰ 2’ ਦੀ ਰਿਲੀਜ਼ ਡੇਟ ਨੂੰ ਲੈ ਕੇ ਫ਼ਿਲਮ ਦੀ ਟੀਮ ਵਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।
ਦਿਲਜੀਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਨੂੰ ਕੀਤਾ ਯਾਦ, ਕਿਹਾ- ਹੋਣਾ ਨੀ ਦਰਵੇਸ਼ ਕੋਈ ਮੇਰੇ ਦਸ਼ਮੇਸ਼ ਜਿਹਾ
NEXT STORY