ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਬੇਹੱਦ ਸ਼ਾਨਦਾਰ ਖ਼ਬਰ ਹੈ। ਦਰਅਸਲ, ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਹੁਣ, ਕਲਰਜ਼ ਨੇ ਸਾਰੀਆਂ ਮੁਸ਼ਕਲਾਂ ਨੂੰ ਰੋਕਦੇ ਹੋਏ ਆਫ਼ੀਸ਼ੀਅਲ ਅਨਾਊਂਸਮੈਂਟ ਕਰ ਦਿੱਤੀ ਹੈ ਕਿ ਸ਼ੋਅ ਦਾ ਪ੍ਰੀਮੀਅਰ ਕਦੋਂ ਹੋਣ ਵਾਲਾ ਹੈ। ਕਲਰਜ਼ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 'ਬਿੱਗ ਬੌਸ' ਦੇ 14ਵੇਂ ਸੀਜ਼ਨ ਦਾ ਗ੍ਰੈਂਡ ਪ੍ਰੀਮੀਅਰ ਅਗਲੇ ਮਹੀਨੇ ਦੀ 3 ਤਾਰੀਕ ਤੋਂ ਹੋਣ ਵਾਲਾ ਹੈ ਭਾਵ 3 ਅਕਤੂਬਰ 2020 ਨੂੰ।
ਕਲਰਜ਼ ਨੇ ਤਾਰੀਕ ਐਲਾਨ ਕਰਦੇ ਹੋਏ ਪ੍ਰੋਮੋ ਵੀ ਜਾਰੀ ਕੀਤਾ ਹੈ, ਜਿਸ 'ਚ ਸਲਮਾਨ ਖ਼ਾਨ ਸ਼ੋਅ ਬਾਰੇ ਦੱਸ ਰਹੇ ਹਨ। ਹੁਣ ਤਕ ਸ਼ੋਅ ਦੀ ਥੀਮ ਨੂੰ ਲੈ ਕੇ ਕੁਝ ਸਾਫ਼ ਨਹੀਂ ਹੋਇਆ ਹੈ ਪਰ ਸ਼ੋਅ ਨੂੰ ਐਲਾਨ ਕਰਦੇ ਹੋਏ ਟੈਗਲਾਈਨ 'ਚ ਲਿਖਿਆ ਗਿਆ ਹੈ ਕਿ ਹੁਣ 2020 ਦੀ ਹਰ ਸਮੱਸਿਆ ਨੂੰ ਚਕਨਾਚੂਰ ਕਰਨ ਦਾ ਸਮਾਂ ਆ ਗਿਆ ਹੈ। ਇਸ ਨਾਲ ਲੱਗਦਾ ਹੈ ਕਿ 'ਬਿੱਗ ਬੌਸ' ਦਾ ਇਹ ਸੀਜ਼ਨ ਵਰਤਮਾਨ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਹੈ।
ਪ੍ਰੋਮੋ 'ਚ ਦਿਖ ਰਿਹਾ ਹੈ ਕਿ ਸਭ ਤੋਂ ਪਹਿਲਾਂ ਸਲਮਾਨ ਖ਼ਾਨ ਦਿਖਾਈ ਦਿੰਦਾ ਹੈ, ਜੋ ਬੇੜੀਆਂ 'ਚ ਬੰਨ੍ਹੇ ਹੋਏ ਹਨ ਅਤੇ ਉਨ੍ਹਾਂ ਦੇ ਮੂੰਹ 'ਤੇ ਮਾਸਕ ਲੱਗਾ ਹੋਇਆ ਹੈ। ਉਹ ਪਹਿਲਾਂ ਮਾਸਕ ਹਟਾਉਂਦੇ ਹਨ ਅਤੇ ਫਿਰ ਆਪਣੀਆਂ ਬੇੜੀਆਂ ਨੂੰ ਵੀ ਤੋੜਦੇ ਹਨ। ਇਸ ਨਾਲ ਪਤਾ ਲੱਗਦਾ ਹੈ ਕਿ ਇਹ ਕੋਰੋਨਾ ਵਾਇਰਸ ਨਾਲ ਜੋੜਿਆ ਗਿਆ ਹੈ, ਜਿਸ 'ਚ ਮਾਸਕ ਅਤੇ ਤਾਲਾਬੰਦੀ ਨੂੰ ਦੂਰ ਕਰਨ ਵੱਲ ਇਸ਼ਾਰਾ ਕੀਤਾ ਗਿਆ ਹੈ। ਨਾਲ ਹੀ ਸਲਮਾਨ ਵੀ 2020 ਨੂੰ ਜਵਾਬ ਦੇਣ ਦੀ ਗੱਲ ਕਹਿ ਰਹੇ ਹਨ। ਨਾਲ ਹੀ ਇਸ ਪ੍ਰੋਮੋ 'ਚ ਹਰ ਸੀਨ ਉਲਟਾ ਦੀ ਗੱਲ ਵੀ ਕੀਤੀ ਜਾ ਰਹੀ ਹੈ, ਇਸ ਨਾਲ ਜੋੜ ਕੇ ਵੀ ਸ਼ੋਅ 'ਚ ਕੁਝ ਨਵਾਂ ਹੋ ਸਕਦਾ ਹੈ। ਹੁਣ ਇਹ ਤਾਂ ਹੋਲੀ-ਹੋਲੀ ਪਤਾ ਲੱਗ ਜਾਵੇਗਾ ਕਿ ਸ਼ੋਅ ਦੀ ਥੀਮ ਕਿਹੋ ਜਿਹੀ ਹੋਵੇਗੀ ਅਤੇ ਸ਼ੋਅ 'ਚ ਕੌਣ-ਕੌਣ ਸ਼ਾਮਿਲ ਹੋਵੇਗਾ। ਇਸ ਲਈ ਥੋੜ੍ਹਾ ਸਮਾਂ ਇੰਤਜ਼ਾਰ ਕਰਨਾ ਹੋਵੇਗਾ ਪਰ ਇਹ ਤੈਅ ਹੋ ਗਿਆ ਹੈ ਕਿ 'ਬਿੱਗ ਬੌਸ' ਦੀ ਟੀਮ 3 ਅਕਤੂਬਰ ਤੋਂ ਫੁੱਲ ਇੰਟਰਟੇਨਮੈਂਟ ਲੈ ਕੇ ਆ ਰਹੀ ਹੈ।
ਦਿਲਜੀਤ ਦੋਸਾਂਝ ਤੇ ਐਮੀ ਵਿਰਕ ਸਣੇ ਕਿਸਾਨਾਂ ਦੇ ਹੱਕ ਲਈ ਅੱਗੇ ਆਏ ਇਹ ਪੰਜਾਬੀ ਕਲਾਕਾਰ
NEXT STORY