ਚੰਡੀਗੜ੍ਹ (ਬਿਊਰੋ)– 26 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਫ਼ਿਲਮ ‘ਅੰਤਿਮ’ ’ਚ ਸਲਮਾਨ ਖ਼ਾਨ ਨੇ ਸਰਦਾਰ ਪੁਲਸ ਵਾਲੇ ਦਾ ਰੋਲ ਨਿਭਾਇਆ ਹੈ। ਸਲਮਾਨ ਨੇ ਕਿਹਾ ਕਿ ਪੱਗ ਬੰਨ੍ਹਣ ’ਚ ਪਹਿਲਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਈ ਸੀ, ਜੋ ਕਿ ਚਾਰ-ਪੰਜ ਦਿਨਾਂ ’ਚ ਖ਼ਤਮ ਹੋ ਗਈ। ਇਸ ਮੌਕੇ ਸਲਮਾਨ ਖ਼ਾਨ ਨੇ ਕਿਹਾ ਕਿ ਜਦੋਂ ਪੱਗ ਬੰਨ੍ਹਣੀ ਆ ਗਈ ਤਾਂ ਉਸ ਤੋਂ ਬਾਅਦ ਉਸ ਦੀ ਇੱਜ਼ਤ ਕਰਨਾ ਮੁਸ਼ਕਿਲ ਲੱਗਾ।
ਸਲਮਾਨ ਖ਼ਾਨ ਫ਼ਿਲਮ ‘ਅੰਤਿਮ’ ਦੀ ਪ੍ਰਮੋਸ਼ਨ ਲਈ ਮੰਗਲਵਾਰ ਨੂੰ ਸ਼ਹਿਰ ਪੁੱਜੇ, ਜਿਥੇ ਫ਼ਿਲਮ ਦੇ ਤਜਰਬੇ ਨੂੰ ਸਾਂਝਾ ਕਰਨ ਤੋਂ ਬਾਅਦ ਸਲਮਾਨ ਖ਼ਾਨ ਨੇ ਦੱਸਿਆ ਕਿ ਫ਼ਿਲਮ ’ਚ ਉਨ੍ਹਾਂ ਨੂੰ ਇਕ ਦ੍ਰਿਸ਼ ’ਚ ਪੱਗ ਨੂੰ ਉਤਾਰ ਕੇ ਇਕ ਮ੍ਰਿਤਕ ਕੁੜੀ ਦੇ ਸਰੀਰ ਨੂੰ ਢਕਣਾ ਸੀ।
ਉਸ ਸਮੇਂ ਪੱਗ ਉਤਾਰਨਾ ਤੇ ਇੱਜ਼ਤ ਦੇ ਨਾਲ ਕਿਸੇ ਦੇ ਸਰੀਰ ਨੂੰ ਢਕਣਾ ਉਨ੍ਹਾਂ ਲਈ ਮੁਸ਼ਕਿਲ ਸੀ ਕਿਉਂਕਿ ਫ਼ਿਲਮ ’ਚ ਉਨ੍ਹਾਂ ਨੂੰ ਦੋ ਕੰਮ ਇਕੱਠੇ ਕਰਨੇ ਸਨ। ਪਹਿਲਾਂ ਇਕ ਕੁੜੀ ਦੀ ਇੱਜ਼ਤ ਬਚਾਉਣੀ ਸੀ ਤੇ ਦੂਜਾ ਉਨ੍ਹਾਂ ਨੂੰ ਪੱਗ ਦੀ ਇੱਜ਼ਤ ਵੀ ਬਚਾਅ ਕੇ ਰੱਖਣੀ ਸੀ, ਉਨ੍ਹਾਂ ਨੂੰ ਅਜਿਹਾ ਦ੍ਰਿਸ਼ ਕਰਨ ’ਚ ਜ਼ਿਆਦਾ ਸਮਾਂ ਲੱਗਾ।
ਫ਼ਿਲਮ ਦੇ ਰੋਲ ’ਤੇ ਸਲਮਾਨ ਖ਼ਾਨ ਨੇ ਦੱਸਿਆ ਕਿ ਇਹ ਫ਼ਿਲਮ ਮਰਾਠੀ ਫ਼ਿਲਮ ਤੋਂ ਪ੍ਰਭਾਵਿਤ ਹੈ। ਇਸ ਨੂੰ ਬਿਹਤਰੀਨ ਲੋਕਲ ਟੱਚ ਦੇਣ ਲਈ ਚੰਡੀਗੜ੍ਹ ਤੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਨੂੰ ਚੁਣਿਆ ਗਿਆ ਸੀ ਪਰ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਨੇ ਰੋਕ ਲਿਆ ਤੇ ਸਾਰੀ ਸ਼ੂਟਿੰਗ ਪੁਣੇ ’ਚ ਹੋਈ। ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮਾਂ ’ਚ ਸਥਾਨਕ ਟੱਚ ਦੇਣਾ ਬਹੁਤ ਜ਼ਰੂਰੀ ਹੈ ਪਰ ਕੋਰੋਨਾ ਮਹਾਮਾਰੀ ਨੇ ਅਜਿਹਾ ਹੋਣਾ ਨਹੀਂ ਦਿੱਤਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿਧਾਰਥ ਦੀ ਮੌਤ ਤੋਂ ਬਾਅਦ ਹੁਣ ਸ਼ਹਿਨਾਜ਼ ਨੂੰ ਮਿਲਿਆ ਨਵਾਂ ਸਾਥ, ਖੁਸ਼ਨੁਮਾ ਪਲਾਂ ਦੀ ਵੀਡੀਓ ਵਾਇਰਲ
NEXT STORY