ਮੁੰਬਈ (ਬਿਊਰੋ)– ਸਾਲ 2009 ’ਚ ਆਈ ਸਲਮਾਨ ਖ਼ਾਨ ਦੀ ਫ਼ਿਲਮ ‘ਵਾਂਟੇਡ’, 2020 ’ਚ ਬਣ ਕੇ ਆ ਗਈ ਹੈ ‘ਰਾਧੇ’। ਯਾਨੀ ਸਲਮਾਨ ਖ਼ਾਨ ਤੇ ਪ੍ਰਭੂਦੇਵਾ ਨੇ ਪੁਰਾਣੀ ਸ਼ਰਾਬ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ। ਇਥੇ ਕੁਝ ਨਵਾਂ ਨਹੀਂ ਹੈ ਪਰ ਪੁਰਾਣੇ ਨੂੰ ਨਵੇਂ ਜ਼ਮਾਨੇ ਦੇ ਤੜਕੇ ’ਚ ਪਾ ਦਿੱਤਾ ਗਿਆ ਹੈ। ਪ੍ਰਭੂਦੇਵਾ ਨੇ ਇਸ ਫ਼ਿਲਮ ’ਚ ਤਾਮਿਲ ਤੇ ਤੇਲਗੂ ਫ਼ਿਲਮਾਂ ਦੇ ਲਟਕੇ-ਝਟਕੇ ਲਗਾਏ ਹਨ। ਇਸ ਵਾਰ ਈਦ ’ਤੇ ਫ਼ਿਲਮ ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਹੋਈ ਹੈ ਨਾ ਕਿ ਸਿਨੇਮਾਘਰਾਂ ’ਚ। ਕੋਰੋਨਾ ਮਹਾਮਾਰੀ ਕਾਰਨ ਲੋਕ ਘਰਾਂ ’ਚ ਹਨ। ਅਜਿਹੇ ’ਚ ਕੀ ਉਹ ਸੀਟੀ ਮਾਰ ਐਂਟਰਟੇਨਮੈਂਟ ਘਰ ਬੈਠੇ ਲੋਕਾਂ ਨੂੰ ਮਿਲੇਗਾ?
ਇਹ ਖ਼ਬਰ ਵੀ ਪੜ੍ਹੋ : ਖ਼ਾਲਸਾ ਏਡ ਨਾਲ ਮਿਲ ਪਰਮੀਸ਼ ਵਰਮਾ ਕੋਰੋਨਾ ਮਰੀਜ਼ਾਂ ਦੀ ਕਰਨਗੇ ਸੇਵਾ, ਵੀਡੀਓ ਕੀਤੀ ਸਾਂਝੀ
ਸਲਮਾਨ ਖ਼ਾਨ ਨੇ ਬਤੌਰ ਨਿਰਮਾਤਾ ਤੇ ਕਲਾਕਾਰ ਆਪਣੀਆਂ ਕੋਸ਼ਿਸ਼ਾਂ ਪੂਰੀਆਂ ਕੀਤੀਆਂ ਹਨ ਪਰ ਘਰ ਬੈਠੇ ਲੋਕਾਂ ਕੋਲ ਮਨੋਰੰਜਨ ਦੇ ਬਹੁਤ ਸਾਰੇ ਵਿਕਲਪ ਹੁੰਦੇ ਹਨ। ਦਿਸ਼ਾ ਪਾਟਨੀ ਦੀ ਸਲਮਾਨ ਖ਼ਾਨ ਨਾਲ ਜੋੜੀ ਬਣੀ ਹੈ। ਰਣਦੀਪ ਹੁੱਡਾ ਫ਼ਿਲਮ ਦਾ ਮੁੱਖ ਵਿਲੇਨ ਹੈ ਪਰ ਉਹ ਆਪਣੇ ਅੰਦਾਜ਼ ’ਚ ਨਾ ਹੋ ਕੇ ਨਾਟਕੀ ਬਣ ਗਿਆ ਹੈ।
ਕੀ ਹੈ ਕਹਾਣੀ?
‘ਦਬੰਗ’ ਤੋਂ ਬਾਅਦ ਸਲਮਾਨ ਇਕ ਵਾਰ ਫਿਰ ਪੁਲਸ ਮੁਲਾਜ਼ਮ ਬਣ ਗਏ ਹਨ। ਉਹ ‘ਰਾਧੇ’ ਨਾਂ ਦੇ ਇਕ ਐਨਕਾਊਂਟਰ ਮਾਹਿਰ ਵੀ ਹਨ। ਮੁੰਬਈ ’ਚ ਡਰੱਗ ਮਾਫੀਆ ਦੀ ਦਹਿਸ਼ਤ ਹੈ, ਰਾਧੇ ਇਸ ਨਾਲ ਕਿਵੇਂ ਨਜਿੱਠਦਾ ਹੈ? ਇਹ ਫ਼ਿਲਮ ਦੀ ਮੁੱਖ ਕਹਾਣੀ ਹੈ। ਨਾਲ ਹੀ ਰਾਧੇ ਦਾ ਆਪਣੇ ਬੌਸ ਅਵਿਨਾਸ਼ ਯਾਨੀ ਜੈਕੀ ਸ਼ਰਾਫ ਦੀ ਭੈਣ ਦਿਆ ਯਾਨੀ ਦਿਸ਼ਾ ਪਾਟਨੀ ਨਾਲ ਰੋਮਾਂਸ ਵਿਚ-ਵਿਚ ’ਚ ਚੱਲਦਾ ਰਹਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਵੇਤਾ ਤਿਵਾਰੀ ਤੇ ਪਤੀ ਅਭਿਨਵ ਕੋਹਲੀ ਦੀ ਲੜਾਈ ’ਤੇ ਮਹਿਲਾ ਕਮਿਸ਼ਨ ਸਖ਼ਤ, DGP ਨੂੰ ਕੀਤੀ ਦਖ਼ਲ ਦੇਣ ਦੀ ਮੰਗ
‘ਵਾਂਟੇਡ’ ਦੀ ਤਰ੍ਹਾਂ ਇਥੇ ਵੀ ਮਜ਼ੇਦਾਰ ਡਾਇਲਾਗਸ, ਕਾਮੇਡੀ ਵਾਲੇ ਦ੍ਰਿਸ਼, ਛੋਟੇ-ਛੋਟੇ ਕੱਪੜਿਆਂ ’ਚ ਹੀਰੋਇਨ ਤੇ ਸਲਮਾਨ ਖ਼ਾਨ ਦਾ ਉਹੀ ਭਾਈ ਵਾਲਾ ਅੰਦਾਜ਼, ਪਰ ਕੀ ਲੋਕ ਸੀਟੀ ਮਾਰਨਗੇ, ਇਸ ਦੀ ਗਾਰੰਟੀ ਨਹੀਂ। ਫ਼ਿਲਮ ’ਚ ਸਲਮਾਨ ਅੱਜ ਦੇ ਯੁੱਗ ’ਚ ਇਕ ਪੁਰਾਣੀ ਕਹਾਣੀ ਸੁਣਾ ਰਹੇ ਹਨ।
ਫ਼ਿਲਮ ’ਚ ਨੇ ਬਿੱਗ ਬੌਸ ਦੇ ਕਈ ਸਿਤਾਰੇ
ਸਲਮਾਨ ਨੇ ਆਪਣੇ ਸ਼ੋਅ ਬਿੱਗ ਬੌਸ ਦੇ ਕਈ ਲੋਕਾਂ ਨੂੰ ਫ਼ਿਲਮ ’ਚ ਮੌਕਾ ਦਿੱਤਾ ਹੈ, ਜਿਵੇਂ ਗੌਤਮ ਗੁਲਾਟੀ, ਪ੍ਰਵੇਸ਼ ਰਾਣਾ ਆਦਿ। ਮਤਲਬ ਕਿ ਖਿੱਚੜੀ ’ਚ ਹਰ ਕਿਸਮ ਦੇ ਮਸਾਲੇ ਹੁੰਦੇ ਹਨ, ਜੋ ਕਈ ਵਾਰ ਖਿੱਚੜੀ ਦਾ ਸੁਆਦ ਵਿਗਾੜ ਦਿੰਦੇ ਹਨ।
ਪਿਛਲੇ ਡੇਢ ਸਾਲ ’ਚ ਤਾਲਾਬੰਦੀ ’ਚ ਘਰ ਬੈਠੇ ਪਹਿਲੀ ਵਾਰ ਇਕ ਵੱਡੇ ਬਜਟ ਦੀ ਫ਼ਿਲਮ, ਜਿਸ ’ਚ ਸਲਮਾਨ ਖ਼ਾਨ ਹਨ, ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਹੋਈ ਹੈ, ਜੋ ਲੱਗਦਾ ਹੈ ਸਹੀ ਫ਼ੈਸਲਾ ਹੈ।
ਨੋਟ– ਤੁਸੀਂ ਇਸ ਫ਼ਿਲਮ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।
ਫ਼ਿਲਮਾਂ ਫਲਾਪ ਪਰ ਫਿਰ ਵੀ ਐਸ਼ ਕਰਦੀਆਂ ਨੇ ਬਾਲੀਵੁੱਡ ਦੀਆਂ ਇਹ ਖ਼ੂਬਸੂਰਤ ਹਸੀਨਾਵਾਂ
NEXT STORY