ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਅਤੇ ਕਰੀਨਾ ਕਪੂਰ ਦੇ ਪਤੀ ਸੈਫ ਅਲੀ ਖਾਨ 'ਤੇ ਵੀਰਵਾਰ ਸਵੇਰੇ 4 ਵਜੇ ਹਮਲਾ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰ ਇੱਥੇ ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਬਾਰੇ ਦੱਸ ਰਹੇ ਹਾਂ। ਸੈਫ ਤੋਂ ਪਹਿਲਾਂ ਕੌਣ ਅਜਿਹੀ ਘਟਨਾ ਦਾ ਸ਼ਿਕਾਰ ਹੋਇਆ ਹੈ।
ਸਲਮਾਨ ਖਾਨ
ਇਸ ਸੂਚੀ ਵਿੱਚ ਪਹਿਲਾ ਨਾਮ ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖਾਨ ਦਾ ਹੈ। ਜਿਸਦੇ ਘਰ 'ਤੇ ਕੁਝ ਮਹੀਨੇ ਪਹਿਲਾਂ ਦੋ ਲੋਕਾਂ ਨੇ ਗੋਲੀਬਾਰੀ ਕੀਤੀ ਸੀ। ਹਾਲਾਂਕਿ ਸਲਮਾਨ ਉਸ ਸਮੇਂ ਆਪਣੇ ਘਰ ਮੌਜੂਦ ਨਹੀਂ ਸਨ।
ਰਿਪੋਰਟਾਂ ਅਨੁਸਾਰ ਸਲਮਾਨ 'ਤੇ ਹਮਲਾ ਕਰਨ ਵਾਲੇ ਲੋਕ ਲਾਰੈਂਸ ਗੈਂਗ ਨਾਲ ਜੁੜੇ ਹੋਏ ਸਨ। ਜਿਨ੍ਹਾਂ ਨੇ ਬਾਂਦਰਾ ਵਿੱਚ ਅਦਾਕਾਰ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਹਵਾ ਵਿੱਚ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ। ਤੁਹਾਨੂੰ ਦੱਸ ਦੇਈਏ ਕਿ ਹੁਣ ਸੁਰੱਖਿਆ ਲਈ ਅਦਾਕਾਰ ਦੇ ਘਰ ਦੀ ਬਾਲਕੋਨੀ 'ਤੇ ਬੁਲੇਟਪਰੂਫ ਸ਼ੀਸ਼ਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ-ਚਾਹਲ ਨਾਲ ਤਲਾਕ ਦੀਆਂ ਅਫਵਾਹਾਂ ਵਿਚਾਲੇ ਪਹਿਲੀ ਵਾਰ ਸਪਾਟ ਹੋਈ ਧਨਸ਼੍ਰੀ ਵਰਮਾ
ਸੋਨੂੰ ਨਿਗਮ
ਬਾਲੀਵੁੱਡ ਗਾਇਕ ਸੋਨੂੰ ਨਿਗਮ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਦਰਅਸਲ ਗਾਇਕ 'ਤੇ ਇੱਕ ਸੰਗੀਤ ਪ੍ਰੋਗਰਾਮ ਦੌਰਾਨ ਹਮਲਾ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ।
ਸੋਨੂੰ ਨਿਗਮ
ਬਾਲੀਵੁੱਡ ਗਾਇਕ ਸੋਨੂੰ ਨਿਗਮ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਦਰਅਸਲ ਗਾਇਕ 'ਤੇ ਇੱਕ ਸੰਗੀਤ ਪ੍ਰੋਗਰਾਮ ਦੌਰਾਨ ਹਮਲਾ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਇਸ ਬਾਲੀਵੁੱਡ ਫਿਲਮ ਨੇ ਵੇਚੀਆਂ ਸਨ 30 ਕਰੋੜ ਟਿਕਟਾਂ, 'ਪੁਸ਼ਪਾ 2' ਵੀ ਨਹੀਂ ਤੋੜ ਪਾਈ ਰਿਕਾਰਡ
ਆਦਿਤਿਆ ਨਾਰਾਇਣ
ਸੋਨੂੰ ਨਿਗਮ ਤੋਂ ਇਲਾਵਾ ਗਾਇਕ ਅਤੇ ਹੋਸਟ ਆਦਿਤਿਆ ਨਾਰਾਇਣ 'ਤੇ ਵੀ ਹਮਲਾ ਹੋਇਆ ਹੈ। ਇਹ ਮਾਮਲਾ ਸਾਲ 2023 ਦਾ ਹੈ। ਕੰਸਰਟ ਦੌਰਾਨ ਇੱਕ ਵਿਅਕਤੀ ਨੇ ਆਦਿਤਿਆ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਆਦਿਤਿਆ ਨਾਰਾਇਣ ਮਸ਼ਹੂਰ ਬਾਲੀਵੁੱਡ ਗਾਇਕ ਉਦਿਤ ਨਾਰਾਇਣ ਦੇ ਪੁੱਤਰ ਹਨ। ਜਿਨ੍ਹਾਂ ਨੇ ਫਿਲਮਾਂ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ। ਪਰ ਉਹ ਫਲਾਪ ਰਹੇ ਸਨ।
ਇਹ ਵੀ ਪੜ੍ਹੋ- ਦਿਲ ਦਾ ਦੌਰਾ ਪੈਣ ਕਾਰਨ ਹੋਇਆ ਮਸ਼ਹੂਰ ਅਦਾਕਾਰ ਦਾ ਦਿਹਾਂਤ
ਸੈਫ ਅਲੀ ਖਾਨ ਦੀ ਗੱਲ ਕਰੀਏ ਤਾਂ, ਕੱਲ੍ਹ ਰਾਤ ਕੁਝ ਲੁਟੇਰੇ ਉਸਦੇ ਮੁੰਬਈ ਵਾਲੇ ਘਰ ਵਿੱਚ ਦਾਖਲ ਹੋਏ। ਜਿਨ੍ਹਾਂ ਨੇ ਸੈਫ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਰਿਪੋਰਟਾਂ ਅਨੁਸਾਰ ਸੈਫ 'ਤੇ 6 ਵਾਰ ਹਮਲਾ ਹੋਇਆ। ਇਸ ਵੇਲੇ ਉਹ ਹਸਪਤਾਲ ਵਿੱਚ ਹਨ ਅਤੇ ਖ਼ਤਰੇ ਤੋਂ ਬਾਹਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੈਫ ਅਲੀ ਖ਼ਾਨ 'ਤੇ ਹਮਲਾ ਕਰਨ ਵਾਲੇ ਦਾ ਪਰਦਾਫਾਸ਼, ਸਾਹਮਣੇ ਆਈ ਪਹਿਲੀ ਤਸਵੀਰ
NEXT STORY