ਮੁੰਬਈ (ਬਿਊਰੋ)– ਭਾਰਤ ’ਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਹਰ ਦਿਨ ਲੱਖਾਂ ਕੇਸ ਸਾਹਮਣੇ ਆ ਰਹੇ ਹਨ। ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਵੀ ਇਸ ਸਥਿਤੀ ’ਚ ਹਰ ਇਕ ਦੀ ਮਦਦ ਲਈ ਅੱਗੇ ਆਏ ਹਨ। ਸਲਮਾਨ ਖ਼ਾਨ ਵੀ ਲੰਬੇ ਸਮੇਂ ਤੋਂ ਲੋਕਾਂ ਦੀ ਮਦਦ ਕਰ ਰਹੇ ਹਨ ਤੇ ਇਸ ਦੌਰਾਨ ਉਨ੍ਹਾਂ ਨੇ ਤੇ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ ਨੇ ਕੋਵਿਡ ਰਿਲੀਫ ਕਰਮਚਾਰੀਆਂ ਦਾ ਸਮਰਥਨ ਕਰਨ ਤੇ ਆਕਸੀਜਨ ਸਿਲੰਡਰ, ਕੰਸਨਟ੍ਰੇਟਰਜ਼ ਤੇ ਵੈਂਟੀਲੇਟਰਾਂ ਲਈ ਦਾਨ ਦੇਣ ਦਾ ਵਾਅਦਾ ਕੀਤਾ ਹੈ। ਇਹ ਸਭ ਸਲਮਾਨ ਦੀ ਫ਼ਿਲਮ ‘ਰਾਧੇ’ ਦੇ 13 ਮਈ ਨੂੰ ਮਲਟੀ ਪਲੇਟਫਾਰਮ ’ਤੇ ਰਿਲੀਜ਼ ਹੋਏ ਮਾਲੀਏ ਤੋਂ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਵੈਕਸੀਨ ਦੌਰਾਨ ਸੰਗੀਤਕਾਰ ਸਚਿਨ ਆਹੂਜਾ ਨੇ ਨਹੀਂ ਰੱਖੀ ਸੋਸ਼ਲ ਡਿਸਟੈਂਸਿੰਗ, ਲੋਕਾਂ ਨੇ ਕੁਮੈਂਟਾਂ ’ਚ ਆਖੀਆਂ ਇਹ ਗੱਲਾਂ
ਦੱਸਣਯੋਗ ਹੈ ਕਿ ‘ਰਾਧੇ’ ਸਿਨੇਮਾਘਰਾਂ, ਜ਼ੀ ਪੇ ਦੇ ਸਾਰੀਆਂ ਪੇਡ ਸਰਵਿਸਿਜ਼ ਜੀ ਪਲੈਕਸ ਤੇ ਭਾਰਤ ਦੇ ਲੀਡਿੰਗ ਓ. ਟੀ. ਟੀ. ਪਲੇਟਫਾਰਮ ਜ਼ੀ5 ਵਰਗੀਆਂ ’ਤੇ ਰਿਲੀਜ਼ ਹੋਵੇਗੀ। ਜ਼ੀ ਤੇ ਸਲਮਾਨ ਖ਼ਾਨ ਫ਼ਿਲਮਜ਼ ਐਂਟਰਟੇਨਮੈਂਟ ਇਕੋਸਿਸਟਮ ਤੇ ਪੂਰੇ ਮੀਡੀਆ ’ਚ ਕੰਮ ਕਰਨ ਵਾਲੇ ਦਿਹਾੜੀ ਮਜ਼ਦੂਰਾਂ ਦੇ ਪਰਿਵਾਰ ਨੂੰ ਵੀ ਸੁਪੋਰਟ ਕਰਨਗੇ।
ਜ਼ੀ ਕੰਪਨੀ ਦੇ ਬੁਲਾਰੇ ਨੇ ਕਿਹਾ, ‘ਅਸੀਂ ਸਿਰਫ ਆਪਣੇ ਦਰਸ਼ਕਾਂ ਦਾ ਮਨੋਰੰਜਨ ਨਹੀਂ ਕਰਨਾ ਚਾਹੁੰਦੇ, ਬਲਕਿ ਇਕ ਸਾਕਾਰਾਤਮਕ ਤਬਦੀਲੀ ਲਿਆਉਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਫਿਲਮ ‘ਰਾਧੇ’ ਦੀ ਰਿਲੀਜ਼ ਨਾਲ ਲੋਕਾਂ ਦੀ ਮਦਦ ਕੀਤੀ ਜਾਵੇ।’
‘ਰਾਧੇ’ ਸਲਮਾਨ ਦੀ ਹੁਣ ਤੱਕ ਦੀ ਸਭ ਤੋਂ ਛੋਟੀ ਫ਼ਿਲਮ ਹੋਵੇਗੀ। ਖ਼ਬਰਾਂ ਅਨੁਸਾਰ ਸਲਮਾਨ ਖ਼ਾਨ ਸਟਾਰਰ ‘ਰਾਧੇ’ ਦਾ ਰਨ ਟਾਈਮ ਸਿਰਫ 114 ਮਿੰਟ ਹੈ, ਯਾਨੀ 1 ਘੰਟਾ 54 ਮਿੰਟ ’ਚ ਫ਼ਿਲਮ ਖ਼ਤਮ ਹੋ ਜਾਵੇਗੀ। ਇਸ ਵਜ੍ਹਾ ਨਾਲ ਇਹ ਸਲਮਾਨ ਖ਼ਾਨ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਛੋਟੀ ਫ਼ਿਲਮ ਦੱਸੀ ਜਾ ਰਹੀ ਹੈ।
ਹਾਲਾਂਕਿ ‘ਰਾਧੇ’ ਸਿਰਫ 1 ਘੰਟਾ 54 ਮਿੰਟ ਦੀ ਹੈ ਜਾਂ ਨਹੀਂ, ਨਿਰਮਾਤਾਵਾਂ ਨੇ ਇਸ ’ਤੇ ਕੋਈ ਅਧਿਕਾਰਤ ਮੋਹਰ ਨਹੀਂ ਲਗਾਈ ਹੈ। ਫ਼ਿਲਮ ’ਚ ਦਿਸ਼ਾ ਪਾਟਨੀ, ਰਣਦੀਪ ਹੁੱਡਾ ਤੇ ਜੈਕੀ ਸ਼ਰਾਫ ਸਲਮਾਨ ਦੇ ਨਾਲ ਮੁੱਖ ਭੂਮਿਕਾ ’ਚ ਹਨ। ਪ੍ਰਭੂ ਦੇਵਾ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 13 ਮਈ ਨੂੰ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਅਜੇ ਦੇਵਗਨ ਦੀ ਫ਼ਿਲਮ 'ਦ੍ਰਿਸ਼ਯਮ 2' ਨੂੰ ਲੈ ਕੇ ਭਖਿਆ ਵਿਵਾਦ, ਜਾਣੋ ਕੀ ਹੈ ਮਾਮਲਾ
NEXT STORY