ਮੁੰਬਈ (ਏਜੰਸੀ)- 'ਬਿੱਗ ਬੌਸ 20' ਦੇ 'ਵੀਕੈਂਡ ਕਾ ਵਾਰ' ਐਪੀਸੋਡ ਦੌਰਾਨ, ਸਲਮਾਨ ਖਾਨ ਉਨ੍ਹਾਂ ਲੋਕਾਂ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਨਜ਼ਰ ਆਏ ਜੋ ਕਲਾਕਾਰਾਂ ਦੇ ਲੁੱਕ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਕਰਦੇ ਹਨ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਸਖ਼ਤ ਆਲੋਚਨਾ ਕੀਤੀ ਜੋ ਗਰਭ-ਅਵਸਥਾ ਤੋਂ ਬਾਅਦ ਭਾਰ ਵਧਣ ਕਾਰਨ ਅਦਾਕਾਰਾਂ 'ਤੇ ਨਿਸ਼ਾਨਾ ਸਾਧਦੇ ਹਨ। ਇਸ ਨੂੰ ਉਨ੍ਹਾਂ ਇੰਟਰਨੈੱਟ ਉਪਭੋਗਤਾਵਾਂ 'ਤੇ ਕੀਤੀ ਗਈ ਟਿੱਪਣੀ ਵਜੋਂ ਦੇਖਿਆ ਜਾ ਰਿਹਾ ਹੈ ਜੋ ਅਦਾਕਾਰਾ ਕੈਟਰੀਨਾ ਕੈਫ ਨੂੰ ਉਨ੍ਹਾਂ ਦੇ ਸਰੀਰਕ ਦਿੱਖ (ਬਾਡੀ-ਸ਼ੇਮਿੰਗ) ਕਾਰਨ ਨਿਸ਼ਾਨਾ ਬਣਾ ਰਹੇ ਹਨ।
ਹਾਲ ਹੀ ਵਿੱਚ, ਕੈਟਰੀਨਾ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਅੰਬਾਨੀ ਪਰਿਵਾਰ ਦੇ ਗਣਪਤੀ ਜਸ਼ਨਾਂ ਵਿੱਚ ਸ਼ਾਮਲ ਹੋਈ ਸੀ, ਜਿਸ ਤੋਂ ਬਾਅਦ ਯੂਜ਼ਰਸ ਨੇ ਉਨ੍ਹਾਂ ਦੇ ਬੇਟੇ ਵਿਹਾਨ ਦੇ ਜਨਮ ਤੋਂ ਬਾਅਦ ਵਧੇ ਭਾਰ ਬਾਰੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। 'ਵੀਕੈਂਡ ਕਾ ਵਾਰ' ਐਪੀਸੋਡ ਦੌਰਾਨ, ਸਲਮਾਨ ਨੇ ਪ੍ਰਤੀਯੋਗੀਆਂ 'ਸਕਾਊਟ ਓਪੀ' ਅਤੇ 'ਅਰਿਸ਼ਫਾ ਖਾਨ' ਵਿਚਕਾਰ ਚੱਲ ਰਹੇ ਮੁੱਦੇ 'ਤੇ ਗੱਲ ਕੀਤੀ। ਹਫ਼ਤੇ ਦੇ ਸ਼ੁਰੂ ਵਿੱਚ, ਇੱਕ ਟਾਸਕ ਦੌਰਾਨ ਅਰਿਸ਼ਫਾ ਨਾਲ ਝਗੜੇ ਤੋਂ ਬਾਅਦ, ਸਕਾਊਟ ਓਪੀ ਨੇ ਆਪਣੀ ਯੂਟਿਊਬ ਅਤੇ ਗੇਮਿੰਗ ਕਮਿਊਨਿਟੀ ਨੂੰ ਕਿਹਾ ਸੀ, "ਖਤਮ ਕਰ ਦਿਓ ਇਸਨੂੰ"।
ਇਸ ਘਟਨਾ ਦਾ ਜ਼ਿਕਰ ਕਰਦੇ ਹੋਏ, ਸਲਮਾਨ ਨੇ ਦੱਸਿਆ ਕਿ ਕਿਵੇਂ ਯੂਜ਼ਰਸ ਲਈ ਸਕ੍ਰੀਨ ਦੇ ਪਿੱਛੇ ਲੁਕ ਕੇ ਲੋਕਾਂ ਦੇ ਲੁੱਕ 'ਤੇ ਟਿੱਪਣੀਆਂ ਕਰਕੇ ਉਨ੍ਹਾਂ ਨੂੰ ਟ੍ਰੋਲ ਕਰਨਾ ਇੱਕ ਰੁਝਾਨ ਬਣਦਾ ਜਾ ਰਿਹਾ ਹੈ। 'ਏਕ ਥਾ ਟਾਈਗਰ' ਦੇ ਅਦਾਕਾਰ ਨੇ ਕਿਹਾ, "ਤੁਸੀਂ ਕਿਸੇ ਨੂੰ ਨੀਵਾਂ ਦਿਖਾ ਕੇ ਪੈਸੇ ਕਮਾ ਰਹੇ ਹੋ। ਇਸ ਤਰ੍ਹਾਂ ਕਰਕੇ ਤੁਸੀਂ ਸਿਰਫ਼ ਆਪਣੀ ਪਰਵਰਿਸ਼ ਨੂੰ ਦਰਸਾ ਰਹੇ ਹੋ।"
ਸਲਮਾਨ ਨੇ ਇਹ ਵੀ ਦੱਸਿਆ ਕਿ ਮਸ਼ਹੂਰ ਹਸਤੀਆਂ ਨੂੰ ਅਕਸਰ ਵੱਖ-ਵੱਖ ਕਾਰਨਾਂ ਜਿਵੇਂ ਕਿ ਉਨ੍ਹਾਂ ਦਾ ਭਾਰ, ਪਰਿਵਾਰ, ਕਰੀਅਰ ਵਿੱਚ ਅਸਫਲਤਾਵਾਂ ਅਤੇ ਮਾਂ ਬਣਨ ਵਰਗੇ ਨਿੱਜੀ ਪੜਾਵਾਂ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਬਿਨਾਂ ਕਿਸੇ ਦਾ ਨਾਮ ਲਏ ਸਲਮਾਨ ਨੇ ਕਿਹਾ, "ਪ੍ਰੈਗਨੈਂਟ ਹੋਣ ਤੋਂ ਬਾਅਦ ਹਰ ਕਿਸੇ ਦਾ ਭਾਰ ਵਧਦਾ ਹੈ।"
ਸਲਮਾਨ ਨੇ ਅੱਗੇ ਕਿਹਾ ਕਿ ਜਦੋਂ ਉਹ ਫਿਲਮਾਂ ਵਿੱਚ ਵਾਪਸੀ ਕਰਨ ਦਾ ਫੈਸਲਾ ਕਰੇਗੀ, ਤਾਂ ਉਹ ਦੁਬਾਰਾ ਫਿੱਟ ਹੋ ਜਾਵੇਗੀ। ਐਪੀਸੋਡ ਦੌਰਾਨ, ਸਲਮਾਨ ਨੇ ਇਹ ਵੀ ਦੱਸਿਆ ਕਿ ਉਮਰ ਵਧਣ ਕਾਰਨ ਉਨ੍ਹਾਂ ਨੂੰ ਵੀ ਕਈ ਵਾਰ ਨਿਸ਼ਾਨਾ ਬਣਾ ਜਾਂਦਾ ਹੈ। ਉਨ੍ਹਾਂ ਕਿਹਾ, 'ਬੁੱਢਾ ਹੋ ਗਿਆ, ਜ਼ਾਹਰ ਹੈ ਕਿ 60 ਸਾਲ ਦਾ ਹੋ ਗਿਆ ਹਾਂ। ਤੁਸੀਂ ਹਰ ਸਮੇਂ 'ਮੈਨੇ ਪਿਆਰ ਕੀਆ' ਵਾਲੇ ਲੁੱਕ ਵਿੱਚ ਨਹੀਂ ਰਹਿ ਸਕਦੇ।'
ਅਨੁਭਵ ਸਿਨ੍ਹਾ ਤੇ ਸੁਧੀਰ ਮਿਸ਼ਰਾ ਦੀ ਫਿਲਮ ’ਚ ਵਹੀਦਾ ਰਹਿਮਾਨ ਦੀ ਐਂਟਰੀ
NEXT STORY