ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਉਨ੍ਹਾਂ ਅਭਿਨੇਤਰੀਆਂ 'ਚੋਂ ਇੱਕ ਹੈ, ਜਿਨ੍ਹਾਂ ਨੇ ਟੀ. ਵੀ. ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਹੈ। ਇਸ ਦੇ ਨਾਲ-ਨਾਲ ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ। ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਅਦਾਕਾਰਾ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਸਰਗੁਣ ਮਹਿਤਾ ਫ਼ਿਲਮ ਤੇ ਟੀ. ਵੀ. ਇੰਡਸਟਰੀ 'ਚ ਕਾਫ਼ੀ ਰੁੱਝੀ ਰਹਿੰਦੀ ਹੈ ਤਾਂ ਜ਼ਾਹਰ ਹੈ ਕਿ ਉਸ ਨੂੰ ਹਰ ਰੋਜ਼ ਮੇਕਅੱਪ ਕਰਨਾ ਪੈਂਦਾ ਹੈ। ਅਜਿਹੇ 'ਚ ਸਰਗੁਣ ਨੂੰ ਜਦੋਂ ਆਪਣੇ ਵਿਹਲੇ ਸ਼ੈਡਿਊਲ ਦੌਰਾਨ ਬਿਨਾਂ ਮੇਕਅੱਪ ਦੇ ਰਹਿਣ ਦਾ ਮੌਕਾ ਮਿਲਿਆ ਤਾਂ ਅਦਾਕਾਰਾ ਬੇਹੱਦ ਖੁਸ਼ ਨਜ਼ਰ ਆਉਂਦੀ ਹੈ। ਸਰਗੁਣ ਮਹਿਤਾ ਨੇ ਆਪਣੀ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਅੱਜ ਦਾ ਦਿਨ ਬਿਨਾਂ ਮੇਕਅੱਪ ਦੇ, ਮੇਰੇ ਸਭ ਤੋਂ ਖੁਸ਼ ਦਿਨਾਂ 'ਚੋਂ ਇੱਕ।" ਤਸਵੀਰਾਂ ਨੂੰ ਦੇਖ ਪਤਾ ਲੱਗ ਰਿਹਾ ਹੈ ਕਿ ਅਦਾਕਾਰਾ ਕਿਤੇ ਬਾਹਰ ਘੁੰਮਣ ਲਈ ਨਿਕਲੀ ਹੈ।

ਦੱਸਣਯੋਗ ਹੈ ਕਿ ਸਰਗੁਣ ਮਹਿਤਾ ਹਾਲ ਹੀ 'ਚ 'ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ', 'ਮੋਹ' ਅਤੇ 'ਬਾਬੇ ਭੰਗੜਾ ਪਾਉਂਦੇ ਨੇ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਈ ਸੀ। ਇਨ੍ਹਾਂ ਸਾਰੀਆਂ ਹੀ ਫ਼ਿਲਮਾਂ 'ਚ ਸਰਗੁਣ ਦੀ ਐਕਟਿੰਗ ਦੀ ਖੂਬ ਤਾਰੀਫ਼ ਹੋਈ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਰਵਾਇਤੀ ਲੁੱਕ ਨੂੰ ਵੀ ਜਾਹਨਵੀ ਨੇ ਦਿੱਤੀ ਮਾਤ, ਤਸਵੀਰਾਂ ’ਚ ਨਜ਼ਰ ਆਇਆ ਗਲੈਮਰਸ ਅੰਦਾਜ਼
NEXT STORY