ਕੋਝੀਕੋਡ- ਭਾਰਤੀ ਰਾਜਨੀਤੀ 'ਚ 1980 ਅਤੇ 1990 ਦੇ ਦਹਾਕੇ ਦੌਰਾਨ ਪ੍ਰਮੁੱਖ ਚਿਹਰਿਆਂ 'ਚ ਸ਼ਾਮਲ ਰਹੇ ਸਾਬਕਾ ਕੇਂਦਰੀ ਮੰਤਰੀ ਕੇ.ਪੀ. ਉਨੀਕ੍ਰਿਸ਼ਨਨ ਦਾ ਮੰਗਲਵਾਰ ਤੜਕੇ ਕੋਝੀਕੋਡ 'ਚ ਦਿਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਉਨੀਕ੍ਰਿਸ਼ਨਨ ਦੇ ਪਰਿਵਾਰ ਅਨੁਸਾਰ ਬੁਢਾਪੇ ਸੰਬੰਧੀ ਬੀਮਾਰੀਆਂ ਦੇ ਇਲਾਜ ਦੌਰਾਨ ਇਕ ਨਿੱਜੀ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਵਡਕਰਾ ਤੋਂ ਲਗਾਤਾਰ 6 ਵਾਰ ਲੋਕ ਸਭਾ ਲਈ ਚੁਣੇ ਗਏ ਉਨੀਕ੍ਰਿਸ਼ਨਨ ਨੇ 1989-90 'ਚ ਵੀਪੀ ਸਿੰਘ ਸਰਕਾਰ ਦੇ ਕੈਬਨਿਟ 'ਚ ਕੇਂਦਰੀ ਸਤਹੀ ਆਵਾਜਾਈ ਅਤੇ ਸੰਚਾਰ ਮੰਤਰੀ ਵਜੋਂ ਸੇਵਾ ਨਿਭਾਈ। ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਖਾੜੀ ਯੁੱਧ ਦੇ ਸਮੇਂ ਭਾਰਤੀਆਂ ਦੀ ਨਿਕਾਸੀ ਦੀ ਨਿਗਰਾਨੀ ਕੀਤੀ।

ਪੱਤਰਕਾਰ ਵਜੋਂ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਉਨੀਕ੍ਰਿਸ਼ਨਨ 1971 'ਚ ਕਾਂਗਰਸ ਉਮੀਦਵਾਰ ਵਜੋਂ ਵਡਕਰਾ ਤੋਂ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 1977,1980,1984 ਅਤੇ 1991 'ਚ ਵੀ ਇਸ ਚੋਣ ਖੇਤਰ ਦਾ ਪ੍ਰਤੀਨਿਧੀਤੱਵ ਕੀਤਾ। ਉਨ੍ਹਾਂ ਨੇ 1981 ਤੋਂ 1984 ਵਿਚਾਲੇ ਸੰਸਦ 'ਚ ਕਾਂਗਰਸ (ਸੈਕੂਲਰ) ਦੇ ਨੇਤਾ ਵਜੋਂ ਕੰਮ ਕੀਤਾ ਅਤੇ 1980 ਤੋਂ 1982 ਤੱਕ ਲੋਕ ਲੇਖਾ ਕਮੇਟੀ ਦੇ ਮੈਂਬਰ ਰਹੇ। ਉਨੀਕ੍ਰਿਸ਼ਨਨ ਇਕ ਸਮੇਂ ਇੰਦਰਾ ਗਾਂਧੀ ਦੇ ਵਿਸ਼ਵਾਸਪਾਤਰ ਮੰਨੇ ਜਾਂਦੇ ਸਨ। ਹਾਲਾਂਕਿ ਬਾਅਦ 'ਚ ਰਾਜਨੀਤਕ ਮਤਭੇਦਾਂ ਕਾਰਨ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ। ਇਸ ਤੋਂ ਬਾਅਦ ਉਹ ਕਾਂਗਰਸ (ਯੂ) ਅਤੇ ਕਾਂਗਰਸ (ਐੱਸ) 'ਚ ਸਰਗਰਮ ਰਹੇ ਪਰ 1995 'ਚ ਫਿਰ ਤੋਂ ਕਾਂਗਰਸ ਨਾਲ ਜੁੜੇ ਗਏ। 20 ਸਤੰਬਰ 1936 'ਚ ਜਨਮੇ ਉਨੀਕ੍ਰਇਸ਼ਨਨ ਨੇ ਚੇਨਈ ਦੇ ਮਦਰਾਸ ਕ੍ਰਿਸ਼ਚੀਅਨ ਕਾਲਜ 'ਚ ਸਿੱਖਿਆ ਪ੍ਰਾਪਤ ਕੀਤੀ ਅਤੇ ਉੱਥੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਇਸ ਦੌਰਾਨ ਉਹ ਸੋਸ਼ਲਿਸਟ ਪਾਰਟੀ ਅਤੇ ਬਾਅਦ 'ਚ ਪ੍ਰਜਾ ਸੋਸ਼ਲਿਸਟ ਪਾਰਟੀ ਨਾਲ ਜੁੜੇ ਰਹੇ। ਉਨ੍ਹਾਂ ਨੇ 1960 ਦੇ ਦਹਾਕੇ 'ਚ ਕਾਂਗਰਸ ਦੀ ਮੈਂਬਰਸ਼ਿਪ ਲਈ ਅਤੇ 1962 'ਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੈਂਬਰ ਬਣੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੱਛਮੀ ਏਸ਼ੀਆ ਸੰਕਟ: ਦਿੱਲੀ ਹਵਾਈ ਅੱਡੇ 'ਤੇ 80 ਅੰਤਰਰਾਸ਼ਟਰੀ ਉਡਾਣਾਂ ਰੱਦ
NEXT STORY