ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਤੇ ਇਮਰਾਨ ਹਾਸ਼ਮੀ ਦੀ ਫ਼ਿਲਮ ‘ਸੈਲਫੀ’ 24 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਫ਼ਿਲਮ ਨੇ ਦੋ ਦਿਨਾਂ ’ਚ ਬੇਹੱਦ ਘੱਟ ਕਮਾਈ ਕੀਤੀ ਹੈ।
ਪਹਿਲੇ ਦਿਨ ਜਿਥੇ ਫ਼ਿਲਮ ਨੇ 2.55 ਕਰੋੜ ਰੁਪਏ ਕਮਾਏ, ਉਥੇ ਦੂਜੇ ਦਿਨ ਫ਼ਿਲਮ ਦੀ ਕਮਾਈ 3.80 ਕਰੋੜ ਰੁਪਏ ਰਹੀ। ਇਸ ਦੇ ਨਾਲ ਹੀ ਦੋ ਦਿਨਾਂ ’ਚ ਫ਼ਿਲਮ ਦੀ ਕਮਾਈ 6.35 ਕਰੋੜ ਰੁਪਏ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਸੋਨਮ ਬਾਜਵਾ ਨੇ ਨਵੇਂ ਫੋਟੋਸ਼ੂਟ ’ਚ ਦਿਖਾਇਆ ਬੋਲਡ ਅੰਦਾਜ਼, ਦੇਖ ਪ੍ਰਸ਼ੰਸਕ ਹੋਏ ਖ਼ੁਸ਼
‘ਸੈਲਫੀ’ ਦੇ ਫਲਾਪ ਹੋਣ ਦਾ ਵੱਡਾ ਕਾਰਨ ਫ਼ਿਲਮ ਦਾ ਰੀਮੇਕ ਹੋਣਾ ਮੰਨਿਆ ਜਾ ਰਿਹਾ ਹੈ। ‘ਸੈਲਫੀ’ ਸਾਲ 2019 ’ਚ ਰਿਲੀਜ਼ ਹੋਈ ਮਲਿਆਲਮ ਫ਼ਿਲਮ ‘ਡਰਾਈਵਿੰਗ ਲਾਇਸੰਸ’ ਦੀ ਹਿੰਦੀ ਰੀਮੇਕ ਹੈ।
ਦਰਸ਼ਕਾਂ ਦਾ ਮਨ ਉਂਝ ਵੀ ਰੀਮੇਕ ਫ਼ਿਲਮਾਂ ਤੋਂ ਭਰਦਾ ਜਾ ਰਿਹਾ ਹੈ, ਜਿਸ ਦੀ ਉਦਾਹਰਣ ਇਸ ਤੋਂ ਪਹਿਲਾਂ ਕਾਰਤਿਕ ਆਰੀਅਨ ਦੀ ‘ਸ਼ਹਿਜ਼ਾਦਾ’ ਫ਼ਿਲਮ ਨਾਲ ਦੇਖਣ ਨੂੰ ਮਿਲੀ, ਜੋ ਅੱਲੂ ਅਰਜੁਨ ਦੀ ਸੁਪਰਹਿੱਟ ਫ਼ਿਲਮ ‘ਆਲਾ ਵੈਕੁੰਥਾਪੁਰਾਮੁੱਲੂ’ ਦੀ ਹਿੰਦੀ ਰੀਮੇਕ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੈਂ ਜਿਥੇ ਵੀ ਜਾਂਦਾ, ਉਥੇ ਸਿੱਧੂ ਦਾ ਪ੍ਰਭਾਵ ਮਹਿਸੂਸ ਹੁੰਦਾ : ਬਲਕੌਰ ਸਿੰਘ
NEXT STORY