ਮੁੰਬਈ- ਬਾਲੀਵੁੱਡ ਦੇ ਦਬੰਗ ਹੀਰੋ ਸਲਮਾਨ ਖਾਨ ਅੱਜ 27 ਦਸੰਬਰ ਨੂੰ ਪੂਰੇ 57 ਸਾਲ ਦੇ ਹੋ ਗਏ ਹਨ। ਇਸ ਦੇ ਨਾਲ ਹੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਨੇ ਆਪਣੇ ਜਨਮਦਿਨ 'ਤੇ ਸ਼ਾਨਦਾਰ ਪਾਰਟੀ ਰੱਖੀ। ਬੀਤੀ ਰਾਤ ਸਲਮਾਨ ਦੇ ਗਲੈਕਸੀ ਹੋਮ 'ਤੇ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿੱਥੇ ਬੀ-ਟਾਊਨ ਦੇ ਸਿਤਾਰਿਆਂ ਨੇ ਆਪਣੀ ਮੌਜੂਦਗੀ ਨਾਲ ਇਸ ਸਮੇਂ ਆਨੰਦ ਮਾਣਿਆ। ਪਰ ਸ਼ਾਹਰੁਖ ਖਾਨ ਆਪਣੀ ਐਂਟਰੀ ਨਾਲ ਪੂਰੀ ਮਹਿਫਿਲ ਲੁੱਟ ਕੇ ਲੈ ਗਏ।
ਸਲਮਾਨ ਦੇ ਬਰਥਡੇਅ ਬੈਸ਼ 'ਚ ਸ਼ਾਹਰੁਖ ਨੇ ਲੁੱਟੀ ਮਹਿਫਿਲ
ਹਾਲਾਂਕਿ ਸ਼ਾਹਰੁਖ ਪਾਰਟੀ 'ਚ ਅੱਧੀ ਰਾਤ ਨੂੰ ਪਹੁੰਚੇ ਪਰ ਉਨ੍ਹਾਂ ਦੀ ਗ੍ਰੈਂਡ ਐਂਟਰੀ ਨੇ ਮਹਿਫਿਲ ਲੁੱਟ ਲਈ। ਸੋਸ਼ਲ ਮੀਡੀਆ 'ਤੇ ਇਸ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਾਹਰੁਖ ਆਪਣੇ ਸਭ ਤੋਂ ਕਰੀਬੀ ਦੋਸਤ ਨੂੰ ਗਲੇ ਲਗਾ ਕੇ ਜਨਮਦਿਨ ਦੀ ਵਧਾਈ ਦਿੰਦੇ ਨਜ਼ਰ ਆਏ ।
ਦੋਵਾਂ ਨੂੰ ਇਕੱਠੇ ਦੇਖਣਾ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਦੋਵਾਂ ਨੂੰ ਦੇਖ ਕੇ ਪ੍ਰਸ਼ੰਸਕ ਕਮੈਂਟ ਬਾਕਸ 'ਚ 'ਕਰਨ ਅਰਜੁਨ' ਲਿਖ ਰਹੇ ਹਨ। ਇਸ ਦੇ ਨਾਲ ਹੀ ਇਕ ਪ੍ਰਸ਼ੰਸਕ ਨੇ ਲਿਖਿਆ ਕਿ 'ਅੱਜਕਲ ਦੋਹਾਂ ਨੂੰ ਇਕੱਠੇ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ'। ਇਸ ਦੇ ਨਾਲ ਹੀ ਸਲਮਾਨ ਨੇ ਮੀਡੀਆ ਨਾਲ ਕੇਕ ਵੀ ਕੱਟਿਆ, ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਸੁਸ਼ਾਂਤ ਸਿੰਘ ਰਾਜਪੂਤ ਦਾ ਹੋਇਆ ਸੀ ਕਤਲ, ਪੋਸਟਮਾਰਟਮ ਕਰਨ ਵਾਲੇ ਵਿਅਕਤੀ ਦਾ ਦਾਅਵਾ
NEXT STORY