ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਆਪਣੀ ਫ਼ਿਲਮ ‘ਜਰਸੀ’ ਨਾਲ ਲਗਭਗ ਦੋ ਸਾਲ ਬਾਅਦ ਇਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਆਉਣ ਜਾ ਰਹੇ ਹਨ। 2019 ’ਚ ਰਿਲੀਜ਼ ਹੋਈ ਉਸ ਦੀ ਆਖਰੀ ਫ਼ਿਲਮ ‘ਕਬੀਰ ਸਿੰਘ’ ਸਾਲ ਦੀ ਸਭ ਤੋਂ ਹਿੱਟ ਫ਼ਿਲਮਾਂ ’ਚੋਂ ਇਕ ਸੀ ਤੇ ਇਸ ਨੇ ਬਾਕਸ ਆਫਿਸ ’ਤੇ 250 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਫ਼ਿਲਮ ਨਾਲ ਸ਼ਾਹਿਦ ਦੀ ਕਿਸਮਤ ਬਦਲ ਗਈ।
ਉਨ੍ਹਾਂ ਦੇ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ, ਜਿਸ ਕਰਕੇ ਹੁਣ ਪ੍ਰਸ਼ੰਸਕ ਉਨ੍ਹਾਂ ਨੂੰ ‘ਕਬੀਰ ਸਿੰਘ’ ਕਹਿ ਕੇ ਬੁਲਾਉਂਦੇ ਹਨ। ਸ਼ਾਹਿਦ ਖ਼ੁਦ ਮੰਨਦੇ ਹਨ ਕਿ ‘ਕਬੀਰ ਸਿੰਘ’ ਉਨ੍ਹਾਂ ਦੇ ਕਰੀਅਰ ਲਈ ਬਿਲਕੁਲ ਨਵਾਂ ਤਜਰਬਾ ਸਾਬਿਤ ਹੋਈ ਹੈ। ਜੇ ਗੱਲ ਕਰੀਏ ‘ਜਰਸੀ’ ਫ਼ਿਲਮ ਦੇ ਟਰੇਲਰ ਦੀ ਤਾਂ ਉਹ ਦਰਸ਼ਕਾਂ ਦੀ ਕਚਹਿਰੀ ’ਚ ਹਾਜ਼ਰ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਟਰੇਲਰ ਦੇਖ ਕੇ ਪ੍ਰਸ਼ੰਸਕ ਇਸ ਫ਼ਿਲਮ ਨੂੰ ਕਬੀਰ ਸਿੰਘ 2.0 ਕਹਿ ਰਹੇ ਹਨ।
ਸ਼ਾਹਿਦ ਕਪੂਰ ਦੀ ਆਉਣ ਵਾਲੀ ਡਰਾਮਾ ਫ਼ਿਲਮ ‘ਜਰਸੀ’ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। ਜੇ ਗੱਲ ਕਰੀਏ ਟਰੇਲਰ ਦੀ ਤਾਂ ਉਸ ’ਚ ਸ਼ਾਹਿਦ ਕੂਪਰ, ਜੋ ਕਿ ਇਕ ਅਸਫਲ ਕ੍ਰਿਕਟਰ ਦਾ ਕਿਰਦਾਰ ਨਿਭਾਅ ਰਹੇ ਹਨ। ਟਰੇਲਰ ’ਚ ਦੇਖ ਸਕਦੇ ਹਾਂ ਕਿ ਕਿਵੇਂ ਉਹ ਘਰ ਦੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਇਹ ਫ਼ਿਲਮ ਦੋ ਵੱਖ-ਵੱਖ ਕਹਾਣੀਆਂ ’ਤੇ ਆਧਾਰਿਤ ਹੈ।
ਫ਼ਿਲਮ ਦੀ ਕਹਾਣੀ ਇਕ ਅਸਫਲ ਕ੍ਰਿਕਟਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਭਾਰਤੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਨ ਦੀ ਉਮੀਦ ’ਚ ਆਪਣੇ 3 ਦਹਾਕਿਆਂ ਬਾਅਦ ਕ੍ਰਿਕਟ ’ਚ ਵਾਪਸੀ ਦਾ ਫ਼ੈਸਲਾ ਕਰਦਾ ਹੈ ਤੇ ਕਿਉਂਕਿ ਉਹ ਆਪਣੇ ਬੇਟੇ ਨਾਲ ਵਾਅਦਾ ਕਰਦਾ ਹੈ ਕਿ ਉਹ ਇਕ ਜਰਸੀ ਗਿਫਟ ਕਰੇਗਾ। ਟਰੇਲਰ ’ਚ ਪਿਆਰ, ਦਰਦ, ਰੋਣਾ, ਮਜ਼ਾਕ ਤੇ ਪਰਿਵਾਰਕ ਜਜ਼ਬਾਤ ਦੇਖਣ ਨੂੰ ਮਿਲ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਦੋਂ ਰਾਖੀ ਸਾਵੰਤ ਨੇ ਸ਼ਰੇਆਮ ਰਾਹੁਲ ਗਾਂਧੀ ਨੂੰ ਲੈ ਕੇ ਆਖੀ ਸੀ ਇਹ ਗੱਲ, ਮਚਿਆ ਸੀ ਖ਼ੂਬ ਬਵਾਲ
NEXT STORY